22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਸੱਭਿਆਚਾਰਕ ਪ੍ਰੋਗਰਾਮ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 12-03-2026
ਪੁਰਖਾਲੀ, 11 ਮਾਰਚ (ਅੰਮਿ੍ਤਪਾਲ ਬੰਟੀ)-ਮੈਪਲ ਫਾਈਨਾਂਸ ਫਾਊਾਡੇਸ਼ਨ ਵਲੋਂ ਬੱਦੀ ਵਿਖੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਦੀ ਸ਼ੁਰੂਆਤ ਟੀਮ ਮੈਂਬਰਾਂ ਵਲੋਂ ਗਣੇਸ਼ ਵੰਦਨਾ ਤੋਂ ਕੀਤੀ | ਉਪਰੰਤ ਪ੍ਰਸਿੱਧ ਲੋਕ ਗਾਇਕ ਜਸਮੇਰ ਮੀਆਂਪੁਰੀ ਨੇ ਮਕਬੂਲ ਗੀਤਾਂ ਤੋਂ ਇਲਾਵਾ ਮਲਵਈ ਅਤੇ ਸੱਭਿਆਚਾਰਕ ਬੋਲੀਆਂ ਪਾ ਕੇ ਦੇਰ ਸ਼ਾਮ ਤੱਕ ਸਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ | ਸਟੇਜ ਸਕੱਤਰ ਦੀ ਭੂਮਿਕਾ ਪੰਮੀ ਡਾਹਢੀ ਨੇ ਖ਼ੂਬ ਨਿਭਾਈ | ਪ੍ਰੋਗਰਾਮ ਦੀ ਸਫਲਤਾ ਦੇ ਲਈ ਪ੍ਰਬੰਧਕ ਅਮਰਜੀਤ ਸਿੰਘ ਨੇ ਸਭਨਾਂ ਦਾ ਧੰਨਵਾਦ ਕੀਤਾ | ਇਸ ਸਮਾਗਮ ਵਿਚ ਮੈਡਮ ਨਿਸ਼ਾ ਚੌਹਾਨ, ਮਨੀਸ਼, ਲੀਜ਼ਾ, ਅਨੂ ਦੇਵੀ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ ਤੇ ਇਨ੍ਹਾਂ ਤੋਂ ਇਲਾਵਾ ਅਰਜਨ ਖਾਨ, ਗੋਬਿੰਦ, ਤਰੁਣ ਵਰਮਾਂ, ਦੀਪਕ ਕੁਮਾਰ, ਅਭਿਜੀਤ ਸਿੰਘ, ਅਨਿਲ ਸ਼ਰਮਾ, ਅਜੇ ਸ਼ਰਮਾ ਤੇ ਧਰਮਪਾਲ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਾਤਾ ਸੱਤਿਆ ਦੇਵੀ ਬਿਰਧ ਆਸ਼ਰਮ ਵਿਖੇ ਮਨਾਇਆ ਕੌਮਾਂਤਰੀ ਮਹਿਲਾ ਦਿਵਸ <br/> ਅਗਲੀ ਖ਼ਬਰ ਪੁਰਖਾਲੀ ਵਿਖੇ ਸਿਹਤ ਜਾਂਚ ਕੈਂਪ ਲਗਾਇਆ <br/>
Ad Position 24