22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਹੈੱਡਵਰਕਸ ਰੂਪਨਗਰ ਪੁਲ ਦੀ ਸੜਕ ਦੀ ਹਾਲਤ ਖਸਤਾ <br/>

Ad Position 21
No active advertisement
ਹੈੱਡ ਵਰਕਸ ਦੇ ਮਾਰਗ 'ਤੇ ਪਏ ਖੱਡੇ ਅਤੇ ਬਰਸਾਤ ਕਾਰਨ ਖੱਡਿਆਂ 'ਚੋਂ ਲੰਘ ਰਹੇ ਵਾਹਨ | <br/> 09-04-2026
ਰੂਪਨਗਰ, 8 ਅਪ੍ਰੈਲ (ਸਤਨਾਮ ਸਿੰਘ ਸੱਤੀ)-ਹੈੱਡਵਰਕਸ ਰੂਪਨਗਰ ਦੇ ਪੁਲ ਦੀ ਸੜਕ ਦਾ ਬੁਰਾ ਹਾਲ ਹੋ ਚੁੱਕਾ ਹੈ | ਸੜਕ 'ਤੇ ਦਰਜਨਾਂ ਦੀ ਤਾਦਾਦ 'ਚ ਡੂੰਘੇ ਖੱਡੇ ਪੈ ਚੁੱਕੇ ਹਨ, ਜਿਸ ਕਾਰਨ ਇੱਥੋਂ ਲੰਘਣਾ ਬਹੁਤ ਮੁਸ਼ਕਿਲ ਹੋ ਗਿਆ ਹੈ | ਇਹ ਮਾਰਗ ਚੰਡੀਗੜ੍ਹ ਅਤੇ ਰੂਪਨਗਰ ਨੂੰ ਦੁਆਬਾ ਅਤੇ ਮਾਝੇ ਦੇ ਕਈ ਜ਼ਿਲਿਆਂ ਨਾਲ ਜੋੜਦਾ ਹੈ ਅਤੇ ਇੱਥੋਂ ਹਰ ਰੋਜ਼ ਸੈਂਕੜਿਆਂ ਦੀ ਗਿਣਤੀ 'ਚ ਵਾਹਨ ਲੰਘਦੇ ਹਨ, ਪਰ ਮੌਜੂਦਾ ਹਾਲਤਾਂ ਵਿਚ ਯਾਤਰਾ ਕਰਨਾ ਖ਼ਤਰਨਾਕ ਬਣ ਗਿਆ ਹੈ | ਇਤਿਹਾਸਕ ਪੱਖੋਂ ਵੀ ਇਹ ਪੁਲ ਬਹੁਤ ਅਹਿਮ ਹੈ, ਜੋ ਸਤਲੁਜ ਦਰਿਆ 'ਤੇ ਲਗਭਗ 100 ਸਾਲ ਪਹਿਲਾਂ ਬਣਾਇਆ ਗਿਆ ਸੀ | ਸਤਲੁਜ ਦਰਿਆ ਦੇ ਇੱਕ ਪਾਸੇ ਖ਼ਾਲਸਾ ਰਾਜ ਅਤੇ ਦੂਜੇ ਪਾਸੇ ਅੰਗਰੇਜ਼ੀ ਰਾਜ ਸੀ | ਇੱਥੇ ਹੀ ਮਹਾਰਾਜਾ ਰਣਜੀਤ ਸਿੰਘ ਅਤੇ ਲਾਰਡ ਵਿਲੀਅਮ ਬੈਂਟਿਕ ਵਿਚਕਾਰ ਹੋਈ ਸੰਧੀ ਦੇ ਸਥਾਨ ਵੀ ਮੌਜੂਦ ਹਨ | ਇਸ ਮਹੱਤਵਪੂਰਨ ਪੁਲ ਦਾ ਰੱਖ-ਰਖਾਅ ਕੇਂਦਰੀ ਲੋਕ ਨਿਰਮਾਣ ਵਿਭਾਗ ਦੇ ਅਧੀਨ ਹੈ, ਪਰ ਇਸ ਦੀ ਮੁਰੰਮਤ ਵਿਚ ਹਮੇਸ਼ਾ ਲਾਪਰਵਾਹੀ ਦੇਖੀ ਜਾਂਦੀ ਹੈ | ਹਾਲ ਹੀ ਵਿਚ ਪਈ ਬਰਸਾਤ ਕਾਰਨ ਸੜਕ 'ਤੇ ਪਾਣੀ ਖੜ੍ਹਾ ਹੋ ਗਿਆ ਅਤੇ ਖੱਡਿਆਂ ਨੇ ਹਾਲਾਤ ਹੋਰ ਵੀ ਖ਼ਰਾਬ ਕਰ ਦਿੱਤੇ | ਪੈਦਲ ਲੰਘਣ ਵਾਲਿਆਂ ਨੂੰ ਵੀ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਕਿਉਂਕਿ ਵਾਹਨਾਂ ਦੇ ਟਾਇਰਾਂ ਨਾਲ ਖੱਡਿਆਂ ਵਿਚੋਂ ਪਾਣੀ ਛਿਟਕਦਾ ਹੈ | ਹਰ ਰੋਜ਼ ਗੁਰਦੁਆਰਾ ਟਿੱਬੀ ਸਾਹਿਬ ਜਾਣ ਵਾਲੀ ਸੰਗਤ ਅਤੇ ਨੇੜਲੇ ਸਨਅਤੀ ਖੇਤਰ ਵਿਚ ਡਿਊਟੀ ਕਰਨ ਵਾਲੇ ਸੈਂਕੜੇ ਕਰਮਚਾਰੀ ਵੀ ਇਸ ਸਮੱਸਿਆ ਤੋਂ ਪਰੇਸ਼ਾਨ ਹਨ | ਕਈ ਵਾਰ ਇੱਥੇ ਹਾਦਸੇ ਵੀ ਹੋ ਚੁੱਕੇ ਹਨ, ਪਰ ਵਿਭਾਗ ਵਲੋਂ ਕੋਈ ਢੰਗ ਦੀ ਕਾਰਵਾਈ ਨਹੀਂ ਕੀਤੀ ਗਈ | ਸਥਾਨਕ ਲੋਕਾਂ ਨੇ ਮੰਗ ਕੀਤੀ ਹੈ ਕਿ ਇਸ ਸੜਕ ਦੀ ਜਲਦੀ ਤੋਂ ਜਲਦੀ ਮੁਰੰਮਤ ਕਰਵਾਈ ਜਾਵੇ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਰੂਪਨਗਰ ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਅਗਲੀ ਖ਼ਬਰ ਪੰਜਾਬ ਸਰਕਾਰ ਦੇ 4 ਸਾਲਾਂ ਦੇ ਕੰਮਾਂ ਦੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ <br/>
Ad Position 24