10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਪੀ. ਜੀ. ਆਈ. ਚੰਡੀਗੜ੍ਹ ਦੇ ਮਰੀਜ਼ਾਂ ਲਈ ਟਿੱਬਾ ਨੰਗਲ ਦੀ ਸਰਬ ਸੰਗਤ ਨੇ ਲੰਗਰ ਭੇਜਿਆ <br/>

Ad Position 21
repet_subhas-goyals [Copy P29]
ਕਾਸ਼ੀਪੁਰੀ ਧਾਮ ਝਾਂਡੀਆਂ ਕਲਾਂ ਤੋਂ ਲੰਗਰ ਵਾਹਨ ਲੈ ਕੇ ਰਵਾਨਾ ਹੁੰਦੇ ਭੂਰੀਵਾਲੇ ਗੁਰਗੱਦੀ ਦੇ ਸੇਵਾਦਾਰ | ਤਸਵੀਰ : ਵਿੰਦਰਪਾਲ ਝਾਂਡੀਆਂ <br/> 05-04-2026
ਨੂਰਪੁਰ ਬੇਦੀ, 4 ਅਪ੍ਰੈਲ (ਵਿੰਦਰਪਾਲ ਝਾਂਡੀਆਂ)-ਸਤਿਗੁਰੂ ਬ੍ਰਹਮ ਸਾਗਰ ਮਹਾਰਾਜ ਭੂਰੀਵਾਲੇ ਗੁੱਰਗਦੀ ਪਰੰਪਰਾ (ਗਰੀਬਦਾਸੀਯ ਸੰਪਰਦਇ) ਦੇ ਮੌਜੂਦਾ ਗੱਦੀਨਸ਼ੀਨ ਸ੍ਰੀ ਸਤਿਗੁਰੂ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਮਹਾਰਾਜ ਭੂਰੀਵਾਲਿਆ ਵਲੋਂ ਪਿਛਲੇ ਲੰਬੇ ਸਮੇਂ ਤੋਂ ਪੀ. ਜੀ. ਆਈ. ਚੰਡੀਗੜ੍ਹ ਦੇ ਮਰੀਜ਼ਾਂ ਤੇ ਉਨ੍ਹਾਂ ਦੇ ਵਾਰਿਸਾਂ ਲਈ ਦੇਸੀ ਘਿਓ 'ਚ ਤਿਆਰ ਲੰਗਰ ਭੇਜਣ ਦੀ ਆਰੰਭ ਕੀਤੀ ਗਈ ਸੇਵਾ ਦੇ ਤਹਿਤ ਪਿੰਡ ਟਿੱਬਾ ਨੰਗਲ ਦੀ ਸਰਬ ਸੰਗਤ ਵਲੋਂ ਕਾਸ਼ੀਪੁਰੀ ਧਾਮ ਝਾਂਡੀਆਂ ਕਲਾਂ ਵਿਖੇ ਕਰਵਾਏ ਇਕ ਰੋਜ਼ਾ ਸੰਤ ਸਮਾਗਮ ਦੌਰਾਨ ਸਰਬ ਸੰਗਤ ਦੇ ਸਹਿਯੋਗ ਨਾਲ ਪੀ. ਜੀ. ਆਈ. ਚੰਡੀਗੜ੍ਹ ਦੇ ਮਰੀਜ਼ਾਂ ਲਈ ਦੇਸੀ ਘਿਓ 'ਚ ਤਿਆਰ ਲੰਗਰ ਭੇਜਿਆ | ਲੰਗਰ ਵਾਹਨ ਨੂੰ ਸ੍ਰੀ ਸਤਿਗੁਰੂ ਵੇਦਾਂਤ ਅਚਾਰੀਆ ਸਵਾਮੀ ਚੇਤਨਾਨੰਦ ਮਹਾਰਾਜ ਭੂਰੀਵਾਲਿਆ ਅਤੇ ਸਰਬ ਸੰਗਤ ਵਲੋਂ ਮੰਗਲਾਚਰਣ ਉਚਾਰਨ ਕਰਨ ਉਪਰੰਤ ਰਵਾਨਾ ਕੀਤਾ | ਦੱਸਣਯੋਗ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲਿਆ ਵਲੋਂ ਲੰਬੇ ਸਮੇਂ ਤੋਂ ਇਹ ਸੇਵਾ ਸ਼ੁਰੂ ਕੀਤੀ ਗਈ ਸੀ, | ਜਿਸ ਤਹਿਤ ਕੰਢੀ, ਦੂਣੀ ਤੇ ਬੀਤ ਇਲਾਕੇ ਦੇ ਵੱਖ-ਵੱਖ ਪਿੰਡਾਂ 'ਚ ਸੰਗਤ ਦੀ ਰੋਜ਼ਾਨਾ ਲੰਗਰ ਭੇਜਣ ਲਈ ਸੇਵਾ ਵੰਡੀਆਂ ਹੋਈਆਂ ਹਨ | ਇਹ ਸਾਰਾ ਲੰਗਰ ਦੇਸੀ ਘਿਓ 'ਚ ਤਿਆਰ ਕਰਕੇ ਰੋਜ਼ਾਨਾ ਹੀ ਵੱਖ-ਵੱਖ ਇਲਾਕਿਆਂ ਦੇ ਪਿੰਡਾਂ ਤੋਂ ਆਪਣੀ ਵਾਰੀ ਮੁਤਾਬਿਕ ਗੱਡੀ ਰਾਹੀਂ ਲੈ ਕੇ ਗੁੱਰਗਦੀ ਪ੍ਰੰਪਰਾ ਦੇ ਸੇਵਾਦਾਰ ਪੀ. ਜੀ. ਆਈ. ਚੰਡੀਗੜ੍ਹ ਵਿਖੇ ਆਪ ਵਰਤਾ ਕੇ ਆਉਂਦੇ ਹਨ |

Ad Position 22
No active advertisement
ਪਿਛਲੀ ਖ਼ਬਰ ਬੀ.ਬੀ.ਐਮ.ਬੀ. ਮਿਊਜ਼ੀਅਮ ਬਣਨ ਨਾਲ ਸੈਰ ਸਪਾਟਾ ਉਤਸ਼ਾਹਿਤ ਹੋਵੇਗਾ ਇਸ ਮਿਊਜ਼ੀਅਮ 'ਤੇ ਆਵੇਗੀ 9 ਕਰੋੜ ਦੀ ਲਾਗਤ <br/... ਅਗਲੀ ਖ਼ਬਰ ਮਾਜਰੀ ਬਲਾਕ ਸੰਮਤੀ ਦੇ ਚੇਅਰਮੈਨ ਤੇ ਉਪ ਚੇਅਰਮੈਨ ਦੇ ਅਹੁਦੇ 'ਤੇ ਸ਼ੋ੍ਰਮਣੀ ਅਕਾਲੀ ਦਲ ਦਾ ਕਬਜ਼ਾ-ਖੇੜਾ <br/>
Ad Position 24