05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਗ੍ਰਾਮ ਪੰਚਾਇਤ ਸਹੇੜੀ ਵਲੋਂ ਬਣਾਈ ਜਾ ਰਹੀ ਸੜਕ ਨੂੰ ਬੀ.ਡੀ.ਪੀ.ਓ ਵਲੋਂ ਰੋਕਣ ਦੀ ਨਿੰਦਾ

Ad Position 21
repet_subhas-goyals [Copy P29]
ਅਜੀਤ ਡੈਸਕ 29-03-2026
ਮੋਰਿੰਡਾ, 28 ਮਾਰਚ (ਪਿ੍ਤਪਾਲ ਸਿੰਘ)-ਗ੍ਰਾਮ ਪੰਚਾਇਤ ਸਹੇੜੀ ਵਲੋਂ ਪਿੰਡ ਸਹੇੜੀ ਤੋਂ ਪਿੰਡ ਨਥਮਲਪੁਰ ਤੱਕ ਬਣਾਈ ਜਾਣ ਵਾਲੀ ਸੜਕ ਦਾ ਕੰਮ ਬੀ.ਡੀ.ਪੀ.ਓ ਮੋਰਿੰਡਾ ਵਲੋਂ ਰੁਕਵਾਉਣ ਉਪਰੰਤ ਪਿੰਡ ਵਾਸੀਆਂ ਨੇ ਸਰਪੰਚ ਜਸਵੀਰ ਕੌਰ ਦੀ ਅਗਵਾਈ ਵਿਚ ਇਕੱਠੇ ਹੋ ਕੇ ਬੀ.ਡੀ.ਪੀ.ਓ ਮੋਰਿੰਡਾ ਨੂੰ ਇੱਕ ਮੰਗ ਪੱਤਰ ਦੇਕੇ ਸੜਕ ਦਾ ਕੰਮ ਜਲਦ ਸ਼ੁਰੂ ਕਰਾਉਣ ਦੀ ਮੰਗ ਕੀਤੀ | ਇਸ ਸਬੰਧੀ ਸਰਪੰਚ ਜਸਵੀਰ ਕੌਰ ਦੇ ਪਤੀ ਜਗਤਾਰ ਸਿੰਘ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਕੋਲ ਪਿਛਲੀ ਕਾਂਗਰਸ ਦੀ ਸਰਕਾਰ ਵਲੋਂ ਦਿੱਤੇ ਗਏ ਪੈਸੇ ਹੋਣ ਕਾਰਨ ਉਨ੍ਹਾਂ ਵਲੋਂ ਬੀ.ਡੀ.ਪੀ.ਓ ਦੀ ਮਨਜ਼ੂਰੀ ਮਿਲਣ ਉਪਰੰਤ ਚਾਰ ਤੋਂ ਪੰਜ ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਪਿੰਡ ਸਹੇੜੀ ਦੇ ਮਾਤਾ ਗੁਜਰੀ ਚੌਂਕ ਤੋਂ ਲੈ ਕੇ ਪਿੰਡ ਨਥਮਲਪੁਰ ਤੱਕ ਸੜਕ ਦਾ ਕੰਮ ਸ਼ੁਰੂ ਕਰਵਾਇਆ ਗਿਆ ਸੀ | ਜਿਸਨੂੰ ਲੈਕੇ ਪਿੰਡ ਦੇ ਹੀ ਕੁੱਝ ਵਿਅਕਤੀਆਂ ਵਲੋਂ ਹਲਕਾ ਵਿਧਾਇਕ ਦੀ ਸ਼ਹਿ ਤੇ ਸ਼ਿਕਾਇਤ ਕਰਕੇ ਇਹ ਕੰਮ ਬੰਦ ਕਰਵਾ ਦਿੱਤਾ ਗਿਆ | ਜਦੋਂ ਕਿ ਪਿਛਲੇ ਡੇਢ ਮਹੀਨੇ ਤੋਂ ਬਣ ਰਹੀ ਇਸ ਸੜਕ ਤੇ ਮਿੱਟੀ ਪਾ ਕੇ ਗੁਟਕਾ ਪਾਉਣ ਉਪਰੰਤ ਪਾਈਪਾਂ ਆਦਿ ਪਾਈਆਂ ਜਾ ਚੁੱਕੀਆਂ ਹਨ ਅਤੇ ਸੜਕ ਨੂੰ ਨੀਵਾਂ ਕਰਨਾ ਸੰਭਵ ਨਹੀਂ ਹੈ ਇਸ ਨਾਲ ਸਰਕਾਰੀ ਪੈਸੇ ਦਾ ਨੁਕਸਾਨ ਹੋਵੇਗਾ | ਜਗਤਾਰ ਸਿੰਘ ਨੇ ਦੋਸ਼ ਲਾਇਆ ਕਿ ਸਰਪੰਚ ਦੇ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਹੋਣ ਕਾਰਨ ਅਤੇ ਪੰਚਾਇਤੀ ਚੋਣਾਂ ਦੀ ਰੰਜਸ਼ ਕਾਰਨ ਪਿੰਡ ਦੇ ਵਿਕਾਸ ਕਾਰਜਾਂ ਵਿਚ ਜਾਣ ਬੁੱਝ ਕੇ ਅੜਚਣਾਂ ਪਾਈਆਂ ਜਾ ਰਹੀਆਂ ਹਨ | ਇਸ ਤੋਂ ਪਹਿਲਾਂ ਵੀ ਇਨ੍ਹਾਂ ਹੀ ਵਿਅਕਤੀਆਂ ਵਲੋਂ ਪਿੰਡ ਵਿਚ ਟਰਾਂਸਫਾਰਮਰ ਰੱਖਣ ਦਾ ਵਿਰੋਧ ਕੀਤਾ ਗਿਆ ਸੀ ਜਿਹੜਾ ਕਿ ਛੇ ਮਹੀਨਿਆਂ ਬਾਅਦ ਵੀ ਉੱਥੇ ਹੀ ਰੱਖਿਆ ਗਿਆ ਜਿੱਥੇ ਪਿੰਡ ਵਾਸੀ ਚਾਹੁੰਦੇ ਸਨ | ਉਨ੍ਹਾਂ ਬੀ.ਡੀ.ਪੀ.ਓ ਮੋਰਿੰਡਾ ਤੋਂ ਮੰਗ ਕੀਤੀ ਕਿ ਸੜਕ ਦੇ ਰੋਕੇ ਗਏ ਨਿਰਮਾਣ ਕਾਰਜ ਨੂੰ ਤੁਰੰਤ ਚਾਲੂ ਕਰਵਾਇਆ ਜਾਵੇ ਤਾਂ ਜੋ ਇਸ ਸੜਕ ਤੋਂ ਗੁਜ਼ਰਨ ਵਾਲੇ ਰਾਹਗੀਰਾਂ ਨੂੰ ਪਰੇਸ਼ਾਨੀ ਤੋਂ ਬਚਾਇਆ ਜਾ ਸਕੇ | ਇਸ ਮੌਕੇ ਸਰਪੰਚ ਜਸਬੀਰ ਕੌਰ, ਜਗਵਿੰਦਰ ਸਿੰਘ, ਜਸਪਾਲ ਕੌਰ, ਸਾਬਕਾ ਸਰਪੰਚ ਨਵਤੇਜ ਸਿੰਘ ਤੇਜ਼ੀ, ਸਾਬਕਾ ਬਲਾਕ ਸੰਮਤੀ ਮੈਂਬਰ ਬਲਵੀਰ ਸਿੰਘ ਸਹੇੜੀ, ਨਰੰਗ ਸਿੰਘ, ਮਹਿੰਦਰ ਸਿੰਘ, ਹਰਬੰਸ ਕੌਰ, ਕੁਲਵਿੰਦਰ ਕੌਰ, ਮਨਜੀਤ ਕੌਰ, ਸਰਬਜੀਤ ਕੌਰ, ਰਜਿੰਦਰ ਕੌਰ ਅਤੇ ਮੋਹਨ ਸਿੰਘ ਆਦਿ ਪਿੰਡ ਵਾਸੀ ਹਾਜ਼ਰ ਸਨ | ਜਦੋਂ ਇਸ ਸਬੰਧੀ ਬੀ.ਡੀ.ਪੀ.ਓ ਮੋਰਿੰਡਾ ਹਰਕੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਜੂਨੀਅਰ ਇੰਜੀਨੀਅਰ ਨੂੰ ਨਾਲ ਲੈਕੇ ਸੜਕ ਦਾ ਜਾਇਜ਼ਾ ਲਿਆ ਗਿਆ ਸੀ ਤੇ ਜੂਨੀਅਰ ਇੰਜੀਨੀਅਰ ਨੇ ਦੱਸਿਆ ਕਿ ਇਹ ਸੜਕ ਦਾ ਲੈਵਲ ਪਿੰਡ ਦੀਆਂ ਦੂਜੀਆਂ ਗਲੀਆਂ ਦੇ ਲੈਵਲ ਤੋਂ ਉੱਚਾ ਹੈ ਜਿਸ ਕਾਰਨ ਪਾਣੀ ਦੀ ਨਿਕਾਸੀ ਦੀ ਸਮੱਸਿਆ ਪੈਦਾ ਹੋ ਸਕਦੀ ਹੈ | ਉਨ੍ਹਾਂ ਕਿਹਾ ਕਿ ਸੜਕ ਦਾ ਸਹੀ ਲੈਵਲ ਕਰਵਾਕੇ ਸੜਕ ਦਾ ਨਿਰਮਾਣ ਕਾਰਜ ਸ਼ੁਰੂ ਕਰਵਾ ਦਿੱਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਬਾਹਤੀ ਮਹਾਂ ਸਭਾ ਦੀ ਹੋਈ ਮੀਟਿੰਗ ਬਰਾਦਰੀ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਬਾਰੇ ਕੀਤਾ ਵਿਚਾਰ-ਵਟਾਂਦਰਾ <br/> ਅਗਲੀ ਖ਼ਬਰ ਸ੍ਰੀ ਚਮਕੌਰ ਸਾਹਿਬ ਦੇ ਕੰਨਿਆ ਸਕੂਲ 'ਚ ਅਧਿਆਪਕ ਮਾਪੇ ਮਿਲਣੀ ਪ੍ਰੋਗਰਾਮ ਕਰਵਾਇਆ <br/>
Ad Position 24