08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਹਵੇਲੀ ਕਲਾਂ ਦੀ ਮਨਵੀਰ ਕੌਰ ਨੇ ਆਸਟਰੇਲੀਆਈ ਸਿੱਖ ਖੇਡਾਂ 'ਚ ਜਿੱਤਿਆ ਤਗਮਾ ਤੇ ਟਰਾਫ਼ੀ <br/>

Ad Position 21
No active advertisement
ਅਜੀਤ ਡੈਸਕ 07-04-2026
ਰੂਪਨਗਰ, 6 ਅਪ੍ਰੈਲ (ਸਤਨਾਮ ਸਿੰਘ ਸੱਤੀ)-ਰੂਪਨਗਰ ਜ਼ਿਲ੍ਹੇ ਦੇ ਪਿੰਡ ਹਵੇਲੀ ਕਲਾਂ ਨਾਲ ਸੰਬੰਧਿਤ ਮਨਵੀਰ ਕੌਰ ਗਾਹੁਣੀਆ (ਪੁੱਤਰੀ ਗੁਰਮੀਤ ਸਿੰਘ ਗਹੁਣੀਆਂ) ਨੇ ਆਸਟਰੇਲੀਆ ਦੇ ਮੈਲਬੌਰਨ 'ਚ 3 ਤੋਂ 5 ਅਪ੍ਰੈਲ ਤੱਕ ਹੋਈਆਂ 38ਵੀਂ ਆਸਟਰੇਲੀਅਨ ਸਿੱਖ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਟਰਾਫ਼ੀ ਤੇ ਤਗਮਾ ਜਿੱਤਿਆ | ਇਸ ਦੀ ਜਾਣਕਾਰੀ ਗੁਰਮੀਤ ਸਿੰਘ ਗਹੁਣੀਆਂ ਨੇ ਦਿੱਤੀ | ਉਹਨਾਂ ਦੱਸਿਆ ਕਿ ਮਨਵੀਰ ਕੌਰ ਨੇ ਖੋ-ਖੋ ਮੁਕਾਬਲੇ ਵਿਚ ਵਿਕਟੋਰਿਅਨ ਇੰਗਲਿਸ਼ ਟੀਮ ਵਲੋਂ ਭਾਗ ਲੈਂਦਿਆਂ ਟੀਮ ਦੀ ਅਗਵਾਈ ਕੀਤੀ ਅਤੇ ਤੀਜਾ ਸਥਾਨ ਹਾਸਲ ਕੀਤਾ | ਇਸ ਖੇਡ ਸਮਾਗਮ ਵਿਚ ਆਸਟਰੇਲੀਆ ਦੀਆਂ ਸੱਤ ਸਟੇਟਾਂ ਅਤੇ ਮੈਲਬੌਰਨ ਦੇ ਸਿੱਖ ਖਿਡਾਰੀਆਂ ਸਮੇਤ ਕਰੀਬ 9000 ਖਿਡਾਰੀਆਂ ਨੇ ਭਾਗ ਲਿਆ | ਇਹ ਵੀ ਜ਼ਿਕਰਯੋਗ ਹੈ ਕਿ ਆਸਟਰੇਲੀਅਨ ਸਿੱਖ ਖੇਡਾਂ 1987 ਤੋਂ ਲਗਾਤਾਰ ਕਰਵਾਈਆਂ ਜਾ ਰਹੀਆਂ ਹਨ ਅਤੇ ਇਹ ਵਿਦੇਸ਼ਾਂ ਵਿਚ ਸਿੱਖ ਭਾਈਚਾਰੇ ਦਾ ਇੱਕ ਵੱਡਾ ਖੇਡ ਸਮਾਗਮ ਮੰਨਿਆ ਜਾਂਦਾ ਹੈ |

Ad Position 22
No active advertisement
ਪਿਛਲੀ ਖ਼ਬਰ ਪਿੰਡ ਮੜੌਲੀ ਕਲਾਂ ਵਿਖੇ ਪੰਜ ਰੋਜ਼ਾ ਕੀਰਤਨ ਦਰਬਾਰ ਕਰਵਾਇਆ <br/> ਅਗਲੀ ਖ਼ਬਰ ਹਿਮਾਚਲ ਐਂਟਰੀ ਟੈਕਸ ਵਿਰੁੱਧ ਜਤੋਲੀ ਵਿਖੇ ਨੌਜਵਾਨਾਂ ਵਲੋਂ ਸੰਘਰਸ਼ ਦਾ ਜ਼ੋਰਦਾਰ ਸਮਰਥਨ
Ad Position 24