02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਸਾਬਕਾ ਸਪੀਕਰ ਰਾਣਾ ਵਲੋਂ ਲੋਕ ਗਾਇਕ ਪੰਮੀ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ <br/>

Ad Position 21
No active advertisement
ਅਜੀਤ ਡੈਸਕ 28-03-2026
ਸ੍ਰੀ ਅਨੰਦਪੁਰ ਸਾਹਿਬ, 27 ਮਾਰਚ (ਪੱਤਰ ਪੇ੍ਰਰਕਾਂ ਰਾਹੀਂ)-ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੰਵਰਪਾਲ ਸਿੰਘ ਵਲੋਂ ਨੌਜਵਾਨ ਲੋਕ ਗਾਇਕ ਪਰਮਿੰਦਰ ਪੰਮੀ (51) ਦੇ ਅਕਾਲ ਚਲਾਣੇ 'ਤੇ ਉਨ੍ਹਾਂ ਦੇ ਘਰ ਪਿੰਡ ਮਜਾਰਾ ਵਿਖੇ ਪਹੁੰਚ ਕੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ | ਸਾਬਕਾ ਸਪੀਕਰ ਰਾਣਾ ਨੇ ਕਿਹਾ ਕਿ ਗਾਇਕ ਪਰਮਿੰਦਰ ਪੰਮੀ ਦਾ ਭਰ ਜਵਾਨੀ 'ਚ ਦੁਨੀਆ ਤੋਂ ਰੁਖ਼ਸਤ ਹੋ ਜਾਣਾ ਬਹੁਤ ਹੀ ਦੁਖਦਾਇਕ ਹੈ | ਜਿਸ ਨਾਲ ਪਰਿਵਾਰ ਦੇ ਨਾਲ ਸਾਹਿਤ ਜਗਤ ਨੂੰ ਵੀ ਬਹੁਤ ਵੱਡਾ ਘਾਟਾ ਪਿਆ ਹੈ | ਉਨ੍ਹਾਂ ਕਿਹਾ ਕਿ ਗਾਇਕ ਪੰਮੀ ਵਲੋਂ ਹਮੇਸ਼ਾ ਹੀ ਪਰਿਵਾਰਕ ਤੇ ਸੱਭਿਆਚਾਰਕ ਗੀਤਾਂ ਨੂੰ ਪਹਿਲ ਦਿੱਤੀ ਗਈ ਸੀ | ਜਿਸ ਕਾਰਨ ਇਸ ਗਾਇਕ ਨੇ ਬਹੁਤ ਉੱਚਾ ਮੁਕਾਮ ਹਾਸਿਲ ਕੀਤਾ ਸੀ | ਇਸ ਮੌਕੇ ਗਾਇਕ ਦੇ ਪਿਤਾ ਕਿ੍ਸ਼ਨ ਚੰਦ, ਸੇਵਾ ਮੁਕਤ ਮੁੱਖ ਅਧਿਆਪਕ ਰਤਨ ਚੰਦ, ਕਾਂਗਰਸੀ ਆਗੂ ਹਕੀਮ ਹਰਮਿੰਦਰਪਾਲ ਸਿੰਘ ਮਿਨਹਾਸ, ਸਾਬਕਾ ਕੌਂਸਲਰ ਨਰਿੰਦਰ ਕੌਰ, ਜੋਗਿੰਦਰ ਲਾਲ, ਦਰਸ਼ਨ ਸਿੰਘ, ਸੁਖਦੇਵ ਸਿੰਘ ਮਹਿਰੋਲੀ, ਪਰਮਜੀਤ ਸਿੰਘ, ਰਵਿੰਦਰ ਸਿੰਘ, ਨਵਦੀਪ ਸਿੰਘ, ਭਜਨ ਸਿੰਘ, ਬਲਵੀਰ ਸਿੰਘ, ਹਰਮਿੰਦਰ ਕੌਰ, ਹਰਜੀਤ ਕੌਰ, ਬਚਨ ਦਾਸ ਮਜਾਰਾ, ਅਰੁਣਦੀਪ ਸੋਨੂੰ, ਮਨਜੀਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਤੇ ਪਿੰਡ ਵਾਸੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਲੀਜ਼ ਦੀ ਤਲਵਾਰ ਨੇ ਇਕ ਹਜ਼ਾਰ ਪਰਿਵਾਰਾਂ ਦੀ ਨੀਂਦ ਉਡਾਈ <br/> ਅਗਲੀ ਖ਼ਬਰ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਾਤਰੀ ਫੇਰੀਆਂ ਦੀ ਜੈਕਾਰਿਆਂ ਦੀ ਗੂੰਜ ਨਾਲ ਹੋਈ ਆਰੰਭਤਾ <br...
Ad Position 24
No active advertisement