ਢੇਰ, 10 ਮਾਰਚ (ਸ਼ਿਵ ਕੁਮਾਰ ਕਾਲੀਆ)-ਸੀ.ਪੀ.ਆਈ.ਐਮ. ਤਹਿਸੀਲ ਸ੍ਰੀ ਅਨੰਦਪੁਰ ਸਾਹਿਬ ਦੀ ਮੀਟਿੰਗ ਕਾਮਰੇਡ ਹਰਦੇਵ ਸਿੰਘ ਦੀ ਪ੍ਰਧਾਨਗੀ ਹੇਠ ਮਰਹੂਮ ਕਾਮਰੇਡ ਗੁਰਦਿਆਲ ਸਿੰਘ ਢੇਰ ਦੇ ਗ੍ਰਹਿ ਪਿੰਡ ਢੇਰ ਵਿਖੇ ਹੋਈ | ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਤਹਿਸੀਲ ਸਕੱਤਰ ਸੀ.ਪੀ.ਆਈ.ਐਮ. ਅਨੰਦਪੁਰ ਸਾਹਿਬ ਕਾਮਰੇਡ ਜਸਵਿੰਦਰ ਸਿੰਘ ਢੇਰ ਨੇ ਦੱਸਿਆ ਕਿ ਮਿਹਨਤਕਸ਼ ਲੋਕਾਂ ਦੀ ਲੁੱਟ ਵਿਰੁੱਧ ਲੋਕ ਰੋਹ ਜਥਾ ਮਾਰਚ ਜੋ 11 ਮਾਰਚ ਨੂੰ ਲੋਕਾਂ ਨੂੰ ਚਾਰ ਲੇਬਰ ਕੋਡਾਂ,ਵੀਬੀ ਗ੍ਰਾਮ (ਜੀ), ਬਿਜਲੀ ਸੋਧ ਬਿੱਲ 2025, ਬੀਜ ਬਿੱਲ 2026, ਭਾਰਤ ਅਮਰੀਕਾ ਵਪਾਰ ਸਮਝੋਤੇ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਦਾ ਹੋਇਆ ਮਿਤੀ 14 ਮਾਰਚ ਨੂੰ ਸਵੇਰੇ 9.30 ਵਜੇ ਪਿੰਡ ਢੇਰ ਬੱਸ ਸਟੈਂਡ 'ਤੇ ਪਹੁੰਚੇਗਾ,ਜਿੱਥੇ ਸੀ.ਪੀ.ਆਈ.ਐਮ. ਅਨੰਦਪੁਰ ਸਾਹਿਬ ਵਲੋਂ ਭਰਵਾਂ ਸਵਾਗਤ ਕੀਤਾ ਜਾਵੇਗਾ | ਇਸ ਜਥੇ ਦੀ ਸਮਾਪਤੀ 20 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿਖੇ ਵੱਡੀ ਰੈਲੀ ਕਰਨ ਉਪਰੰਤ 24 ਮਾਰਚ ਨੂੰ ਰਾਮ ਲੀਲ੍ਹਾ ਗਰਾਊਾਡ ਨਵੀਂ ਦਿੱਲੀ ਵਿਖੇ ਦੇਸ਼ ਪੱਧਰ ਦੀ ਵੱਡੀ ਰੈਲੀ ਨਾਲ ਸਮਾਪਤੀ ਹੋਵੇਗੀ | ਕਾਮਰੇਡ ਰਜਿੰਦਰ ਸਿੰਘ ਢੇਰ ਸੂਬਾਈ ਸਕੱਤਰੇਤ ਮੈਂਬਰ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਪੰਜਾਬ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਮਜਦੂਰਾਂ,ਕਿਸਾਨਾਂ ਅਤੇ ਲੋਕਾਂ ਦੇ ਖਿਲਾਫ 29 ਲੇਬਰ ਕੋਡਾਂ ਨੂੰ ਕਾਰਪੋਰੇਟ ਸੈਕਟਰ ਦੇ ਹੱਕ 'ਚ ਤਬਦੀਲ ਕਰ ਕੇ 4 ਲੇਬਰ ਕੋਡ ਬਣਾ ਦਿੱਤੇ | ਜੋ ਮਜਦੂਰਾਂ ਦੇ ਹੱਕ ਦੀ ਸੁਰੱਖਿਆ ਨਹੀਂ ਕਰਦੇ | ਇਸੇ ਤਰ੍ਹਾਂ ਮਜਦੂਰ ਜਮਾਤ ਵਲੋਂ ਸੰਘਰਸ਼ ਕਰਕੇ ਬਣਾਏ ਰੋਜ਼ਗਾਰ ਗਰੰਟੀ ਕਾਨੂੰਨ ਨੂੰ ਵੀ ਤਬਦੀਲ ਕਰ ਦਿੱਤਾ ਗਿਆ, ਬਿਜਲੀ ਐਕਟ 2025 ਵਿਚ ਸੋਧ ਕਰਵਾਉਣ ਲਈ ਸੀ.ਪੀ.ਆਈ.ਐਮ. ਵਲੋਂ ਦੇਸ਼ ਪੱਧਰ ਦੀ ਵੱਡੀ ਰੈਲੀ ਰਾਮ ਲੀਲ੍ਹਾ ਗਰਾਊਾਡ ਦਿੱਲੀ ਵਿਖੇ 24 ਮਾਰਚ ਨੂੰ ਕੀਤੀ ਜਾ ਰਹੀ ਹੈ, ਜਿਸ ਨੂੰ ਰਾਸ਼ਟਰੀ ਲੀਡਰਸ਼ਿਪ ਸੰਬੋਧਨ ਕਰੇਗੀ | ਇਸ ਦੀ ਤਿਆਰੀ ਲਈ ਦੇਸ਼ ਵਿਚ ਸ਼ਹੀਦਾਂ ਦੇ ਸਥਾਨਾਂ ਤੋਂ ਜਥੇ ਚਲਾਏ ਗਏ ਹਨ | ਪੰਜਾਬ ਵਿਚ ਇਹ ਜਥਾ 11 ਮਾਰਚ ਨੂੰ ਸੁਰਸਿੰਘ ਵਾਲਾ ਅੰਮਿ੍ਤਸਰ ਤੋਂ ਚੱਲ ਕੇ 14 ਮਾਰਚ ਸਵੇਰੇ 9.30 ਵਜੇ ਪਿੰਡ ਢੇਰ ਬੱਸ ਸਟੈਂਡ ਪਹੁੰਚਣ 'ਤੇ ਭਰਵਾਂ ਸਵਾਗਤ ਕੀਤਾ ਜਾਵੇਗਾ | ਇਸ ਮੀਟਿੰਗ ਵਿਚ ਕਾਮਰੇਡ ਚਰਨ ਸਿੰਘ ਅਟਵਾਲ, ਕਾਮਰੇਡ ਰਵਿੰਦਰ ਨਾਥ, ਕਾਮਰੇਡ ਅਮਰਜੀਤ ਸਿੰਘ ਚੱਕ, ਕਾਮਰੇਡ ਰਾਮ ਸਿੰਘ ਲਸਾੜੀ, ਕਾਮਰੇਡ ਜਗੀਰ ਸਿੰਘ ਰੌਲੀ,ਕਾਮਰੇਡ ਤੇਲੂ ਰਾਮ, ਕਾਮਰੇਡ ਬਲਰਾਮ ਸਜਮੌਰ, ਕਾਮਰੇਡ ਗੁਰਮੀਤ ਸਿੰਘ, ਕਾਮਰੇਡ ਗੁਰਦਿਆਲ ਸਿੰਘ ਮਾਵੀ, ਕਾਮਰੇਡ ਦਿਦਾਰ ਸਿੰਘ ਕੂਨਰ, ਕਾਮਰੇਡ ਪ੍ਰੇਮ ਸਿੰਘ ਅਟਵਾਲ ਹਾਜ਼ਰ ਸਨ |