08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਆਈ.ਈ.ਟੀ. ਭੱਦਲ ਟੈਕਨੀਕਲ ਕੈਂਪਸ ਵਿਖੇ 23ਵੀਂ ਸਾਲਾਨਾ ਅਥਲੈਟਿਕ ਮੀਟ ਕਰਵਾਈ <br/>

Ad Position 21
No active advertisement
ਆਈ.ਈ.ਟੀ. ਭੱਦਲ ਟੈਕਨੀਕਲ ਕੈਂਪਸ ਵਿਖੇ ਕਰਵਾਈ ਸਾਲਾਨਾ ਅਥਲੈਟਿਕ ਮੀਟ ਦੌਰਾਨ ਖਿਡਾਰੀਆਂ ਨਾਲ ਕਾਲਜ ਸਟਾਫ਼ | ਤਸਵੀਰ: ਅੰਮਿ੍ਤਪਾਲ ਸਿੰਘ ਬੰਟੀ <br/> 07-04-2026
ਪੁਰਖਾਲੀ, 6 ਅਪ੍ਰੈਲ (ਅੰਮਿ੍ਤਪਾਲ ਸਿੰਘ ਬੰਟੀ)-ਆਈ.ਈ.ਟੀ. ਭੱਦਲ ਟੈਕਨੀਕਲ ਕੈਂਪਸ ਦੀ 23ਵੀਂ ਸਾਲਾਨਾ ਅਥਲੈਟਿਕ ਮੀਟ ਕਰਵਾਈ ਗਈ | ਉਦਘਾਟਨੀ ਸਮਾਰੋਹ 'ਚ ਡਾਇਰੈਕਟਰ ਕੈਂਪਸ ਡਾ. ਐਸ.ਐਸ. ਬਿੰਦਰਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਸੰਸਥਾ ਦੇ ਚੇਅਰਮੈਨ ਤਜਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ | ਅਥਲੈਟਿਕ ਮੀਟ 'ਚ ਸਰਬੋਤਮ ਅਥਲੀਟ ਦਾ ਖਿਤਾਬ ਲੜਕਿਆਂ 'ਚ ਅਮਿਤ ਸਿੰਘ ਅਤੇ ਲੜਕੀਆਂ 'ਚ ਪ੍ਰਨੀਤ ਕੌਰ ਨੇ ਹਾਸਲ ਕੀਤਾ | ਇਸ ਅਥਲੈਟਿਕ ਮੀਟ ਦੌਰਾਨ 100 ਮੀਟਰ, 200 ਮੀਟਰ, 400 ਮੀਟਰ ਦੌੜ, ਜੈਵਲਿਨ ਥ੍ਰੋ, ਸ਼ਾਟ ਪੁੱਟ, ਸੈਕ ਰੇਸ, ਸਪੂਨ ਰੇਸ, ਡਿਸਕਸ ਥਰੋ ਅਤੇ ਲਾਂਗ ਜੰਪ ਦੇ ਮੁਕਾਬਲੇ ਕਰਵਾਏ ਗਏ | ਲੜਕਿਆਂ ਦੇ ਵਰਗ 'ਚ 100 ਮੀਟਰ, 200 ਮੀਟਰ ਅਤੇ 400 ਮੀਟਰ ਦੌੜ ਵਿਚ ਅਮਿਤ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ | ਸ਼ਾਟ ਪੁੱਟ 'ਚ ਜਸਪ੍ਰੀਤ ਸਿੰਘ, ਸੈਕ ਰੇਸ 'ਚ ਅਸ਼ੀਸ਼, ਸਪੂਨ ਰੇਸ ਵਿਚ ਸਈਅਦ ਕਬੀਰ, ਲਾਂਗ ਜੰਪ ਵਿਚ ਅਕਸ਼ੇ, ਜੈਵਲਿਨ ਥਰੋ ਵਿਚ ਹਰਸ਼ਿਤ ਅਤੇ ਡਿਸਕਸ ਥਰੋ ਵਿਚ ਪਰਵ ਕੁਮਾਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਲੜਕੀਆਂ ਦੇ ਵਰਗ ਵਿਚ 100 ਮੀਟਰ ਦੌੜ ਵਿਚ ਨੈਂਸੀ ਦੇਵੀ ਅਤੇ 400 ਮੀਟਰ ਵਿਚ ਪ੍ਰਨੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ | ਇਸੇ ਤਰ੍ਹਾਂ ਸ਼ਾਟ ਪੁੱਟ, ਜੈਵਲਿਨ ਥਰੋ ਅਤੇ ਡਿਸਕਸ ਥਰੋ ਵਿਚ ਪ੍ਰਨੀਤ ਕੌਰ, ਸੈਕ ਰੇਸ ਵਿਚ ਰਾਜਵੀਰ ਕੌਰ, ਸਪੂਨ ਰੇਸ ਵਿਚ ਜਸਪ੍ਰੀਤ ਕੌਰ ਅਤੇ ਲਾਂਗ ਜੰਪ ਵਿਚ ਅਕਾਂਕਸ਼ਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਇਨਾਮ ਵੰਡ ਸਮਾਰੋਹ ਦੌਰਾਨ ਡਾ. ਐਸ. ਐਸ. ਬਿੰਦਰਾ ਵਲੋਂ ਜੇਤੂ ਵਿਦਿਆਰਥੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਪ੍ਰਦਾਨ ਕੀਤੇ ਗਏ | ਇਸ ਮੌਕੇ ਡਾ. ਗੁਰਪ੍ਰੀਤ ਸਿੰਘ, ਡਾ. ਕੰਚਨ ਸ਼ਰਮਾ, ਡਾ. ਪ੍ਰੀਤ ਕੰਵਲ ਕੌਰ, ਆਰਕੀਟੈਕਟ ਗੁਰਪ੍ਰੀਤ ਸਿੰਘ, ਵਿਸ਼ਾਲ ਅਰੋੜਾ, ਉਂਕਾਰ ਸਿੰਘ, ਨਿਲੇਸ਼ਵਰ ਟਾਕ, ਭਵਨਪ੍ਰੀਤ ਕੌਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਰਾਏ ਵਿਖੇ ਸ਼ਹੀਦੀ ਸ਼ਤਾਬਦੀ ਦਿਹਾੜੇ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ <br/> ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਜ਼ਿਲ੍ਹਾ ਰੂਪਨਗਰ ਦੀ ਮੀਟਿੰਗ <br/>
Ad Position 24