22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਪੰਜਾਬ ਸਰਕਾਰ ਦੇ 4 ਸਾਲਾਂ ਦੇ ਕੰਮਾਂ ਦੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ <br/>

Ad Position 21
No active advertisement
ਮੀਟਿੰਗ ਦੌਰਾਨ ਹਾਜ਼ਰ ਆਗੂ ਤੇ ਪਿੰਡ ਵਾਸੀ | ਤਸਵੀਰ: ਵਿੰਦਰਪਾਲ ਝਾਂਡੀਆਂ <br/> 09-04-2026
ਨੂਰਪੁਰ ਬੇਦੀ, 8 ਅਪ੍ਰੈਲ (ਵਿੰਦਰਪਾਲ ਝਾਂਡੀਆਂ)-ਪਿੰਡ ਝਾਂਡੀਆਂ ਕਲਾਂ ਵਿਖੇ ਆਮ ਆਦਮੀ ਪਾਰਟੀ ਵਲੋਂ ਇੱਕ ਅਹਿਮ ਮੀਟਿੰਗ ਕੀਤੀ ਗਈ | ਜਿਸ ਵਿਚ ਬਲਾਕ ਸੰਮਤੀ ਨੂਰਪੁਰ ਬੇਦੀ ਦੇ ਵਾਈਸ ਚੇਅਰਮੈਨ ਰਾਮਪ੍ਰਤਾਪ ਸਰਥਲੀ, ਸੀਨੀਅਰ ਆਗੂ ਚੌਧਰੀ ਹੁਸਨ ਲਾਲ ਚੌਹਾਨ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਮੀਟਿੰਗ ਦੌਰਾਨ ਆਗੂਆਂ ਨੇ ਪੰਜਾਬ ਸਰਕਾਰ ਵਲੋਂ ਪਿਛਲੇ ਚਾਰ ਸਾਲਾਂ ਵਿਚ ਕੀਤੇ ਗਏ ਵੱਖ-ਵੱਖ ਵਿਕਾਸੀ ਕੰਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਉਨ੍ਹਾਂ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਨੇ ਜਨਤਾ ਨਾਲ ਜੋ ਵਾਅਦੇ ਕੀਤੇ ਸਨ, ਉਹਨਾਂ ਨੂੰ ਪੂਰਾ ਕਰਨ ਲਈ ਸਰਕਾਰ ਵਚਨਬੱਧ ਰਹੀ ਹੈ ਅਤੇ ਬਹੁਤ ਸਾਰੇ ਖੇਤਰਾਂ ਵਿਚ ਮਹੱਤਵਪੂਰਨ ਉਪਲਬਧੀਆਂ ਹਾਸਲ ਕੀਤੀਆਂ ਗਈਆਂ ਹਨ | ਸਿੱਖਿਆ, ਸਿਹਤ, ਬਿਜਲੀ, ਪਾਣੀ ਅਤੇ ਬੁਨਿਆਦੀ ਢਾਂਚੇ ਦੇ ਖੇਤਰ ਵਿਚ ਸਰਕਾਰ ਦੇ ਕਦਮ ਲੋਕਾਂ ਲਈ ਲਾਭਕਾਰੀ ਸਾਬਤ ਹੋਏ ਹਨ | ਮੀਟਿੰਗ ਵਿਚ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਦੀ ਕਾਰਗੁਜ਼ਾਰੀ ਦੀ ਭਰਵੀਂ ਸ਼ਲਾਘਾ ਕੀਤੀ ਗਈ | ਇਸ ਮੌਕੇ ਚੌਧਰੀ ਨਰਿੰਦਰ ਕੁਮਾਰ ਝਾਂਡੀਆਂ ਮੈਂਬਰ ਗੁੱਜਰ ਵੈੱਲਫੇਅਰ ਬੋਰਡ ਪੰਜਾਬ, ਅਨੰਤ ਰਾਮ ਹੱਕਲਾ, ਸਰਪੰਚ ਸੰਜੀਵ ਕੁਮਾਰ, ਚੌਧਰੀ ਰਾਕੇਸ਼ ਚੌਹਾਨ, ਧਰਮਪਾਲ ਚੌਹਾਨ, ਜੱਸੀ ਚੇਚੀ, ਕੁਲਵਿੰਦਰ ਕਾਲਾ, ਬਲਜੀਤ ਫੌਜੀ ਦੇਸ਼ਰਾਜ, ਸਤਪਾਲ ਪਾਲੀ, ਅਵਤਾਰ ਚੰਦ ਨੰਬਰਦਾਰ, ਅਸ਼ਵਨੀ ਕੁਮਾਰ, ਧਰਮਪਾਲ ਮੀਲੂ, ਪੰਮੀ ਮੈਹਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਹੈੱਡਵਰਕਸ ਰੂਪਨਗਰ ਪੁਲ ਦੀ ਸੜਕ ਦੀ ਹਾਲਤ ਖਸਤਾ <br/> ਅਗਲੀ ਖ਼ਬਰ ਪੰਜਾਬ ਕਲਾ ਮੰਚ ਦੀ ਚੋਣ ਬੰਬਰ ਲਗਾਤਾਰ 24ਵੀਂ ਵਾਰ ਬਣੇ ਪ੍ਰਧਾਨ <br/>
Ad Position 24