07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਸੜਕਾਂ ਚੌੜੀਆਂ ਕਰਦੇ ਸਮੇਂ ਬਰਮ ਖ਼ਤਮ ਕਰਨਾ ਖ਼ਤਰਨਾਕ-ਰਾਣਾ ਕੇ.ਪੀ. ਸਿੰਘ

Ad Position 21
No active advertisement
ਅਜੀਤ ਡੈਸਕ 07-04-2026
ਰੂਪਨਗਰ, 6 ਅਪ੍ਰੈਲ (ਸਤਨਾਮ ਸਿੰਘ ਸੱਤੀ)-ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਕਿਹਾ ਕਿ ਰੂਪਨਗਰ ਇਲਾਕੇ ਵਿਚ ਸੜਕਾਂ ਚੌੜੀਆਂ ਕਰਨ ਦੌਰਾਨ ਬਰਮ (ਕੱਚਾ ਕਿਨਾਰਾ) ਖਤਮ ਕੀਤੇ ਜਾ ਰਹੇ ਹਨ, ਜਿਸ ਨਾਲ ਪੈਦਲ ਯਾਤਰੀਆਂ, ਸਾਈਕਲ ਸਵਾਰਾਂ ਅਤੇ ਦੋ ਪਹੀਆ ਵਾਹਨਾਂ ਲਈ ਗੰਭੀਰ ਖਤਰੇ ਪੈਦਾ ਹੋਣਗੇ | ਉਨ੍ਹਾਂ ਕਿਹਾ ਕਿ ਬਰਮ ਸੜਕਾਂ ਦਾ ਬਹੁਤ ਅਹਿਮ ਹਿੱਸਾ ਹੁੰਦਾ ਹੈ ਅਤੇ ਇਸ ਦੇ ਬਿਨਾਂ ਸੜਕਾਂ ਦੀ ਸੁਰੱਖਿਆ ਘਟ ਜਾਂਦੀ ਹੈ | ਸਰਕਾਰ ਨੂੰ ਚਾਹੀਦਾ ਹੈ ਕਿ ਜੇ ਸੜਕਾਂ ਨੂੰ ਚੌੜਾ ਕਰਨਾ ਹੈ ਤਾਂ ਘੱਟੋ-ਘੱਟ ਪੰਜ ਫੁੱਟ ਦੀ ਬਰਮ ਜਰੂਰ ਛੱਡੀ ਜਾਵੇ, ਤਾਂ ਜੋ ਆਮ ਲੋਕਾਂ ਨੂੰ ਆਵਾਜਾਈ ਦੌਰਾਨ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ | ਰਾਣਾ ਕੇ.ਪੀ. ਸਿੰਘ ਨੇ ਦੱਸਿਆ ਕਿ ਰੂਪਨਗਰ-ਨੂਰਪੁਰ ਬੇਦੀ ਅਤੇ ਨੂਰਪੁਰ ਬੇਦੀ-ਬੁੰਗਾ ਸਾਹਿਬ ਸੜਕਾਂ 'ਤੇ ਵੀ ਇਹੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ | ਕਈ ਥਾਵਾਂ 'ਤੇ ਦਰੱਖਤਾਂ ਨੂੰ ਵੀ ਸੜਕਾਂ ਵਿਚ ਹੀ ਮਿਲਾਇਆ ਜਾ ਰਿਹਾ ਹੈ, ਜਿਸ ਨਾਲ ਵਾਤਾਵਰਣ ਅਤੇ ਸੜਕਾਂ ਦੀ ਸੁੰਦਰਤਾ ਦੋਵੇਂ ਪ੍ਰਭਾਵਿਤ ਹੋ ਰਹੇ ਹਨ | ਉਨ੍ਹਾਂ ਕਿਹਾ ਕਿ ਬਿਨਾਂ ਯੋਜਨਾ ਦੇ ਕੀਤੇ ਜਾ ਰਹੇ ਇਹ ਕੰਮ ਸਿਰਫ਼ ਸਰਕਾਰੀ ਪੈਸੇ ਦੀ ਬਰਬਾਦੀ ਹਨ ਅਤੇ ਲੋਕਾਂ ਨੂੰ ਇਸ ਦਾ ਕੋਈ ਵੱਡਾ ਲਾਭ ਨਹੀਂ ਮਿਲੇਗਾ | ਉਨ੍ਹਾਂ ਦੁਬਾਰਾ ਮੰਗ ਕੀਤੀ ਕਿ ਸੜਕਾਂ ਬਣਾਉਂਦੇ ਸਮੇਂ ਤਕਨੀਕੀ ਮਾਪਦੰਡਾਂ ਨੂੰ ਧਿਆਨ ਵਿਚ ਰੱਖਦਿਆਂ ਘੱਟੋ-ਘੱਟ ਪੰਜ ਫੁੱਟ ਦੀ ਬਰਮ ਜ਼ਰੂਰ ਛੱਡੀ ਜਾਵੇ, ਤਾਂ ਜੋ ਆਵਾਜਾਈ ਸੁਰੱਖਿਅਤ ਅਤੇ ਸੁਗਮ ਬਣ ਸਕੇ |
Ad Position 22
No active advertisement
ਪਿਛਲੀ ਖ਼ਬਰ ਸੜਕਾਂ ਚੌੜੀਆਂ ਕਰਦੇ ਸਮੇਂ ਬਰਮ ਖ਼ਤਮ ਕਰਨਾ ਖ਼ਤਰਨਾਕ-ਰਾਣਾ ਕੇ.ਪੀ. ਸਿੰਘ ਅਗਲੀ ਖ਼ਬਰ ਜਮਹੂਰੀ ਕਿਸਾਨ ਸਭਾ ਤੇ ਜੀ.ਟੀ.ਯੂ. ਵਲੋਂ ਮਾ.ਗੁਰਨੈਬ ਸਿੰਘ ਜੇਤੇਵਾਲ ਨਾਲ ਦੁੱਖ ਪ੍ਰਗਟ <br/>
Ad Position 24