02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਅਨੁਸੂਚਿਤ ਜਾਤੀਆਂ ਤੇ ਪੱਛੜੀਆਂ ਸ਼੍ਰੇਣੀਆਂ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 28-03-2026

ਘਨੌਲੀ, 27 ਮਾਰਚ (ਜਸਵੀਰ ਸਿੰਘ ਸੈਣੀ)-ਅਨੁਸੂਚਿਤ ਜਾਤੀਆਂ ਤੇ ਪੱਛੜੀਆਂ ਸ਼੍ਰੇਣੀਆਂ ਦੀ ਅਹਿਮ ਮੀਟਿੰਗ ਨੂੰ ਨੂੰਹੋ ਕਾਲੋਨੀ ਵਿਖੇ ਹੋਈ | ਅਨੁਸੂਚਿਤ ਜਾਤੀਆਂ ਤੇ ਪੱਛੜੀਆਂ ਸ਼ੇ੍ਰਣੀਆਂ ਕਰਮਚਾਰੀ ਵੈੱਲਫੇਅਰ ਫੈਡਰੇਸ਼ਨ (ਪਾਵਰਕਾਮ) ਜ਼ਿਲ੍ਹਾ ਰੂਪਨਗਰ ਦੇ ਨੁਮਾਇੰਦਿਆਂ ਨੇ ਪੈੱ੍ਰਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨੂੰਹੋਂ ਪਿੰਡ ਦੇ ਨੌਜਵਾਨਾਂ ਵਲੋਂ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼ੇ੍ਰਣੀਆਂ ਕਰਮਚਾਰੀ ਵੈੱਲਫੇਅਰ ਫੈਡਰੇਸ਼ਨ (ਪਾਵਰਕਾਮ) ਜ਼ਿਲ੍ਹਾ ਰੂਪਨਗਰ ਦੇ ਧਿਆਨ ਵਿਚ ਲਿਆਦਿਆ ਗਿਆ ਕਿ ਉਨ੍ਹਾਂ ਦੇ ਪਿੰਡ ਦਾ ਖੇਡ ਮੈਦਾਨ ਸੜਕ ਤੋਂ ਕਾਫ਼ੀ ਨੀਵਾਂ ਹੈ | ਜਿਸ ਨਾਲ ਬਾਰਿਸ਼ ਹੋਣ ਉਪਰੰਤ ਇੱਥੇ ਪਾਣੀ ਇਕੱਠਾ ਹੋ ਜਾਂਦਾ ਹੈ, ਜਿਸ ਨੂੰ ਦਰੁਸਤ ਕਰਨ ਲਈ ਭਰਤ ਪਾਉਣ ਦੀ ਲੋੜ ਹੈ | ਇਸ ਦੇ ਸੰਬੰਧ 'ਚ ਥਰਮਲ ਪਲਾਂਟ ਰੂਪਨਗਰ ਦੇ ਮੁੱਖ ਇੰਜੀਨੀਅਰ ਜੀ ਅਤੇ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਪਿੰਡ ਵਾਲਿਆਂ ਨੂੰ ਸਟੇਡੀਅਮ ਬਣਾਉਣ ਲਈ ਭਰਤ ਪਾਉਣ ਲਈ ਥਰਮਲ ਦੇ ਐਸ਼ ਪੌਂਡ 'ਚੋਂ ਸਵਾਹ ਦਿੱਤੀ ਜਾਵੇ, ਜਿਸ ਲਈ ਸਰਕਾਰ ਤੋਂ ਲੋੜੀਂਦੇ ਫ਼ੰਡ ਮੁਹੱਈਆ ਕਰਵਾਉਣ ਉਪਰੰਤ ਮਨਜ਼ੂਰੀ ਮੁੱਖ ਇੰਜੀਨੀਅਰ ਅਤੇ ਉੱਚ ਅਧਿਕਾਰੀਆਂ ਵਲੋਂ ਦੇ ਦਿੱਤੀ ਗਈ ਹੈ | ਇਸ ਲਈ ਜਥੇਬੰਦੀ ਮੁੱਖ ਇੰਜੀਨੀਅਰ, ਉੱਚ ਅਧਿਕਾਰੀਆਂ ਤੇ ਬਿਜਲੀ ਮੰਤਰੀ ਮਾਣਯੋਗ ਸੰਜੀਵ ਅਰੋੜਾ ਦਾ ਧੰਨਵਾਦ ਕਰਦੀ ਹੈ | ਇਸ ਦੇ ਨਾਲ ਹੀ ਇਲਾਕੇ ਦੀ ਬਿਹਤਰੀ ਅਤੇ ਨੌਜਵਾਨਾਂ 'ਚ ਖੇਡਾਂ ਦੇ ਰੁਝਾਨ ਨੂੰ ਵਧਾਉਣ ਲਈ ਜਥੇਬੰਦੀ ਹਮੇਸ਼ਾ ਸਹਿਯੋਗ ਦੇਣ ਲਈ ਤਿਆਰ ਰਹੇਗੀ |

Ad Position 22
No active advertisement
ਪਿਛਲੀ ਖ਼ਬਰ ਪੈਟਰੋਲ-ਡੀਜ਼ਲ ਉੱਤੇ ਐਕਸਾਈਜ਼ ਡਿਊਟੀ ਵਿਚ ਕਟੌਤੀ ਨਾਲ ਲੋਕਾਂ ਨੂੰ ਰਾਹਤ: ਇਕਬਾਲ ਸਿੰਘ ਲਾਲਪੁਰਾ <br/> ਅਗਲੀ ਖ਼ਬਰ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਚ ਸਾਲਾਨਾ ਨਤੀਜਿਆਂ ਵਿਚ ਮੱਲ੍ਹਾਂ ਮਾਰਨ ਵਾਲੇ ਵਿਦਿਆਰਥੀ ਸਨਮਾਨਿਤ <br/>
Ad Position 24
No active advertisement