ਸ੍ਰੀ ਚਮਕੌਰ ਸਾਹਿਬ, 8 ਅਪ੍ਰੈਲ (ਜਗਮੋਹਣ ਸਿੰਘ ਨਾਰੰਗ)-ਪੰਜਾਬ ਕਲਾ ਮੰਚ ਰਜਿ :(ਸਟੇਟ ਐਵਾਰਡ) ਸ੍ਰੀ ਚਮਕੌਰ ਸਾਹਿਬ ਦੀ ਸਾਲਾਨਾ ਚੋਣ ਡਾ: ਰਾਜਪਾਲ ਸਿੰਘ ਦੀ ਸਰਪ੍ਰਸਤੀ ਹੇਠ ਚੌਧਰੀ ਕਲੀਨਿਕ ਵਿਖੇ ਹੋਈ | ਜਿਸ 'ਚ ਅਗਲੇ ਦੋ ਵਰਿ੍ਹਆਂ ਲਈ ਮੰਚ ਦੇ ਅਹੁਦੇਦਾਰਾਂ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ | ਇਸ ਚੌਣ ਦੌਰਾਨ ਮੰਚ ਦੀਆਂ ਸਰਗਰਮੀਆਂ ਲਗਾਤਾਰ ਜਾਰੀ ਰੱਖਦੇ ਹੋਏ ਪ੍ਰਧਾਨ ਕੁਲਜਿੰਦਰਜੀਤ ਸਿੰਘ ਬੰਬਰ ਨੂੰ ਮੁੜ 24ਵੀਂ ਵਾਰ ਪ੍ਰਧਾਨ ਚੁਣਿਆ ਗਿਆ | ਬਾਕੀ ਚੁਣੇ ਅਹੁਦੇਦਾਰਾਂ ਵਿਚ ਸਰਪ੍ਰਸਤ ਡਾ: ਰਾਜਪਾਲ ਸਿੰਘ, ਸੀਨੀਅਰ ਮੀਤ ਪ੍ਰਧਾਨ ਕੈਪਟਨ ਹਰਪਾਲ ਸਿੰਘ ਸੰਧੂਆਂ, ਮੀਤ ਪ੍ਰਧਾਨ ਗਿਆਨ ਸਿੰਘ ਸੱਲੋਮਾਜਰਾ, ਜਨਰਲ ਸਕੱਤਰ ਸਵਰਨ ਸਿੰਘ ਸੈਣੀ, ਸਹਾਇਕ ਸੱਕਤਰ ਜੀਵਨ ਸਿੰਘ, ਖਜਾਨਚੀ ਰਘਵੀਰ ਸਿੰਘ ਮੜੋਲੀ ਕਲਾਂ, ਸਹਾਇਕ ਖਜਾਨਚੀ ਸੋਮ ਸਿੰਘ ਮੁੰਡਿਆਂ ਸਾਬਕਾ ਸਰਪੰਚ, ਪ੍ਰੈਸ ਸਕੱਤਰ ਹਰਦਿਆਲ ਸਿੰਘ ਸੰਧੂ ਸਲੇਮਪੁਰ, ਜਥੇਬੰਦਕ ਸਕੱਤਰ ਬਲਜੀਤ ਸਿੰਘ ਬੱਸੀ ਗੁੱਜਰਾਂ, ਸਲਾਹਕਾਰ ਸੇਵਾ ਸਿੰਘ ਭੂਰੜੇ, ਮਨਮੋਹਨ ਸਿੰਘ ਕਮਾਲਪੁਰ, ਮਿਸਤਰੀ ਮਨਮੋਹਨ ਸਿੰਘ ਕਾਲਾ, ਰਾਮਪਾਲ ਸਿੰਘ ਡਹਿਰ, ਚਰਨਜੀਤ ਸਿੰਘ ਮੁੰਡੀਆਂ (ਸਾਬਕਾ ਪੰਜਾਬ ਪੁਲਿਸ), ਕਾਰਜਕਾਰੀ ਮੈਂਬਰ ਰਣਧੀਰ ਕੌਰ ਬੇਲਾ ਤੇ ਸਰਬਜੀਤ ਕੌਰ ਨੂੰ ਸ਼ਾਮਲ ਕੀਤਾ ਗਿਆ | ਚੋਣ ਉਪਰੰਤ ਮੰਚ ਦੀਆਂ ਸਰਗਰਮੀਆਂ ਦਾ ਲੇਖਾ ਜੋਖਾ ਅਤੇ ਸਹਿਯੋਗ ਦੇਣ ਵਾਲੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਵੀ ਕੀਤਾ ਗਿਆ |