ਰੂਪਨਗਰ, 27 ਮਾਰਚ (ਸਤਨਾਮ ਸਿੰਘ ਸੱਤੀ)-ਖ਼ਾਲਸਾ ਸੀਨੀਅਰ ਸਕੈਂਡਰੀ ਸਕੂਲ ਵਿਖੇ ਸਾਲਾਨਾ ਨਤੀਜਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਹਰਬੰਸ ਸਿੰਘ ਕੰਧੋਲਾ, ਮੈਨੇਜਰ ਅੰਬਾਲਾ ਬੋਰਡ ਆਫ਼ ਐਜੂਕੇਸ਼ਨ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ | ਪਿ੍ੰਸੀਪਲ ਕੁਲਵਿੰਦਰ ਸਿੰਘ ਮਾਹਲ ਨੇ ਮੁੱਖ ਮਹਿਮਾਨ ਅਤੇ ਮਾਪਿਆਂ ਦਾ ਸਵਾਗਤ ਕੀਤਾ | ਪ੍ਰੋਗਰਾਮ ਦੀ ਸ਼ੁਰੂਆਤ ਵਿਦਿਆਰਥਣਾਂ ਵੱਲੋਂ ਸ਼ਬਦ ਗਾਇਨ ਨਾਲ ਹੋਈ | ਨਤੀਜਿਆਂ ਅਨੁਸਾਰ ਨਰਸਰੀ ਏ ਵਿਚੋਂ ਗੁਰਵੀਰ ਸਿੰਘ ਨੇ ਪਹਿਲਾ ਅਤੇ ਜਸਪ੍ਰੀਤ ਕੌਰ ਨੇ ਦੂਜਾ, ਨਰਸਰੀ ਬੀ ਵਿਚੋਂ ਜਬਰੀਲ ਪਹਿਲੇ ਅਤੇ ਇਮਰਾਨ ਖ਼ਾਨ ਦੂਜੇ, ਐਲ.ਕੇ.ਜੀ. ਏ ਵਿਚੋਂ ਸਜਨੀ ਨੇ ਪਹਿਲਾ ਅਤੇ ਅਗਮਜੋਤ ਸਿੰਘ ਨੇ ਦੂਜਾ, ਐਲ.ਕੇ.ਜੀ. ਬੀ ਵਿਚੋਂ ਸਮਰੀਤ ਕੌਰ ਪਹਿਲੇ ਅਤੇ ਅਨਮੋਲ ਦੂਜੇ,ਯੂ.ਕੇ.ਜੀ. ਏ ਵਿਚੋਂ ਕਿ੍ਤੀਕਾ ਪਹਿਲੇ ਅਤੇ ਨੰਦਨੀ ਦੂਜੇ, ਯੂ.ਕੇ.ਜੀ. ਬੀ ਵਿਚੋਂ ਵੀਰਪ੍ਰਤਾਪ ਸਿੰਘ ਨੇ ਪਹਿਲਾ ਅਤੇ ਵੀਰਾ ਤੇ ਅੰਸ਼ਿਕਾ ਸਾਂਝੇ ਤੌਰ 'ਤੇ ਦੂਜੇ, ਪਹਿਲੀ ਏ ਵਿਚੋਂ ਸੋਨਮ ਅਤੇ ਜਸ਼ਨਦੀਪ ਸਿੰਘ ਨੇ ਸਾਂਝੇ ਤੌਰ 'ਤੇ ਪਹਿਲਾ ਅਤੇ ਭਵਿਆ, ਸੁਖਬੀਰ ਸਿੰਘ ਤੇ ਸੁਖਜੀਤ ਸਿੰਘ ਨੇ ਸਾਂਝੇ ਤੌਰ 'ਤੇ ਦੂਜਾ, ਪਹਿਲੀ ਬੀ ਵਿਚੋਂ ਸਿਮਰਨ ਕੌਰ ਪਹਿਲੇ ਅਤੇ ਗੁਰਏਕਮ ਸਿੰਘ ਦੂਜੇ, ਦੂਜੀ ਏ ਵਿਚੋਂ ਸੋਮੀਰਾ ਪਹਿਲੇ ਅਤੇ ਜਸਕੀਰਤ ਕੌਰ ਦੂਜਾ, ਦੂਜੀ ਬੀ ਵਿਚੋਂ ਰਾਧਿਕਾ ਨੇ ਪਹਿਲਾ ਅਤੇ ਕੁਮਾਰੀ ਅੰਸ਼ਿਕਾ ਨੇ ਦੂਜਾ, ਤੀਜੀ ਏ ਵਿਚੋਂ ਨਵਜੋਤ ਸਿੰਘ ਪਹਿਲੇ ਅਤੇ ਸਿਫਰਾ ਦੂਜਾ, ਤੀਜੀ ਬੀ ਵਿਚੋਂ ਨਰਗਿਸ ਬਾਨੋ ਨੇ ਪਹਿਲਾ ਅਤੇ ਗੋਬਿੰਦ ਕੁਮਾਰ ਨੇ ਦੂਜਾ, ਚੌਥੀ ਏ ਵਿਚੋਂ ਰਿਹਾਨ ਖ਼ਾਨ ਪਹਿਲੇ ਅਤੇ ਚਿੰਟੂ ਕੁਮਾਰ ਮਹਿਤੋ ਦੂਜੇ, ਚੌਥੀ ਬੀ ਵਿਚੋਂ ਨੀਰਾ ਪਹਿਲੇ ਅਤੇ ਹਰਮਨ ਸਿੰਘ ਦੂਜਾ,ਛੇਵੀਂ ਏ ਵਿਚੋਂ ਅਨੰਨਿਆ ਭਾਰਤੀ ਪਹਿਲੇ ਅਤੇ ਮਨਦੀਪ ਕੌਰ ਦੂਜੇ, ਛੇਵੀਂ ਬੀ ਵਿਚੋਂ ਪ੍ਰਭਨੂਰ ਕੌਰ ਨੇ ਪਹਿਲਾ ਅਤੇ ਹਰਸ਼ਪ੍ਰੀਤ ਕੌਰ ਦੂਜਾ, ਛੇਵੀਂ ਸੀ ਵਿਚੋਂ ਵਰਸ਼ਾ ਅਨੁਰਾਗੀ ਪਹਿਲੇ ਅਤੇ ਪ੍ਰਭਜੋਤ ਕੌਰ ਦੂਜੇ, ਸੱਤਵੀਂ ਏ ਵਿਚੋਂ ਪਰਮਿੰਦਰ ਕੌਰ ਪਹਿਲੇ ਅਤੇ ਸਿਮਰਨਜੋਤ ਕੌਰ ਦੂਜਾ, ਸੱਤਵੀਂ ਬੀ ਵਿਚੋਂ ਜੰਨਤਪ੍ਰੀਤ ਕੌਰ ਪਹਿਲੇ ਅਤੇ ਮਨ ਸੀਰਤ ਕੌਰ ਦੂਜੇ, ਨੌਵੀਂ ਏ ਵਿਚੋਂ ਸੰਜਨਾ ਖੁਸ਼ਵਾਹਾ ਪਹਿਲੇ ਅਤੇ ਜਸਕੀਰਤ ਕੌਰ ਦੂਜੇ, ਨੌਵੀਂ ਬੀ ਵਿਚੋਂ ਹਰਪ੍ਰੀਤ ਕੌਰ ਪਹਿਲੇ ਅਤੇ ਸਿਮਰਨਜੀਤ ਕੌਰ ਦੂਜੇ, ਨੌਵੀਂ ਸੀ ਵਿਚੋਂ ਹਰਸਿਮਰਨ ਕੌਰ ਪਹਿਲੇ ਅਤੇ ਹਰਮਨਪ੍ਰੀਤ ਸਿੰਘ ਦੂਜੇ, ਨੌਵੀਂ ਡੀ ਵਿਚੋਂ ਰਿਤੂ ਪਹਿਲੇ ਅਤੇ ਪ੍ਰਭਜੋਤ ਕੌਰ ਦੂਜੇ, ਨੌਵੀਂ ਈ ਵਿਚੋਂ ਗੁਰਜੋਤ ਸਿੰਘ ਪਹਿਲੇ ਅਤੇ ਲਵਲੀਨ ਦੂਜੇ, ਗਿਆਰ੍ਹਵੀਂ ਏ ਵਿਚੋਂ ਨਵਜੋਤ ਚੌਹਾਨ ਪਹਿਲੇ ਅਤੇ ਹਰਵੀਰ ਕੌਰ ਦੂਜੇ, ਗਿਆਰ੍ਹਵੀਂ ਬੀ ਵਿਚੋਂ ਸੁਖਮਨੀ ਪਹਿਲੇ ਅਤੇ ਕਾਜਲ ਦੂਜੇ, ਗਿਆਰ੍ਹਵੀਂ ਸੀ ਵਿਚੋਂ ਅਮਨਜੋਤ ਸਿੰਘ ਪਹਿਲੇ ਅਤੇ ਪ੍ਰਭਜੋਤ ਕੌਰ ਦੂਜੇ, ਗਿਆਰ੍ਹਵੀਂ ਸਾਇੰਸ ਵਿਚੋਂ ਸੋਨਮ ਭਾਰਤੀ ਪਹਿਲੇ ਅਤੇ ਅਵਿਨਾਸ਼ਦੀਪ ਸਿੰਘ ਦੂਜੇ, ਗਿਆਰ੍ਹਵੀਂ ਕਾਮਰਸ ਵਿਚੋਂ ਤਨੂੰ ਧੀਰ ਪਹਿਲੇ ਅਤੇ ਇਸ਼ਮੀਨ ਕੌਰ ਦੂਜੇ ਸਥਾਨ 'ਤੇ ਰਹੀ | ਇਸ ਮੌਕੇ ਸੁਖਪ੍ਰੀਤ ਕੌਰ, ਮਧੂ ਬਾਲਾ, ਪੂਜਾ, ਮਨਦੀਪ ਕੌਰ, ਚਰਨਜੀਤ ਕੌਰ, ਸਤਿੰਦਰ ਕਾਂਤਾ, ਨਿਸ਼ਾ, ਮਾਪੇ, ਵਿਦਿਆਰਥੀ ਅਤੇ ਸਮੂਹ ਸਟਾਫ਼ ਹਾਜ਼ਰ ਸਨ |