22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਸਵੱਛ ਪ੍ਰਸ਼ਾਸਨ ਸਲਾਹਕਾਰ ਕਮੇਟੀ ਦੀ ਖੇਤਰੀ ਅਧਿਕਾਰੀ ਨਾਲ ਮੀਟਿੰਗ

Ad Position 21
No active advertisement
ਅਜੀਤ ਡੈਸਕ 12-03-2026
ਰੂਪਨਗਰ, 11 ਮਾਰਚ (ਸਤਨਾਮ ਸਿੰਘ ਸੱਤੀ)-ਆਮ ਲੋਕਾਂ ਦੇ ਮਸਲਿਆਂ ਨੂੰ ਹੱਲ ਕਰਵਾਉਣ ਲਈ ਬਣੀ ਸਵੱਛ ਪ੍ਰਸ਼ਾਸਨ ਸਲਾਹਕਾਰ ਕਮੇਟੀ ਰੂਪਨਗਰ ਵਲੋਂ ਮੁੱਖ ਮੰਤਰੀ ਦੇ ਖੇਤਰੀ ਅਧਿਕਾਰੀ ਅਭਿਮਨਿਊ ਮਲਿਕ (ਆਈ.ਏ.ਐਸ.) ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ | ਮੀਟਿੰਗ ਦੌਰਾਨ ਕਮੇਟੀ ਮੈਂਬਰਾਂ ਨੇ ਪਹਿਲਾਂ ਉਠਾਏ ਕੁੱਝ ਮਸਲਿਆਂ ਦੇ ਹੱਲ ਹੋਣ 'ਤੇ ਧੰਨਵਾਦ ਕੀਤਾ ਅਤੇ ਬਾਕੀ ਰਹਿੰਦੇ ਮਸਲਿਆਂ ਨੂੰ ਜਲਦੀ ਸੁਲਝਾਉਣ ਦੀ ਮੰਗ ਕੀਤੀ | ਕਮੇਟੀ ਵਲੋਂ ਨਵੇਂ ਮਸਲੇ ਵੀ ਰੱਖੇ ਗਏ, ਜਿਨ੍ਹਾਂ ਵਿਚ ਜ਼ਮੀਨਾਂ ਦੀ ਨਿਸ਼ਾਨਦੇਹੀ ਨਾਲ ਸੰਬੰਧਿਤ ਲੰਬਿਤ ਮਾਮਲਿਆਂ ਨੂੰ ਪਿੰਡਾਂ ਵਿਚ ਗੰਭੀਰ ਸਮੱਸਿਆ ਦੱਸਿਆ ਗਿਆ, ਜੋ ਵਿਕਾਸ ਕਾਰਜਾਂ ਵਿਚ ਰੁਕਾਵਟ ਪਾ ਰਹੇ ਹਨ | ਇਸ ਤੋਂ ਇਲਾਵਾ ਪਿੰਡਾਂ ਵਿਚ ਗੈਸ ਏਜੰਸੀਆਂ ਵਲੋਂ ਸਪਲਾਈ ਮਨਮਰਜ਼ੀ ਨਾਲ ਕਰਨ ਕਾਰਨ ਖਪਤਕਾਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਵੱਲ ਵੀ ਧਿਆਨ ਦਿਵਾਇਆ ਗਿਆ | ਖ਼ਾਸ ਕਰਕੇ ਹਰਸਨ ਗੈੱਸ ਏਜੰਸੀ ਰੂਪਨਗਰ ਵਲੋਂ ਚੱਕ ਕਰਮਾਂ ਅਤੇ ਮਨਸਾਲੀ ਸਮੇਤ ਕੁੱਝ ਪਿੰਡਾਂ ਵਿਚ ਲਗਭਗ ਦੋ ਮਹੀਨੇ ਤੋਂ ਗੈੱਸ ਸਪਲਾਈ ਨਾ ਹੋਣ ਕਾਰਨ ਲੋਕਾਂ ਵਿਚ ਰੋਸ ਪਾਇਆ ਜਾ ਰਿਹਾ ਹੈ | ਖੇਤਰੀ ਅਧਿਕਾਰੀ ਅਭਿਮੰਨਿਊ ਮਲਿਕ ਨੇ ਲੋਕਾਂ ਦੇ ਮਸਲੇ ਪਹਿਲ ਦੇ ਆਧਾਰ 'ਤੇ ਹੱਲ ਕਰਨ ਦਾ ਭਰੋਸਾ ਦਿਵਾਉਂਦਿਆਂ ਕਿਹਾ ਕਿ ਅਗਲੀ ਮੀਟਿੰਗ ਵਿਚ ਸੰਬੰਧਿਤ ਅਧਿਕਾਰੀਆਂ ਨੂੰ ਬੁਲਾ ਕੇ ਇਹਨਾਂ ਮਸਲਿਆਂ ਦਾ ਨਿਪਟਾਰਾ ਯਕੀਨੀ ਬਣਾਇਆ ਜਾਵੇਗਾ | ਇਸ ਮੌਕੇ ਕਮੇਟੀ ਦੇ ਕਨਵੀਨਰ ਮਾਸਟਰ ਦਲੀਪ ਸਿੰਘ ਘਨੌਲਾ, ਕਿਸਾਨ ਆਗੂ ਪ੍ਰਗਟ ਸਿੰਘ ਰੌਲੂ ਮਾਜਰਾ, ਗੁਰਮੇਲ ਸਿੰਘ ਬਾੜਾ, ਰਜਿੰਦਰ ਸਿੰਘ ਅਲੀਪੁਰ, ਗੁਰਦਿਆਲ ਸਿੰਘ, ਤਰਲੋਚਨ ਸਿੰਘ ਹੁਸੈਨਪੁਰ, ਭਗਤ ਸਿੰਘ ਬਿੱਕੋਂ, ਰੁਪਿੰਦਰ ਸਿੰਘ ਰੂਪਾ ਖਵਾਸਪੁਰ, ਮੱਘਰ ਸਿੰਘ ਟਰਾਂਸਪੋਰਟਰ, ਬਾਬੂ ਕਸ਼ਮੀਰੀ ਲਾਲ ਹਰੀਪੁਰ, ਬਨਵਾਰੀ ਲਾਲ ਅਤੇ ਸੂਬੇਦਾਰ ਹਰਮੇਸ਼ ਲਾਲ ਭਾਟੀਆ ਸਮੇਤ ਹੋਰ ਮੈਂਬਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮੁਹਾਲੀ ਧਰਨੇ 'ਚ ਰੋਪੜ ਸਰਕਲ ਦੇ ਬਿਜਲੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਸ਼ਮੂਲੀਅਤ <br/> ਅਗਲੀ ਖ਼ਬਰ ਚੌਧਰੀ ਰਤਨ ਧਨੇੜਾ ਵਲੋਂ 14 ਦੀ ਮੋਗਾ ਰੈਲੀ ਸੰਬੰਧੀ ਵਰਕਰਾਂ ਨਾਲ ਮੀਟਿੰਗ <br/>
Ad Position 24