ਸ੍ਰੀ ਚਮਕੌਰ ਸਾਹਿਬ, 6 ਅਪ੍ਰੈਲ (ਜਗਮੋਹਣ ਸਿੰਘ ਨਾਰੰਗ)-ਭਾਰਤੀ ਕਿਸਾਨ ਯੂਨੀਅਨ(ਲੱਖੋਵਾਲ) ਜ਼ਿਲ੍ਹਾ ਰੂਪਨਗਰ ਦੀ ਮੀਟਿੰਗ ਸਥਾਨਕ ਇਤਿਹਾਸਕ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਦੀ ਸਰਾਂ ਦੇ ਮੇਨ ਹਾਲ ਵਿਚ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਚਲਾਕੀ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਕਣਕ ਦੀ ਵਢਾਈ ਦੇ ਸੀਜ਼ਨ ਅਤੇ ਹੋਰ ਕਿਸਾਨੀ ਮਸਲਿਆਂ ਸਬੰਧੀ ਵਿਚਾਰ ਚਰਚਾ ਕੀਤੀ ਗਈ | ਇਸ ਮੀਟਿੰਗ ਵਿਚ ਸੂਬਾ ਕਮੇਟੀ ਮੈਂਬਰ ਚਰਨ ਸਿੰਘ ਮੁੰਡੀਆਂ, ਕਰਨੈਲ ਸਿੰਘ ਡੂਮਛੇੜੀ ਅਤੇ ਕੁਲਵੰਤ ਸਿੰਘ ਸਲੇਮਪੁਰ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੀਟਿੰਗ ਦੌਰਾਨ ਪਾਸ ਕੀਤੇ ਮਤਿਆਂ ਵਿਚ 10 ਅਪ੍ਰੈਲ ਨੂੰ ਮੋਗਾ ਵਿਖੇ ਕਿਸਾਨੀ ਮੁੱਦਿਆਂ 'ਤੇ ਜਥੇਬੰਦੀ ਵਲੋਂ ਕਰਵਾਏ ਜਾ ਰਹੇ ਵਿਸ਼ੇਸ਼ ਸੈਮੀਨਾਰ, ਜਿਸ ਵਿਚ ਉੱਘੇ ਵਿਦਵਾਨ, ਖੇਤੀਬਾੜੀ ਮਾਹਿਰ, ਅਰਥ ਸ਼ਾਸਤਰੀਆਂ ਸਮੇਤ ਕੌਮੀ ਪ੍ਰਧਾਨ ਸ੍ਰੀ ਰਾਕੇਸ਼ ਟਿਕੈਤ ਅਤੇ ਕਈ ਹੋਰ ਜਥੇਬੰਦੀ ਦੇ ਵੱਡੇ ਆਗੂ ਸ਼ਮੂਲੀਅਤ ਕਰ ਰਹੇ ਹਨ, ਵਿਖੇ ਜਾਣ ਲਈ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਮੁਹਰਿਓ ਗੱਡੀਆਂ ਦਾ ਕਾਫ਼ਲਾ ਸਵੇਰੇ 8 ਵਜੇ ਰਵਾਨਾ ਹੋਵੇਗਾ | ਦੂਜੇ ਮਤੇ ਵਿਚ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਮੰਡੀ ਵਿਚ ਪ੍ਰੇਸ਼ਾਨੀ ਤੋਂ ਬਚਣ ਲਈ ਸੁੱਕੀ ਕਣਕ ਹੀ ਮੰਡੀ ਵਿਚ ਲਿਆਂਦੀ ਜਾਵੇ | ਇਸ ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰਧਾਨ ਅਤੇ ਸੂਬਾ ਕਮੇਟੀ ਮੈਂਬਰਾਂ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਵੀ ਸੁਣਿਆਂ | ਇਸ ਮੌਕੇ ਜ਼ਿਲ੍ਹਾ ਜ/ਸ ਹਰਿੰਦਰ ਸਿੰਘ ਕਾਕਾ ਜਟਾਣਾ, ਹਰਪ੍ਰੀਤਇੰਦਰ ਸਿੰਘ ਜਟਾਣਾ, ਮਨਿੰਦਰਜੀਤ ਸਿੰਘ ਰਸੀਦਪੁਰ, ਗੁਰਚਰਨ ਸਿੰ ਢੋਲਣਮਾਜਰਾ, ਮਲਕੀਤ ਸਿੰਘ ਮਾਵੀ ਡਹਿਰ, ਜਸਵੀਰ ਸਿੰਘ ਖਰੋਟਾ, ਅਵਤਾਰ ਸਿੰਘ ਸਹੇੜੀ, ਮਹਿੰਦਰ ਸਿੰਘ ਰੌਣੀ, ਨੇਤਰ ਸਿੰਘ ਰੌਣੀ, ਤਰਲੋਚਨ ਸਿੰਘ, ਭੁਪਿੰਦਰ ਸਿੰਘ ਮੁੰਡੀਆਂ, ਸੁਖਦੇਵ ਸਿੰਘ ਕੋਟਬਾਲਾ, ਰਣਬੀਰ ਸਿੰਘ, ਜਗਤਾਰ ਸਿੰਘ ਸੁਰਤਾਪੁਰ, ਪਰਮਜੀਤ ਸਿੰਘ ਰੁੜਕੀ, ਕੁਲਬੀਰ ਸਿੰਘ, ਸ਼ਾਦੀ ਸਿੰਘ ਓਇੰਦ, ਸੁਖਜੀਤ ਸਿੰਘ ਕੋਟਲੀ, ਮਨੀ ਸਿੰਘ ਆਦਿ ਕਿਸਾਨ ਆਗੂ ਹਾਜ਼ਰ ਸਨ |