ਪੁਰਖਾਲੀ, 6 ਅਪ੍ਰੈਲ (ਅੰਮਿ੍ਤਪਾਲ ਸਿੰਘ ਬੰਟੀ)-ਰੇਲਵੇ ਫਾਟਕਾਂ ਤੇ ਓਵਰ ਬਿ੍ਜ ਨੂੰ ਮਨਜ਼ੂਰੀ ਮਿਲਣ ਦੀ ਖ਼ੁਸ਼ੀ 'ਚ ਭਾਰਤੀ ਜਨਤਾ ਪਾਰਟੀ ਵਲੋਂ ਮੀਆਂਪੁਰ ਦੇ ਕਮਿਊਨਿਟੀ ਸੈਂਟਰ ਵਿਚ ਧੰਨਵਾਦੀ ਸਮਾਗਮ ਰੱਖਿਆ ਗਿਆ | ਇਸ ਮੌਕੇ ਭਾਜਪਾ ਸੰਸਦੀ ਬੋਰਡ ਦੇ ਮੈਂਬਰ ਇਕਬਾਲ ਸਿੰਘ ਲਾਲਪੁਰਾ ਅਤੇ ਜ਼ਿਲ੍ਹਾ ਭਾਜਪਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਜਿਨ੍ਹਾਂ ਦਾ ਸੀਨੀਅਰ ਭਾਜਪਾ ਆਗੂ ਕੈਪਟਨ ਮੁਲਤਾਨ ਸਿੰਘ, ਜਗਮਨਦੀਪ ਸਿੰਘ ਪੜ੍ਹੀ, ਤੇਜਿੰਦਰ ਸਿੰਘ ਤੇਜ਼ੀ, ਅਰਸ਼ ਬਾਠ ਮਗਰੌੜ ਅਤੇ ਸੌਰਬ ਬੰਸਲ ਮੀਆਂਪੁਰ ਵਲੋਂ ਗਰਮਜੋਸ਼ੀ ਨਾਲ ਕੀਤਾ ਗਿਆ | ਸਮਾਗਮ ਦੌਰਾਨ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਦੱਸਿਆ ਕਿ ਉਹ 2023 ਤੋਂ ਹੀ ਮੀਆਂਪੁਰ ਓਵਰਬਿ੍ਜ ਦੇ ਮਸਲੇ ਨੂੰ ਗੰਭੀਰਤਾ ਨਾਲ ਉਠਾਉਂਦੇ ਆ ਰਹੇ ਹਨ | ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਰੇਲਵੇ ਅਧਿਕਾਰੀਆਂ ਨਾਲ ਲਗਾਤਾਰ ਮੀਟਿੰਗਾਂ ਕੀਤੀਆਂ | ਇਸ ਤੋਂ ਬਾਅਦ ਸਾਲ 2025 ਵਿਚ ਕੇਂਦਰੀ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨਾਲ ਵੀ ਮੁਲਾਕਾਤ ਕੀਤੀ ਗਈ, ਜਿਨ੍ਹਾਂ ਨੇ ਮੀਆਂਪੁਰ ਓਵਰਬਿ੍ਜ ਬਾਰੇ ਭਰੋਸਾ ਦਿਵਾਇਆ | ਉਸੇ ਸਾਲ ਸਰਕਾਰੀ ਅਧਿਕਾਰੀਆਂ ਵਲੋਂ ਇਸ ਪ੍ਰਾਜੈਕਟ ਲਈ ਸਰਵੇ ਵੀ ਕੀਤਾ ਗਿਆ, ਜੋ ਇਸ ਯਤਨ ਦੀ ਸਫਲਤਾ ਵੱਲ ਇੱਕ ਮਹੱਤਵਪੂਰਨ ਕਦਮ ਸੀ ਤੇ ਅੱਜ ਇਹ ਪ੍ਰੋਜੈਕਟ ਪਾਸ ਹੋ ਚੁੱਕਿਆ ਹੈ ਤੇ ਇਸ ਪ੍ਰੋਜੈਕਟ ਦਾ ਟੈਂਡਰ ਵੀ ਹੋ ਚੁੱਕਿਆ ਹੈ | ਇਸ ਮੌਕੇ ਭਾਜਪਾ ਵਰਕਰਾਂ ਅਤੇ ਇਲਾਕਾ ਵਾਸੀਆਂ ਵਲੋਂ ਸਰਦਾਰ ਅਜੈਵੀਰ ਸਿੰਘ ਲਾਲਪੁਰਾ ਅਤੇ ਇਕਬਾਲ ਸਿੰਘ ਲਾਲਪੁਰਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਗੁਰਕੀਰਤ ਸਿੰਘ ਸੈਣੀ, ਇਸ ਮੌਕੇ ਅਵਤਾਰ ਸਿੰਘ ਪੱਪੀ, ਬਰਿੰਦਰ ਸਿੰਘ, ਚੰਨੀ ਸਰਪੰਚ, ਰਾਮਪ੍ਰਤਾਪ ਗਿਰੀ, ਹੇਤ ਰਾਮ ਬਰਦਾਰ,ਅਮਰਵੀਰ ਸਿੰਘ ਸਰਪੰਚ ਰਾਜੇਮਾਜਰਾ, ਸੁਖਵਿੰਦਰ ਸਿੰਘ ਪੰਚ, ਗੁਰਦਾਸ ਸਿੰਘ ਸਰਪੰਚ ਮੀਆਂਪੁਰ, ਬਰਿੰਦਰ ਸਿੰਘ ਪੰਚ, ਬੱਬੀ, ਸੁਨੀਲ ਕੁਮਾਰ ਬਿੱਲਾ, ਪਰਦੀਪ ਸ਼ਰਮਾ, ਰਾਜਵਿੰਦਰ ਪੰਜੋਲੀ, ਲਖਵਿੰਦਰ ਸਿੰਘ ਠੌਣਾ, ਗੁਰਜੀਤ ਸਿੰਘ, ਰਵਿੰਦਰ ਸਿੰਘ, ਕੁਲਦੀਪ ਸਿੰਘ, ਮਨਵੀਰ ਸਿੰਘ, ਲੱਕੀ ਠੌਣਾ, ਰਾਜਵਿੰਦਰ ਸਿੰਘ ਠੌਣਾ, ਸ਼ਹਬਾਜ਼ ਸਿੰਘ ਪੰਜੋਲਾ, ਕਰਮਜੀਤ ਸਿੰਘ, ਪਿਆਰਾ ਸਿੰਘ ਭੋਲੋਂ, ਮਨਪ੍ਰੀਤ ਸਿੰਘ ਮੀਆਂਪੁਰ, ਰਾਣਾ, ਮੱਖਣ ਸਿੰਘ , ਸਤਨਾਮ ਸਿੰਘ ਪੰਚ, ਕਾਲਾ, ਨਰਿੰਦਰ ਸਿੰਘ ਸਮੇਤ ਭਾਰੀ ਗਿਣਤੀ ਵਿੱਚ ਭਾਜਪਾ ਵਰਕਰ ਮੌਜੂਦ ਰਹੇ |