07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਪੈਨਸ਼ਨਰ ਐਸੋਸੀਏਸ਼ਨ ਬਲਾਕ ਨੂਰਪੁਰ ਬੇਦੀ ਦੀ ਮਹੀਨਾਵਾਰ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 07-04-2026
ਨੂਰਪੁਰ ਬੇਦੀ, 6 ਅਪ੍ਰੈਲ (ਹਰਦੀਪ ਸਿੰਘ ਢੀਂਡਸਾ)-ਪੈਨਸ਼ਨਰ ਐਸੋਸੀਏਸ਼ਨ ਬਲਾਕ ਨੂਰਪੁਰ ਬੇਦੀ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਰਾਮ ਜੀ ਦਾਸ ਜੱਟਪੁਰ ਵਾਲਿਆਂ ਦੀ ਪ੍ਰਧਾਨਗੀ ਅਧੀਨ ਆਯੋਜਿਤ ਕੀਤੀ ਗਈ | ਜਿਸ 'ਚ ਪੈਨਸ਼ਨਰਾਂ ਨਾਲ ਜੁੜੇ ਅਹਿਮ ਮੁੱਦਿਆਂ 'ਤੇ ਡੂੰਘੀ ਵਿਚਾਰ ਚਰਚਾ ਕੀਤੀ ਗਈ | ਇਸ ਮੌਕੇ ਜਨਰਲ ਸਕੱਤਰ ਰਜਨੀਸ਼ ਸ਼ਰਮਾ ਅਤੇ ਗਿਆਨੀ ਰਾਮ ਸਿੰਘ ਵਲੋਂ ਪੈਨਸ਼ਨਰਾਂ ਦੀਆਂ ਸਮੱਸਿਆਵਾਂ ਦਾ ਜ਼ਿਕਰ ਕਰਦੇ ਹੋਏ ਮੌਜੂਦਾ ਸਰਕਾਰ ਨੂੰ ਇਨ੍ਹਾਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨ ਦੀ ਪੁਰਜ਼ੋਰ ਅਪੀਲ ਕੀਤੀ ਗਈ | ਅਤੇ ਮੌਜੂਦਾ ਸਰਕਾਰ ਵਲੋਂ ਪੈਨਸ਼ਨਰਾਂ ਦੀ ਭਲਾਈ ਲਈ ਕੋਈ ਵੀ ਮੁੱਦਾ ਹੱਲ ਨਾ ਕਰਨ ਲਈ ਚਿੰਤਾ ਵੀ ਵਿਅਕਤ ਕੀਤੀ ਗਈ | ਇਸ ਮੌਕੇ ਬਾਬੂ ਭਜਨ ਲਾਲ ਲਾਲ ਅਤੇ ਬਲਦੇਵ ਸਿੰਘ ਭਾਉਵਾਲ ਨੇ ਪੈਨਸ਼ਨਰਾਂ ਲਈ ਡੀਏ ਦੀ ਅਦਾਇਗੀ ਅਤੇ ਹੋਰ ਮਸਲਿਆਂ ਬਾਰੇ ਵਿਸਤਾਰ ਪੂਰਵਕ ਚਾਨਣਾ ਪਾਇਆ ਗਿਆ | ਇਸ ਮੌਕੇ ਅਜੈਬ ਸਿੰਘ ਬਸੀ ਵਲੋਂ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਨਿੱਜੀ ਤਜਰਬੇ ਅਤੇ ਯਥਾਰਥਵਾਦੀ ਮੁੱਦਿਆਂ 'ਤੇ ਚਰਚਾ ਕੀਤੀ ਗਈ | ਜਿਸ ਨਾਲ ਮੀਟਿੰਗ ਵਿਚ ਭਾਗ ਲੈਣ ਵਾਲੇ ਸਾਥੀ ਭਾਵ ਬਿਭੋਰ ਹੋ ਗਏ | ਡਾ. ਅਵਿਨਾਸ਼ ਸ਼ਰਮਾ ਵਲੋਂ ਸਾਥੀ ਅਜੈਬ ਸਿੰਘ ਬਸੀ ਵਲੋਂ ਵਧੀਆ ਪੇਸ਼ਕਾਰੀ ਲਈ ਮਹਾਤਮਾ ਦੀ ਉਪਾਧੀ ਦੇਣ ਦਾ ਵਿਚਾਰ ਸਾਂਝਾ ਕੀਤਾ ਗਿਆ | ਜਿਸ ਦੀ ਸਮੂਹ ਸਾਥੀਆਂ ਵਲੋਂ ਸਰਬ ਸੰਮਤੀ ਨਾਲ ਸਹਿਮਤ ਦਿੱਤੀ ਗਈ | ਇਸ ਮੌਕੇ ਐਸੋਸੀਏਸ਼ਨ ਦੇ ਸਰਪਰਸਤ ਸੰਤੋਖ ਸਿੰਘ ਸਰਾਂ ਅਤੇ ਮੋਹਣ ਸਿੰਘ ਭੈਣੀ ਵਲੋਂ ਅਰਥ ਪੂਰਨ ਵਿਚਾਰ ਸਾਂਝੇ ਕੀਤੇ ਗਏ | ਸਮੂਹ ਸਾਥੀਆਂ ਵਲੋਂ ਅੱਜ ਦੀ ਮੀਟਿੰਗ ਬਹੁਤ ਹੀ ਲਾਭਦਾਇਕ ਮੰਨੀ ਗਈ | ਐਸੋਸੀਏਸ਼ਨ ਦੇ ਪ੍ਰਧਾਨ ਰਾਮ ਜੀ ਦਾਸ ਅਤੇ ਜਨਰਲ ਸਕੱਤਰ ਰਜਨੀਸ਼ ਸ਼ਰਮਾ ਵਲੋਂ ਸਿਹਤ ਨਾਲ ਜੁੜੇ ਹੋਏ ਮੁੱਦਿਆਂ ਦੀ ਪ੍ਰੌੜਤਾ ਕਰਦੇ ਹੋਏ ਸਿਹਤ ਪ੍ਰਤੀ ਜਾਗਰੂਕ ਹੋਣ ਦੀ ਲੋੜ 'ਤੇ ਜ਼ੋਰ ਦਿੱਤਾ ਗਿਆ | ਇਸ ਮੌਕੇ ਵਿਸ਼ੇਸ਼ ਰੂਪ 'ਚ ਗੁਰਦਿਆਲ ਸਿੰਘ, ਗੁਰਨੈਬ ਸਿੰਘ ਗਿੱਲ, ਰਾਮ ਸਿੰਘ, ਸੁਖਵਿੰਦਰ ਸਿੰਘ, ਹਰਦੇਵ ਸਿੰਘ, ਜਗਦੀਸ਼ ਸਿੰਘ, ਵੇਦ ਪ੍ਰਕਾਸ਼, ਜੀਤ ਸਿੰਘ, ਦਰਸ਼ਨ ਕੁਮਾਰ, ਬਲਦੇਵ ਸਿੰਘ ਸਮੀਰੋਵਾਲ, ਮੋਹਨ ਸਿੰਘ ਨੋਧੇ ਮਾਜਰਾ, ਕੁਲਦੀਪ ਚੱਢਾ, ਹੁਸਨ ਚੰਦ, ਬਲਦੇਵ ਸਿੰਘ ਜੇਜੀ, ਭੁਪਿੰਦਰ ਸਿੰਘ, ਗੁਰਮੀਤ ਸਿੰਘ, ਮੋਹਨ ਸਿੰਘ ਭੈਣੀ, ਅਵਿਨਾਸ਼ ਸ਼ਰਮਾ, ਸੰਤੋਖ ਸਿੰਘ, ਸਾਬਕਾ ਬੀਪੀ ਓ ਸ਼ੰਕਰ ਲਾਲ, ਬਾਬੂ ਭਜਨ ਸਿੰਘ, ਅਤੇ ਹੋਰ ਵੀ ਸਾਥੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਲਾਲਪੁਰਾ ਨੇ ਆਪਣੀ ਪੈਨਸ਼ਨ 'ਚੋਂ ਗ੍ਰੰਥੀ ਸਿੰਘਾਂ ਲਈ ਆਰੰਭੀ ਬੀਮਾ ਸੇਵਾ ਨੂੰਹੋਂ ਵਿਖੇ 20 ਗ੍ਰੰਥੀ ਸਿੰਘਾਂ ਨੂੰ 5 ਲ... ਅਗਲੀ ਖ਼ਬਰ ਸੜਕਾਂ ਚੌੜੀਆਂ ਕਰਦੇ ਸਮੇਂ ਬਰਮ ਖ਼ਤਮ ਕਰਨਾ ਖ਼ਤਰਨਾਕ-ਰਾਣਾ ਕੇ.ਪੀ. ਸਿੰਘ
Ad Position 24