11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਜ਼ਿਲ੍ਹਾ ਲਿਖਾਰੀ ਸਭਾ ਦੀ ਮਾਸਿਕ ਇਕੱਤਰਤਾ ਰਾਜਨੀਤੀ ਵਿਚ ਡਿਗਦੇ ਭਾਸ਼ਾਈ ਮਿਆਰ 'ਤੇ ਪ੍ਰਗਟਾਈ ਚਿੰਤਾ <br/>

Ad Position 21
No active advertisement
ਮਾਸਿਕ ਇਕੱਤਰਤਾ ਦੌਰਾਨ ਸਾਹਿਤਕਾਰ ਅਤੇ ਲਿਖਾਰੀ | <br/> 06-04-2026
ਰੂਪਨਗਰ, 5 ਅਪ੍ਰੈਲ (ਸਤਨਾਮ ਸਿੰਘ ਸੱਤੀ)-ਜ਼ਿਲ੍ਹਾ ਲਿਖਾਰੀ ਸਭਾ ਦੀ ਮਾਸਿਕ ਇਕੱਤਰਤਾ ਸੁਰਜਨ ਸਿੰਘ ਦੇ ਗ੍ਰਹਿ ਵਿਖੇ ਸਭਾ ਦੇ ਪ੍ਰਧਾਨ ਐਡਵੋਕੇਟ ਸੁਰੇਸ਼ ਭਿਉਰਾ ਦੀ ਅਗਵਾਈ ਹੇਠ ਕਰਵਾਈ ਗਈ | ਸਾਹਿਤਕ ਇਕੱਤਰਤਾ ਦੌਰਾਨ ਕਵੀ ਦਰਬਾਰ ਵਿਚ ਵੱਖ-ਵੱਖ ਸਾਹਿਤਕਾਰਾਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ | ਸ਼ੁਰੂਆਤ ਕੁਲਵਿੰਦਰ ਖੈਰਾਬਾਦੀ ਨੇ ਕੀਤੀ, ਜਦਕਿ ਹਰਦੀਪ ਗਿੱਲ ਨੇ ਤਰੰਨਮ ਵਿਚ ਗੀਤ ਪੇਸ਼ ਕੀਤਾ | ਛਿੱਬਰ ਸਹੇੜੀ ਨੇ ਧਾਰਮਿਕ ਗੀਤ, ਰਾਹੁਲ ਸ਼ੁਕਲਾ ਨੇ ਮਿੰਨੀ ਕਹਾਣੀ ਅਤੇ ਗਿਆਨੀ ਈਸ਼ਰ ਸਿੰਘ ਥਲੀ ਨੇ ਅਜੋਕੀ ਰਾਜਨੀਤੀ 'ਤੇ ਆਧਾਰਿਤ ਰਚਨਾ ਪੇਸ਼ ਕੀਤੀ | ਪ੍ਰੋ. ਕੁਲਵਿੰਦਰ ਸਿੰਘ ਬੱਬੂ ਨੇ ਆਧੁਨਿਕਤਾ ਅਤੇ ਮਨੁੱਖਤਾ ਵਿਚ ਵਧ ਰਹੀ ਸੰਕੁਚਿਤ ਸੋਚ 'ਤੇ ਕਵਿਤਾ ਪੜ੍ਹੀ, ਮੋਹਨ ਸਿੰਘ ਪਪਰਾਲਾ ਅਤੇ ਕੁਲਬੀਰ ਸਿੰਘ ਭੋਗਲ ਨੇ ਸਮਾਜਿਕ ਮਸਲਿਆਂ ਅਤੇ ਭਿ੍ਸ਼ਟਾਚਾਰ 'ਤੇ ਆਪਣੇ ਵਿਚਾਰ ਸਾਂਝੇ ਕੀਤੇ | ਇਸ ਤੋਂ ਇਲਾਵਾ ਮਿਥਿਹਾਸ ਅਤੇ ਸਾਹਿਤਕ ਪੱਖਾਂ 'ਤੇ ਵੀ ਗੰਭੀਰ ਵਿਚਾਰ-ਵਟਾਂਦਰਾ ਹੋਇਆ | ਸੁਰਜਨ ਸਿੰਘ ਨੇ ਵੀ ਆਪਣੀ ਕਵਿਤਾ ਰਾਹੀਂ ਹਾਜ਼ਰੀ ਲਗਵਾਈ ਅਤੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ | ਅਖੀਰ ਵਿਚ ਪ੍ਰਧਾਨ ਐਡਵੋਕੇਟ ਸੁਰੇਸ਼ ਭਿਉਰਾ ਨੇ ਸਭ ਦਾ ਧੰਨਵਾਦ ਕਰਦਿਆਂ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ ਅਤੇ ਰਾਜਨੀਤੀ ਵਿਚ ਡਿਗਦੇ ਭਾਸ਼ਾਈ ਮਿਆਰ 'ਤੇ ਚਿੰਤਾ ਜਤਾਈ |

Ad Position 22
No active advertisement
ਪਿਛਲੀ ਖ਼ਬਰ ਕੋਤਵਾਲੀ ਸਾਹਿਬ ਵਿਖੇ ਗੁਰਮਤਿ ਸਮਾਗਮ 8 ਨੂੰ ਅਗਲੀ ਖ਼ਬਰ ਗੁਰੂ ਕਾ ਖੂਹ ਕਾਲਜ ਵਿਖੇ ਏ.ਆਈ. 'ਤੇ ਵਿਸ਼ੇਸ਼ ਲੈਕਚਰ ਕਰਵਾਇਆ <br/>
Ad Position 24