ਨੂਰਪੁਰ ਬੇਦੀ, 11 ਮਾਰਚ (ਰਾਜੇਸ਼ ਚੌਧਰੀ ਤਖਤਗੜ੍ਹ)-ਬਹੁਜਨ ਨਾਇਕ ਕਾਂਸ਼ੀ ਰਾਮ ਦੇ 92ਵੇਂ ਜਨਮ ਦਿਵਸ ਮੌਕੇ ਜੈ ਭੀਮ ਲੋਕ ਜਾਗਿ੍ਤੀ ਮੋਰਚਾ ਦੀ ਅਗਵਾਈ ਹੇਠ ਪ੍ਰਾਚੀਨ ਗੁਰੂ ਰਵਿਦਾਸ ਮੰਦਰ, ਗੁਰਦੁਆਰਾ ਸ੍ਰੀ ਰਾਮਗੜ੍ਹ ਸਾਹਿਬ ਮੂਸਾਪੁਰ ਵਿਖੇ ਇਕੱਠ ਕੀਤਾ ਗਿਆ | ਇਸ ਮੌਕੇ ਬੁਲਾਰਿਆਂ ਨੇ ਕਾਂਸ਼ੀ ਰਾਮ ਦੇ ਜੀਵਨ ਅਤੇ ਭਾਰਤੀ ਰਾਜਨੀਤੀ ਵਿਚ ਉਨ੍ਹਾਂ ਦੇ ਯੋਗਦਾਨ 'ਤੇ ਚਰਚਾ ਕੀਤੀ | ਮੋਰਚੇ ਦੇ ਆਗੂਆਂ ਨੇ ਮੰਗ ਕੀਤੀ ਕਿ ਰੋਪੜ ਵਿਚ ਬਣ ਰਹੇ ਨਵੇਂ ਬੱਸ ਅੱਡੇ ਦਾ ਨਾਮ ਸਾਹਿਬ ਕਾਂਸ਼ੀ ਰਾਮ ਦੇ ਨਾਂਅ 'ਤੇ ਰੱਖਿਆ ਜਾਵੇ, ਕਿਉਂਕਿ ਉਹ ਰੋਪੜ ਜ਼ਿਲ੍ਹੇ ਦੇ ਮਹਾਨ ਆਗੂ ਰਹੇ ਹਨ | ਨਾਲ ਹੀ ਉਨ੍ਹਾਂ ਨੂੰ 'ਭਾਰਤ ਰਤਨ' ਐਵਾਰਡ ਦੇਣ ਦੀ ਮੰਗ ਵੀ ਕੀਤੀ ਗਈ | ਇਸ ਮੌਕੇ ਕੇਵਲ ਕਿ੍ਸ਼ਨ ਹੈਪੀ, ਸਤੀਸ਼ ਡੀਮਾਣਾ, ਪਿਆਰਾ ਸਿੰਘ ਬੈਂਸ, ਸ਼ਿੰਗਾਰਾ ਸਿੰਘ ਭੈਣੀ, ਬਹਾਦਰ ਸਿੰਘ ਮੂਸਾਪੁਰ ਅਤੇ ਹਰਦੀਪ ਸਿੰਘ ਅਬਿਆਣਾ ਨੇ ਵੀ ਵਿਚਾਰ ਸਾਂਝੇ ਕੀਤੇ | ਸਮਾਗਮ 'ਚ ਅਵਤਾਰ ਸਿੰਘ ਲਾਲਪੁਰ, ਜਸਵਿੰਦਰ ਕੁਮਾਰ ਜੇਤੇਵਾਲ, ਸੁਰਿੰਦਰ ਪਾਲ ਤਖਤਗੜ੍ਹ, ਹਿੰਮਤ ਰਾਏ, ਓਮ ਪ੍ਰਕਾਸ਼ ਸੈਣੀਮਾਜਰਾ, ਨਿਰਮਲ ਚੰਦਰ, ਬਾਦਲ ਸਿੰਘ, ਗੁਰਪ੍ਰੀਤ ਸਿੰਘ ਭੈਣੀ, ਮਹਿੰਦਰ ਸਿੰਘ, ਸਾਧੂ ਸਿੰਘ, ਅਮਰੀਕ ਸਿੰਘ ਅਤੇ ਹੋਰ ਹਾਜ਼ਰ ਸਨ |