03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਨਗਰ ਕੌਂਸਲ ਦੀ ਕਾਰਗੁਜ਼ਾਰੀ ਬੇਹੱਦ ਨਿਰਾਸ਼ਾਜਨਕ-ਡਾ. ਦਲਜੀਤ ਸਿੰਘ ਚੀਮਾ <br/>

Ad Position 21
No active advertisement
ਅਜੀਤ ਡੈਸਕ 28-03-2026
ਰੂਪਨਗਰ, 27 ਮਾਰਚ (ਸਤਨਾਮ ਸਿੰਘ ਸੱਤੀ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਨਗਰ ਕੌਂਸਲ ਰੋਪੜ ਦੀ ਕਾਰਗੁਜ਼ਾਰੀ ਨੂੰ ਨਿਰਾਸ਼ਾਜਨਕ ਦੱਸਦਿਆਂ ਕਿਹਾ ਕਿ ਅਕਾਲੀ ਸਰਕਾਰ ਦੇ ਸਮੇਂ ਰੋਪੜ ਸ਼ਹਿਰ ਨੂੰ ਇਕ ਨਮੂਨੇ ਦੇ ਸ਼ਹਿਰ ਵਜੋਂ ਵਿਕਸਿਤ ਕੀਤਾ ਗਿਆ ਸੀ | ਉਨ੍ਹਾਂ ਕਿਹਾ ਕਿ ਉਸ ਸਮੇਂ ਸਫ਼ਾਈ ਦੇ ਮਾਮਲੇ 'ਚ ਸ਼ਹਿਰ ਨੂੰ ਰਾਸ਼ਟਰੀ ਪੱਧਰ 'ਤੇ ਮਾਨਤਾ ਮਿਲੀ ਸੀ ਅਤੇ ਆਈ. ਆਈ. ਟੀ., ਐਨ. ਸੀ. ਸੀ. ਅਕੈਡਮੀ ਵਰਗੇ ਮਹੱਤਵਪੂਰਨ ਪ੍ਰਾਜੈਕਟ ਸ਼ਹਿਰ ਵਿਚ ਲਿਆਂਦੇ ਗਏ | ਇਸ ਤੋਂ ਇਲਾਵਾ ਸੀਵਰੇਜ, ਵਾਟਰ ਸਪਲਾਈ, ਸਟਰੀਟ ਲਾਈਟਾਂ, ਵਾਟਰ ਟਰੀਟਮੈਂਟ ਤੇ ਸੀਵਰੇਜ ਟਰੀਟਮੈਂਟ ਪਲਾਂਟ ਵਰਗੇ ਕਈ ਵਿਕਾਸੀ ਕੰਮ ਕੀਤੇ ਗਏ | ਬਾਈਪਾਸ ਬਣਨ ਨਾਲ ਸ਼ਹਿਰ ਦੇ ਵਿਕਾਸ ਨੂੰ ਨਵੀਂ ਦਿਸ਼ਾ ਮਿਲੀ ਅਤੇ ਗਿਆਨੀ ਜ਼ੈਲ ਸਿੰਘ ਨਗਰ ਵਿਖੇ ਵੱਡਾ ਪੁਲ ਵੀ ਤਿਆਰ ਕੀਤਾ | ਉਨ੍ਹਾਂ ਦੋਸ਼ ਲਗਾਇਆ ਕਿ ਪਿਛਲੇ ਚਾਰ ਸਾਲਾਂ ਦੌਰਾਨ ਨਾ ਤਾਂ ਨਗਰ ਕੌਂਸਲ ਤੇ ਨਾ ਹੀ ਸਰਕਾਰ ਵਲੋਂ ਕੋਈ ਵੱਡਾ ਵਿਕਾਸੀ ਕੰਮ ਕੀਤਾ ਗਿਆ ਹੈ ਅਤੇ ਲੋਕਾਂ ਨੂੰ ਵਿਕਾਸ ਦੇ ਨਾਂਅ 'ਤੇ ਗੰਮਰਾਹ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਨਗਰ ਕੌਂਸਲ ਵਲੋਂ ਨਕਸ਼ਾ ਫੀਸ ਤੇ ਐਨ. ਓ. ਸੀ. ਫੀਸ ਆਦਿ ਵਿਚ ਵਾਧਾ ਕੀਤਾ ਗਿਆ ਹੈ, ਜਿਸ ਨੂੰ ਅਕਾਲੀ ਦਲ ਦੀ ਨਗਰ ਕੌਂਸਲ ਬਣਨ 'ਤੇ ਵਾਪਸ ਲਿਆ ਜਾਵੇਗਾ | ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਮੱਕੜ ਨੇ ਕਿਹਾ ਕਿ ਜਦੋਂ ਦੀ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਕੌਂਸਲਰਾਂ ਨੇ ਸਾਂਝੀ ਗੱਠਜੋੜ ਬਣਾ ਕੇ ਨਗਰ ਕੌਂਸਲ ਦੀ ਕਮਾਨ ਸੰਭਾਲੀ ਹੈ ਉਦੋਂ ਤੋਂ ਨਗਰ ਕੌਂਸਲ ਦਾ ਕੰਮ ਠੱਪ ਵਾਂਗੂ ਜਾਪ ਰਿਹਾ ਹੈ, ਜਿਸ ਦੀ ਤਾਜ਼ਾ ਮਿਸਾਲ ਅੱਜ ਦੀ ਮੀਟਿੰਗ ਸੀ, ਜਿਸ 'ਚ ਕੋਰਮ ਪੂਰਾ ਨਾ ਹੋਣ ਕਾਰਨ ਸਾਲਾਨਾ ਬਜਟ ਦੀ ਮੀਟਿੰਗ ਹੀ ਰੱਦ ਕਰਨੀ ਪੈ ਗਈ ਇਸ ਮਾਮਲੇ 'ਤੇ ਉਨ੍ਹਾਂ ਨਗਰ ਕੌਂਸਲ ਪ੍ਰਧਾਨ ਤੋਂ ਅਸਤੀਫੇ ਦੀ ਮੰਗ ਵੀ ਕੀਤੀ | ਇਸ ਮੌਕੇ ਗੁਰਦੁਆਰਾ ਟਿੱਬੀ ਸਾਹਿਬ ਕਲਗੀਧਰ ਕੰਨਿਆ ਪਾਠਸ਼ਾਲਾ ਦੇ ਪ੍ਰਧਾਨ ਮਨਿੰਦਰ ਪਾਲ ਸਿੰਘ ਸਾਹਨੀ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਪ੍ਰੀਖਿਆ ਫ਼ੀਸਾਂ ਦੇ ਇਕੱਠੇ ਕੀਤੇ ਜਾਂਦੇ ਨੇ ਕਰੋੜਾਂ ਰੁਪਏ, ਪਰ ਡਿਊਟੀ ਅਮਲੇ ਨੂੰ ਭ... ਅਗਲੀ ਖ਼ਬਰ ਗੁਰਦੁਆਰਾ ਗੁਰੂ ਕਾਂ ਖੂਹ ਰਾਏਪੁਰ ਮੁੰਨੇ ਵਿਖੇ ਤਿੰਨ ਦਿਨਾਂ ਜੋੜ ਮੇਲੇ ਦੇ ਦੂਜੇ ਦਿਨ ਦੌਰਾਨ ਦਿਨ ਤੇ ਰਾਤ ਦੇ ਧਾਰਮਿਕ...
Ad Position 24
No active advertisement