05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਬਾਹਤੀ ਮਹਾਂ ਸਭਾ ਦੀ ਹੋਈ ਮੀਟਿੰਗ ਬਰਾਦਰੀ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਬਾਰੇ ਕੀਤਾ ਵਿਚਾਰ-ਵਟਾਂਦਰਾ <br/>

Ad Position 21
repet_subhas-goyals [Copy P29]
ਅਜੀਤ ਡੈਸਕ 29-03-2026
ਸ੍ਰੀ ਅਨੰਦਪੁਰ ਸਾਹਿਬ, 28 ਮਾਰਚ (ਕਰਨੈਲ ਸਿੰਘ)-ਬਾਹਤੀ ਮਹਾਂ ਸਭਾ ਜ਼ਿਲ੍ਹਾ ਰੂਪਨਗਰ ਦੀ ਮੀਟਿੰਗ ਪਿੰਡ ਗਰਾ ਵਿਖੇ ਸਥਿਤ ਬਾਹਤੀ ਭਵਨ ਵਿਖੇ ਸਭਾ ਦੇ ਪ੍ਰਧਾਨ ਚੌਧਰੀ ਮੋਹਨ ਲਾਲ ਮਹਿਲਾਵਾਂ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ ਹਾਜ਼ਰ ਵੱਡੀ ਗਿਣਤੀ 'ਚ ਬਰਾਦਰੀ ਦੇ ਆਗੂਆਂ ਵਲੋਂ ਬਾਹਤੀ ਭਵਨ ਦੀ ਦੇਖ-ਰੇਖ ਅਤੇ ਸਭਾ ਦੀ ਚੋਣ ਬਾਰੇ ਵਿਚਾਰ-ਵਟਾਂਦਰਾ ਕੀਤਾ | ਸਭਾ ਦੇ ਸਰਗਰਮ ਮੈਂਬਰ ਤੇ ਜਨਰਲ ਸਕੱਤਰ ਹਰਦੇਵ ਸਿੰਘ ਦੇਬੀ ਨੇ ਕਿਹਾ ਕਿ ਬਾਹਤੀ ਬਰਾਦਰੀ ਨੂੰ ਲਾਮਬੰਦ ਕਰਨ ਲਈ ਕਣਕ ਦੀ ਵਾਢੀ ਤੋਂ ਬਾਅਦ ਪਿੰਡ ਪੱਧਰ 'ਤੇ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਜਾਵੇਗਾ | ਤਾਂ ਜੋ ਬਰਾਦਰੀ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਯਤਨ ਕੀਤੇ ਜਾ ਸਕੇ | ਦੇਬੀ ਨੇ ਕਿਹਾ ਕਿ ਜ਼ਿਲ੍ਹਾ ਰੂਪਨਗਰ ਦੇ ਹਲਕਾ ਸ੍ਰੀ ਅਨੰਦਪੁਰ ਸਾਹਿਬ 'ਚ ਬਰਾਦਰੀ ਬਹੁ-ਗਿਣਤੀ ਹੋਣ ਦੇ ਬਾਵਜੂਦ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਜੂਝ ਰਹੀ ਹੈ | ਜਿਸ ਦੇ ਹੱਲ ਲਈ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕੰਮ ਕੀਤਾ ਜਾਵੇਗਾ ਤੇ ਲੋਕ ਰਾਏ ਵੀ ਲਈ ਜਾਵੇਗੀ | ਉਨ੍ਹਾਂ ਬਰਾਦਰੀ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਮਹਾਂ ਸਭਾ ਨੂੰ ਪੂਰਾ ਸਹਿਯੋਗ ਦੇਣ | ਅੰਤ 'ਚ ਬਾਹਤੀ ਮਹਾਂ ਸਭਾ ਦੇ ਸੀਨੀਅਰ ਆਗੂ ਚੌਧਰੀ ਚਰਨ ਦਾਸ ਸਲੂਰੀਆਂ ਦੀ ਪਤਨੀ ਕਸ਼ਮੀਰ ਕੌਰ ਦੇ ਅਕਾਲ ਚਲਾਣੇ 'ਤੇ ਦੋ ਮਿੰਟ ਦਾ ਮੋਨ ਰੱਖ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ ਗਈ | ਇਸ ਮੌਕੇ ਚੇਅਰਮੈਨ ਚੌਧਰੀ ਭਗਤ ਰਾਮ ਭੀਖਾਪੁਰ, ਜੀਵਨ ਕੁਮਾਰ ਭੀਖਾਪੁਰ, ਚੌਧਰੀ ਹੁਸਨ ਚੰਦ, ਰਘਵੀਰ ਸਿੰਘ ਘਨਾਰੂ, ਕੈਪ: ਸਤਪਾਲ ਸੁਖਸਾਲ, ਮੋਹਨ ਲਾਲ ਦਬਖੇੜਾ, ਓਾਕਾਰ ਨਾਥ, ਸਵਰਨ ਦਾਸ ਸੰਗਤਪੁਰ, ਭਜਨ ਲਾਲ ਪੱਟੀ, ਰਾਮ ਕੁਮਾਰ, ਚੌਧਰੀ ਗੁਲਜ਼ਾਰ ਚੰਦ ਨੰਗਲੀ, ਮਨਮੋਹਨ ਸਿੰਘ, ਦਰਸ਼ਨ ਸਿੰਘ ਮਥੁਰਾ, ਅਵਤਾਰ ਸਿੰਘ, ਚੌਧਰੀ ਵੀਰਬਲ, ਅਜਮੇਰ ਸਿੰਘ, ਸੁਭਾਸ਼ ਚੰਦ, ਪ੍ਰੇਮ ਸਿੰਘ, ਗੁਰਮੇਲ ਸਿੰਘ, ਜੀਵਨ ਲਾਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਬਾਹਤੀ ਬਰਾਦਰੀ ਨਾਲ ਸੰਬੰਧਿਤ ਸ਼ਖ਼ਸੀਅਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ 12 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਇਕ ਕਾਬੂ ਅਗਲੀ ਖ਼ਬਰ ਗ੍ਰਾਮ ਪੰਚਾਇਤ ਸਹੇੜੀ ਵਲੋਂ ਬਣਾਈ ਜਾ ਰਹੀ ਸੜਕ ਨੂੰ ਬੀ.ਡੀ.ਪੀ.ਓ ਵਲੋਂ ਰੋਕਣ ਦੀ ਨਿੰਦਾ
Ad Position 24