22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਮਾਤਾ ਸੱਤਿਆ ਦੇਵੀ ਬਿਰਧ ਆਸ਼ਰਮ ਵਿਖੇ ਮਨਾਇਆ ਕੌਮਾਂਤਰੀ ਮਹਿਲਾ ਦਿਵਸ <br/>

Ad Position 21
No active advertisement
ਅਜੀਤ ਡੈਸਕ 12-03-2026
ਸ੍ਰੀ ਚਮਕੌਰ ਸਾਹਿਬ, 11 ਮਾਰਚ (ਜਗਮੋਹਣ ਸਿੰਘ ਨਾਰੰਗ)-ਸਥਾਨਕ ਐਸ. ਐਸ. ਮੈਮੋਰੀਅਲ ਐਜੂਕੇਸ਼ਨ ਟਰੱਸਟ ਅਧੀਨ ਮਾਤਾ ਸੱਤਿਆ ਦੇਵੀ ਬਿਰਧ ਆਸ਼ਰਮ ਸ੍ਰੀ ਚਮਕੌਰ ਸਾਹਿਬ ਵਿਖੇ ਡਾ. ਸ਼ੀਨਾ ਅਗਰਵਾਲ ਆਈ.ਏ.ਐਸ. ਡਾਇਰੈਕਟਰ ਸਮਾਜਿਕ ਸੁਰੱਖਿਆ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਅਤੇ ਆਦਿੱਤਿਆ ਡੱਚਲਵਾਲ ਡਿਪਟੀ ਕਮਿਸ਼ਨਰ ਰੂਪਨਗਰ ਅਤੇ ਸ੍ਰੀਮਤੀ ਅਮਨਦੀਪ ਕੌਰ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ | ਪ੍ਰੋ. ਆਰ.ਸੀ. ਢੰਡ ਚੇਅਰਮੈਨ ਮਾਤਾ ਸਤਿਆ ਦੇਵੀ ਵਿਰਧ ਆਸ਼ਰਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਦਿਹਾੜੇ ਦਾ ਮਨਾਉਣ ਦਾ ਉਦੇਸ਼ ਸਮਾਜ ਵਿਚ ਮਹਿਲਾਵਾਂ ਦੇ ਸਸ਼ਕਤੀਕਰਨ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ | ਇਸ ਮੌਕੇ ਵੱਖ-ਵੱਖ ਪਿੰਡਾਂ ਦੇ ਸੈਲਫ ਹੈਲਪ ਗਰੁੱਪਾਂ ਦੇ ਪ੍ਰਤੀਨਿਧੀ ਸ਼ਾਮਿਲ ਹੋਏ | ਇਸ ਸਮਾਗਮ ਦੀ ਪ੍ਰਧਾਨਗੀ ਐਡਵੋਕੇਟ ਡਾ: ਸੁਮੀਤੀ ਜੰਡ ਜੈਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਸੁਪਰੀਮ ਕੋਰਟ ਵਲੋਂ ਕੀਤੀ ਗਈ, ਜਿਨ੍ਹਾ ਨੇ ਬੁਹਤ ਵਿਸਥਾਰ ਨਾਲ ਮਹਿਲਾਵਾਂ ਨਾਲ ਸੰਬੰਧਿਤ ਕਨੂੰਨਾਂ ਦੇ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਗੱਲ ਉੱਤੇ ਪੂਰਾ ਜ਼ੋਰ ਦਿੱਤਾ ਕੇ ਹਰ ਲੜਕੀ ਨੂੰ ਪੜ੍ਹ ਲਿਖ ਕੇ ਹੁਨਰਮੰਦ ਜਾਂ ਉਚੇਰੀ ਸਿੱਖਿਆ ਪੂਰੀ ਕਰਕੇ ਉੱਚ ਅਹੁਦੇ ਨੂੰ ਹਾਸਲ ਕਰਨਾ ਚਾਹੀਦਾ ਹੈ ਤਾਂ ਸਵੈ ਨਿਰਭਰ ਹੋ ਕੇ ਕਿਸੇ ਅੱਗੇ ਹੱਥ ਨਾ ਫੈਲਾਉਣਾ ਪਵੇ | ਉਨ੍ਹਾਂ ਭਰੋਸਾ ਦਿੱਤਾ ਕਿ ਇਸ ਸੰਸਥਾ ਨਾਲ ਜੁੜੀਆਂ ਔਰਤਾਂ ਦਾ ਕੋਈ ਵੀ ਕੇਸ ਹੋਵੇਗਾ ਤਾਂ ਉਹ ਬਿਨਾ ਕਿਸੇ ਫੀਸ ਤੋਂ ਲੜਨਗੇ | ਸੰਸਥਾਂ ਦੇ ਚੇਅਰਮੈਨ ਪ੍ਰੋ: ਆਰ.ਸੀ. ਢੰਡ ਨੇ ਮੁੱਖ ਮਹਿਮਾਨ ਅਤੇ ਹੋਰ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਦਾਜ ਪ੍ਰਥਾ ਦੇ ਵਿਰੁੱਧ ਸੁਪਰੀਮ ਕੋਰਟ ਦੇ ਫੈਸਲੇ ਨੂੰ ਬੁਹਤ ਹੀ ਮਹੱਤਵਪੂਰਨ ਦੱਸਿਆ | ਇਸ ਮੌਕੇ ਸ੍ਰੀਮਤੀ ਆਦਰਸ਼ ਸ਼ਰਮਾ ਅਤੇ ਪ੍ਰਕਾਸ਼ ਮੈਮੋਰੀਅਲ ਦੀ ਟੀਮ ਦੇ ਨਾਲ-ਨਾਲ ਸ੍ਰੀਮਤੀ ਵਿਜੈ ਲਕਸ਼ਮੀ, ਸੀਨੀਅਰ ਸਿਟੀਜ਼ਨ ਕੌਂਸਲ ਦੀ ਮੈਂਬਰ ਸ੍ਰੀਮਤੀ ਮੀਨਾ (ਭਾਸ਼ਾ ਅਧਿਆਪਕਾ ਅਤੇ ਸਮਾਜ ਸੇਵਕਾ), ਡਾ. ਰੁਪਿੰਦਰ ਕੌਰ (ਇੰਚਾਰਜ ਮਾਨਸਿਕ ਤੌਰ 'ਤੇ ਚੁਣੌਤੀਪੂਰਨ ਬੱਚਿਆਂ ਲਈ) ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ | ਇਸ ਮੌਕੇ ਡਾ: ਸੁਦੇਸ਼ ਸ਼ਰਮਾ, ਡਾ: ਰਾਜਪਾਲ ਚੌਧਰੀ , ਹਰਸ਼ ਵਿਵੇਕ, ਸ੍ਰੀਮਤੀ ਆਸ਼ਾ ਰਾਣੀ, ਵਿਵੇਕਪ੍ਰੀਤ ਕੌਰ, ਦਮਨਪ੍ਰੀਤ ਸਿੰਘ, ਸੁਖਪਾਲ ਸਿੰਘ, ਸਾਹਿਲਪ੍ਰੀਤ ਸਿੰਘ, ਮਨਪ੍ਰੀਤ ਕੌਰ, ਮਨਜੀਤ ਕੌਰ ਆਦਿ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਗੁਰੂਤਾਗੱਦੀ ਦਿਵਸ ਨੂੰ ਸਮਰਪਿਤ ਦੋ ਦਿਨਾਂ ਕਾਨਫ਼ਰੰਸ ਦਾ ਆਗਾਜ਼ <br/> ਅਗਲੀ ਖ਼ਬਰ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ <br/>
Ad Position 24