08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਖ਼ਾਲਸਾ ਕਾਲਜ ਵਿਖੇ 'ਸਾਕਾ ਚਾਂਦਨੀ ਚੌਂਕ' ਸਮੇਤ ਤਿੰਨ ਪੁਸਤਕਾਂ ਦਾ ਲੋਕ ਅਰਪਣ <br/>

Ad Position 21
No active advertisement
ਅਜੀਤ ਡੈਸਕ 07-04-2026
ਸ੍ਰੀ ਅਨੰਦਪੁਰ ਸਾਹਿਬ, 6 ਅਪ੍ਰੈਲ (ਕਰਨੈਲ ਸਿੰਘ)-ਸਥਾਨਕ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਵਿਸ਼ੇਸ਼ ਪੁਸਤਕ ਲੋਕ ਅਰਪਣ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਤਿੰਨ ਪੁਸਤਕਾਂ 'ਸਾਕਾ ਚਾਂਦਨੀ ਚੌਂਕ' (ਸੰਪਾਦਕ ਪ੍ਰਕਾਸ਼ ਕੌਰ ਪਾਸ਼ਾਂ), 'ਸਫ਼ਰ-ਏ-ਜ਼ਿੰਦਗੀ' (ਲੇਖਿਕਾ ਪ੍ਰਕਾਸ਼ ਕੌਰ ਪਾਸ਼ਾਂ) ਅਤੇ ਅਮਰਜੀਤ ਕੌਰ ਦੀ ਪੁਸਤਕ 'ਮਾਤਾ ਸਾਹਿਬ ਕੌਰ ਜੀ' ਦਾ ਲੋਕ ਅਰਪਣ ਕੀਤਾ ਗਿਆ | ਇਸ ਸਮਾਰੋਹ 'ਚ ਦਰਸ਼ਨ ਸਿੰਘ ਭੰਮੇ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਕਾਲਜ ਦੇ ਪਿ੍ੰਸੀਪਲ ਡਾ. ਜਸਵੀਰ ਸਿੰਘ ਨੇ ਆਏ ਹੋਏ ਵਿਦਵਾਨਾਂ ਅਤੇ ਮਹਿਮਾਨਾਂ ਨੂੰ 'ਜੀ ਆਇਆਂ' ਆਖਦਿਆਂ ਪੁਸਤਕਾਂ ਦੀ ਰਚਨਾ ਲਈ ਦੋਵੇਂ ਕਵਿਤਰੀਆਂ ਨੂੰ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਅਜਿਹੀਆਂ ਸਾਹਿਤਕ ਕਿ੍ਤੀਆਂ ਇਤਿਹਾਸਕ ਵਿਰਾਸਤ ਨੂੰ ਸੰਭਾਲਣ ਅਤੇ ਨਵੀਂ ਪੀੜ੍ਹੀ ਤੱਕ ਪਹੁੰਚਾਉਣ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ | ਸਮਾਗਮ ਦਾ ਕੇਂਦਰੀ ਬਿੰਦੂ 'ਸਾਕਾ ਚਾਂਦਨੀ ਚੌਂਕ' ਨਾਲ ਸੰਬੰਧਿਤ ਪੁਸਤਕ ਦਾ ਲੋਕ ਅਰਪਣ ਰਿਹਾ, ਜਿਸ 'ਚ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦੀ ਸ਼ਹੀਦੀ ਅਤੇ ਉਸ ਨਾਲ ਜੁੜੇ ਇਤਿਹਾਸਕ ਪੱਖਾਂ ਦੀ ਵਿਸਤਿ੍ਤ ਚਰਚਾ ਕੀਤੀ ਗਈ ਹੈ | ਇਸ ਮੌਕੇ ਅਨੁਪ੍ਰੀਤ ਸਿੰਘ ਨੇ 'ਸਾਕਾ ਚਾਂਦਨੀ ਚੌਂਕ' ਅਤੇ 'ਸਫ਼ਰ-ਏ-ਜ਼ਿੰਦਗੀ' ਬਾਰੇ ਆਲੋਚਨਾਤਮਕ ਪਰਚੇ ਪੜ੍ਹੇ | ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਪਹੁੰਚੇ ਸਾਹਿਤਕਾਰਾਂ ਅਤੇ ਕਵੀਆਂ ਨੇ ਆਪਣੀਆਂ ਰਚਨਾਵਾਂ ਦੀ ਪੇਸ਼ਕਾਰੀ ਕਰਕੇ ਸਾਹਿਤਕ ਮਾਹੌਲ ਸਿਰਜਿਆ | ਸਮਾਗਮ 'ਚ ਕਵਿਤਰੀ ਪ੍ਰਕਾਸ਼ ਕੌਰ ਪਾਸ਼ਾਂ, ਦਮਨਪ੍ਰੀਤ ਕੌਰ, ਅਨੂਰੀਤ ਸਿੰਘ, ਕਵਿਤਰੀ ਅਮਰਜੀਤ ਕੌਰ, ਮਾਸਟਰ ਗੁਰਦੀਪ ਸਿੰਘ, ਨਿਰਵੈਰ ਸਿੰਘ ਅਰਸ਼ੀ, ਬਲਵੀਰ ਸਿੰਘ ਸੈਣੀ, ਸ੍ਰੀ ਨਈਅਰ, ਬਲਕਾਰ ਸਿੰਘ, ਦਵਿੰਦਰ ਸਿੰਘ, ਪਿ੍ੰਸੀਪਲ ਸੁਖਦੇਵ ਸਿੰਘ, ਡਾ. ਗੁਰਵਿੰਦਰ ਸਿੰਘ, ਅਵਤਾਰ ਸਿੰਘ ਗੋਇੰਦਵਾਲੀਆ, ਹਰਭਜਨ ਸਿੰਘ ਭੱਗਰਥ, ਨਾਨਕ ਚੰਦ ਵਿਰਲੀ ਸਮੇਤ ਹੋਰ ਕਈ ਸਾਹਿਤਕਾਰ ਅਤੇ ਵਿਦਵਾਨ ਹਾਜ਼ਰ ਸਨ | ਮੰਚ ਦਾ ਸੰਚਾਲਨ ਪ੍ਰੋਫੈਸਰ ਕੁਲਵਿੰਦਰ ਸਿੰਘ ਗਾਖਲ ਅਤੇ ਪ੍ਰੋਫੈਸਰ ਸੁਖਵਿੰਦਰ ਸਿੰਘ ਵਲੋਂ ਬਾਖੂਬੀ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਜ਼ਿਲ੍ਹਾ ਰੂਪਨਗਰ ਦੀ ਮੀਟਿੰਗ <br/> ਅਗਲੀ ਖ਼ਬਰ ਪਿੰਡ ਮੜੌਲੀ ਕਲਾਂ ਵਿਖੇ ਪੰਜ ਰੋਜ਼ਾ ਕੀਰਤਨ ਦਰਬਾਰ ਕਰਵਾਇਆ <br/>
Ad Position 24