ਨੂਰਪੁਰ ਬੇਦੀ, 6 ਅਪ੍ਰੈਲ (ਹਰਦੀਪ ਸਿੰਘ ਢੀਂਡਸਾ)-ਭਾਈ ਸਰਬਜੀਤ ਸਿੰਘ ਲੁਧਿਆਣੇ ਵਾਲਿਆਂ ਦੇ ਮਹਾਨ ਉਪਰਾਲਾ ਸਦਕੇ ਸ੍ਰੀ ਗੁਰੂ ਤੇਗ ਬਹਾਦਰ ਵੈੱਲਫੇਅਰ ਸੁਸਾਇਟੀ ਸ੍ਰੀ ਅਨੰਦਪੁਰ ਸਾਹਿਬ ਵਲੋਂ ਗੁਰਮਤਿ ਸਮਾਗਮਾਂ ਦੀ ਲੜੀ ਦਾ 16ਵਾਂ ਮਹਾਨ ਗੁਰਮਤਿ ਸਮਾਗਮ ਪਿੰਡ ਸਰਾਏ (ਨੂਰਪੁਰ ਬੇਦੀ) ਕਰਵਾਇਆ ਗਿਆ | ਜਿਸ 'ਚ ਜਿੱਥੇ ਪਹਿਲਾਂ ਪਿੰਡ ਸਰਾਏ ਦੇ ਬੱਚਿਆਂ ਵਲੋਂ ਕੀਰਤਨ ਕੀਤਾ ਗਿਆ, ਉਪਰੰਤ ਭਾਈ ਨਿਰਮਲ ਸਿੰਘ ਸ੍ਰੀ ਅਨੰਦਪੁਰ ਸਾਹਿਬ ਦੇ ਜਥੇ ਵਲੋਂ ਕੀਰਤਨ ਅਤੇਭਾਈ ਸਰਬਜੀਤ ਸਿੰਘ ਲੁਧਿਆਣੇ ਵਾਲਿਆਂ ਵਲੋਂ ਗੁਰ ਇਤਿਹਾਸ ਕਥਾ ਸਰਵਣ ਕਰਵਾ ਕੇ ਨਿਹਾਲ ਕੀਤਾ, ਉੱਥੇ ਸੰਗਤਾਂ ਨੂੰ ਖੰਡੇ ਬਾਟੇ ਦੀ ਪਾਹੁਲ ਛਕ ਕੇ ਗੁਰੂ ਵਾਲੇ ਬਣਨ ਲਈ ਬੇਨਤੀ ਕੀਤੀ | ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਰੋਜ਼ਾਨਾ ਗੁਰੂ ਘਰ ਵਿਖੇ ਪਾਠ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ | ਕਰਨੈਲ ਸਿੰਘ ਭਾਉਵਾਲ ਅਤੇ ਧਰਮਪਾਲ ਸਿੰਘ ਸ੍ਰੀ ਅਨੰਦਪੁਰ ਸਾਹਿਬ ਨੇ ਦੱਸਿਆ ਕਿ ਅਗਲਾ ਸਮਾਗਮ ਪਿੰਡ ਮਾਧੋ ਪੁਰ ਵਿਖੇ ਮਈ ਮਹੀਨੇ 'ਚ ਕਰਵਾਇਆ ਜਾਵੇਗਾ |ਇਸ ਮੌਕੇ ਧਿਆਨ ਸਿੰਘ, ਕਰਮ ਸਿੰਘ, ਭਾਗ ਸਿੰਘ, ਸੁਖਚੈਨ ਸਿੰਘ, ਸੋਹਣ ਸਿੰਘ, ਗੁਰਨਾਮ ਸਿੰਘ, ਕੁਲਵਿੰਦਰ ਸਿੰਘ, ਫਤਿਹ ਸਿੰਘ, ਦਿਲਬਾਗ਼ ਸਿੰਘ, ਰਜਿੰਦਰ ਸਿੰਘ, ਮਹਾਂ ਸਿੰਘ, ਜਰਨੈਲ ਸਿੰਘ, ਕਿਰਪਾਲ ਸਿੰਘ, ਦਿਲਬਾਗ ਸਿੰਘ, ਮਨਦੀਪ ਨਾਗਰਾ ਪਿੰਡ ਸਰਾਏਾ, ਕਰਨੈਲ ਸਿੰਘ ਭਾਉਵਾਲ, ਧਰਮਪਾਲ ਸਿੰਘ, ਬਾਬਾ ਰਣਜੀਤ ਸਿੰਘ, ਮੈਨੇਜਰ ਗੁਰਨੈਬ ਸਿੰਘ ਕਿਲ੍ਹਾ ਅਨੰਦਗੜ੍ਹ ਸਾਹਿਬ, ਜਗਜੀਤ ਸਿੰਘ ਚਨੌਲੀ, ਜੇ.ਈ. ਹਰਮਿੰਦਰ ਸਿੰਘ, ਜੇ.ਈ. ਅਮਰੀਕ ਸਿੰਘ, ਸਾਬਕਾ ਸਰਪੰਚ ਜਸਵਿੰਦਰ ਸਿੰਘ ਭਾਉਵਾਲ, ਜੇ.ਈ. ਜਗਤਾਰ ਸਿੰਘ, ਲਖਵਿੰਦਰ ਸਿੰਘ ਸੈਣੀ ਮਾਜਰਾ, ਅਮਰੀਕ ਸਿੰਘ ਆਇਰਨ ਸਟੋਰ ਨੂਰ ਪੁਰ ਬੇਦੀ, ਡਰਾਫਟਸਮੈਨ ਜਸਵੀਰ ਸਿੰਘ ਢਾਹਾਂ, ਜਸਵਿੰਦਰ ਸਿੰਘ ਲੰਬੜਦਾਰ, ਜਸਪਾਲ ਸਿੰਘ, ਸੁਰਿੰਦਰ ਸਿੰਘ, ਬਿੱਕਰ ਸਿੰਘ ਹੋਰ ਬੀਬੀਆਂ ਬੱਚੇ ਅਤੇ ਸੰਗਤਾਂ ਨੇ ਹਾਜ਼ਰੀਆਂ ਭਰੀਆਂ |