15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਲੀਡਰਾਂ ਨੇ ਲੱਛੇਦਾਰ ਭਾਸ਼ਨਾਂ 'ਚ ਹੀ ਬਣਾਇਆ ਨੰਗਲ ਨੂੰ ਸਵਿਟਜ਼ਰਲੈਂਡ

Ad Position 21
No active advertisement
ਅਜੀਤ ਡੈਸਕ 11-03-2026
ਨੰਗਲ, 10 ਮਾਰਚ (ਗੁਰਪ੍ਰੀਤ ਸਿੰਘ ਗਰੇਵਾਲ)-ਅਥਾਹ ਕੁਦਰਤੀ ਸੁਹੱਪਣ ਦੇ ਬਾਵਜੂਦ ਨੰਗਲ ਸੈਰਗਾਹ ਨਹੀਂ ਬਣ ਸਕਿਆ | ਜਦੋਂ ਵੀ ਇਲੈੱਕਸ਼ਨ ਦੀ ਰੁੱਤ ਆਉਂਦੀ ਹੈ ਤਾਂ ਚਿਟਕਪੜੀਏ ਆਗੂ ਆਪੋ ਆਪਣੇ ਲੱਛੇਦਾਰ ਭਾਸ਼ਣਾਂ 'ਚ ਨੰਗਲ ਨੂੰ ਸਵਿਟਜ਼ਰਲੈਂਡ ਬਣਾ ਦਿੰਦੇ ਹਨ | ਨੰਗਲ-ਭਾਖੜਾ ਦੇਖਣ ਹਰ ਵਰ੍ਹੇ ਤਕਰੀਬਨ ਪੰਜ ਲੱਖ ਟੂਰਿਸਟ ਆਉਂਦੇ ਹਨ | ਇੱਥੇ ਆਉਣ ਵਾਲੇ ਸੈਲਾਨੀ ਅੰਤਾਂ ਦੀ ਨਿਰਾਸ਼ਾ ਲੈ ਕੇ ਪਰਤਦੇ ਹਨ | ਭਾਖੜਾ ਡੈਮ ਦੇਖਣ 'ਤੇ ਰੋਕ ਹੈ, ਹਰ ਰੋਜ਼ ਸਵੇਰੇ 8 ਤੋਂ 3.20 ਤੱਕ ਮਿਲਦੇ ਵਾਈਟ ਪਰਮਿਟ ਨਾਲ ਭਾਖੜਾ ਡੈਮ ਦੂਰੋਂ ਖੜ੍ਹੋ ਕੇ ਹੀ ਦੇਖਿਆ ਜਾ ਸਕਦਾ ਹੈ | ਹੋਰ ਤਾਂ ਹੋਰ ਸੈਲਾਨੀ ਭਾਖੜਾ ਡੈਮ ਉੱਤੇ ਵੀ ਟਹਿਲ ਨਹੀਂ ਸਕਦੇ | ਸੀ.ਆਈ.ਐਸ.ਐਫ. ਦੀ ਆਮਦ ਮਗਰੋਂ ਤਾਂ ਹਾਲਾਤ ਹਿੰਦ ਪਾਕਿ ਸਰਹੱਦ ਵਰਗੇ ਹੋ ਗਏ ਹਨ | ਭਾਖੜਾ ਡੈਮ ਸਥਿਤ ਹਿਮਾਚਲ ਸਰਕਾਰ ਦਾ ਸਾਗਰ ਰੈਸਟੋਰੈਂਟ ਅਤੇ ਨੰਗਲ ਸਥਿਤ ਪੰਜਾਬ ਸਰਕਾਰ ਦਾ ਕਦੰਬਾ ਟੂਰਿਸਟ ਕੰਪਲੈਕਸ ਉਜੜ ਚੁੱਕੇ ਹਨ | ਅੰਤਰਰਾਸ਼ਟਰੀ ਨੰਗਲ ਡੈਮ ਜਲਗਾਹ ਵੀ ਚੌਗਿਰਦਾ ਮਿੱਤਰ ਵਿਕਾਸ ਲਈ ਤਰਸ ਰਹੀ ਹੈ | ਹਰ ਵਰ੍ਹੇ ਪਰਵਾਸੀ ਪੰਛੀਆਂ ਦੀ ਆਮਦ ਵੀ ਘਟ ਰਹੀ ਹੈ ਕਿਉਂਕਿ ਜੰਗਲ ਖਤਮ ਹੋ ਰਹੇ ਹਨ ਅਤੇ ਸ਼ੋਰ ਤੇ ਜਲ ਪ੍ਰਦੂਸ਼ਣ ਵਧ ਰਿਹਾ ਹੈ | ਐਡਵੋਕੇਟ ਪਰਮਜੀਤ ਸਿੰਘ ਪੰਮਾ ਅਤੇ ਆਰ.ਟੀ.ਆਈ. ਕਾਰਕੁਨ ਯੋਗੇਸ਼ ਸੱਚਦੇਵਾ ਨੇ ਦੱਸਿਆ ਕਿ ਅਜੋਕੇ ਸਿਸਟਮ ਨੇ ਪੰਡਤ ਜਵਾਹਰ ਲਾਲ ਨਹਿਰੂ ਦੀ ਵਿਰਾਸਤ ਵੀ ਰੋਲ ਕੇ ਰੱਖ ਦਿੱਤੀ ਹੈ | ਹਰ ਟੁੱਚਾ ਪੁੱਚਾ ਸਤਲੁਜ ਸਦਨ ਜਾ ਕੇ ਝੱਲ ਕੁੱਟ ਰਿਹਾ ਹੈ | ਸਤਲੁਜ ਸਦਨ ਨੂੰ ਤਾ ''ਨਹਿਰੂ ਅਜਾਇਬ ਘਰ'' ਬਣਾਉਣ ਦੀ ਲੋੜ ਹੈ | ਪੰਡਤ ਨਹਿਰੂ ਨੇ ਭਾਖੜਾ ਡੈਮ ਦੇ ਨਿਰਮਾਣ 'ਚ ਅਥਾਹ ਦਿਲਚਸਪੀ ਲਈ ਅਤੇ ਉਹ 1948-1963 ਦੌਰਾਨ 13 ਵਾਰੀ ਨੰਗਲ ਆਏ | ਉਹ ''ਸਤਲੁਜ ਸਦਨ'' 'ਚ ਹੀ ਠਹਿਰਦੇ ਸਨ | ''ਸਤਲੁਜ ਸਦਨ'' ਦੇ ਵਿਰਾਸਤੀ ਕਮਰੇ 'ਚ ਉਹ ਕੁਰਸੀ, ਕਰਾਕਰੀ, ਰੇਡੀਓ ਆਦਿ ਸੁਰੱਖਿਅਤ ਪਏ ਹਨ, ਜਿਹੜੇ ਪੰਡਤ ਨਹਿਰੂ ਵਲੋਂ ਵਰਤੇ ਗਏ ਸਨ | ਚੇਤੇ ਰਹੇ ਕਿ ਸਤਲੁਜ ਸਦਨ ਦੇ ''ਸ਼ੀਸ਼ਾ ਘਰ'' 'ਚ ਪੰਡਤ ਨਹਿਰੂ ਅਤੇ ਉਨ੍ਹਾਂ ਦੇ ਹਮ ਰੁਤਬਾ ਚੀਨ ਦੇ ਮੁਖੀ ਚਾਓ ਐਨ.ਲੀ. ਵਿਚਾਲੇ ਇਤਿਹਾਸਕ ''ਪੰਚਸ਼ੀਲ ਸਮਝੌਤਾ'' 28.04.1954 ਨੂੰ ਹੋਇਆ ਸੀ | ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਹਿੰਦੋਸਤਾਨ ਦੀ ਇੱਕੋ ਇੱਕ ਮੁਫ਼ਤ ਰੇਲ ਹੈ ਨੰਗਲ-ਭਾਖੜਾ ਰੇਲ | ਇਹ ਵੀ ਨਵੀਨੀਕਰਨ ਦੀ ਉਡੀਕ 'ਚ ਹੈ | ਇਸ ਰੇਲ ਨੂੰ ਸੈਰ ਸਪਾਟਾ ਉਤਸ਼ਾਹਿਤ ਕਰਨ ਲਈ ਵਰਤਿਆ ਜਾ ਸਕਦਾ ਹੈ |
Ad Position 22
No active advertisement
ਪਿਛਲੀ ਖ਼ਬਰ ਸੀ.ਪੀ.ਆਈ.ਐਮ. ਦੇ ਜਥੇ ਦਾ 14 ਨੂੰ ਪਿੰਡ ਢੇਰ ਪਹੁੰਚਣ 'ਤੇ ਕਰਾਂਗੇ ਸਵਾਗਤ- ਕਾਮਰੇਡ ਜਸਵਿੰਦਰ ਸਿੰਘ ਅਗਲੀ ਖ਼ਬਰ ਗੋਪਾਲ ਗਊਸ਼ਾਲਾ ਦੀ ਮਹੀਨਾਵਾਰ ਸਹਾਇਤਾ ਰਾਸ਼ੀ ਦੁੱਗਣੀ ਕਰਨ ਦਾ ਸਵਾਗਤ
Ad Position 24