ਘਨੌਲੀ, 8 ਅਪ੍ਰੈਲ (ਜਸਵੀਰ ਸਿੰਘ ਸੈਣੀ)-ਝੀਲਾਂ ਵਿਚ ਸਵਾਹ ਚੁੱਕਣ ਕਾਰਨ ਸੇਮ ਆ ਜਾਣ ਕਾਰਨ ਦਬੁਰਜੀ ਮਧੋ ਮਾਜਰਾ, ਰਣਜੀਤਪੁਰਾ, ਗੁੰਨੋ ਮਾਜਰਾ ਦੇ ਕਿਸਾਨਾਂ ਦੀਆਂ ਫ਼ਸਲਾਂ ਖ਼ਰਾਬ ਹੋ ਗਈਆਂ ਹਨ | ਇਸ ਦਾ ਦਾਅਵਾ ਅੱਜ ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ ਦੇ ਮੇਨ ਗੇਟ 'ਤੇ ਰੋਸ ਧਰਨਾ ਦੇ ਰਹੇ ਇਲਾਕੇ ਦੇ ਕਿਸਾਨਾਂ ਇਲਾਕਾ ਸੰਘਰਸ਼ ਕਮੇਟੀ ਦੇ ਅਹੁਦੇਦਾਰਾਂ ਨੇ ਕੀਤਾ | ਇਸ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਹੋਏ ਨਿਰਮਲ ਸਿੰਘ ਲੋਧੀਮਾਜਰਾ, ਗਿਆਨ ਸਿੰਘ ਘਨੌਲ , ਮਾਸਟਰ ਜਗਤਾਰ ਸਿੰਘ ਮਾਸਟਰ ਅਵਤਾਰ ਸਿੰਘ ਤੇ ਹੋਰ ਪਤਵੰਤੇ ਸੱਜਣਾਂ ਨੇ ਕਿਹਾ ਕਿ ਝੀਲਾਂ ਵਿਚੋਂ ਸੁਆਹ ਚੁੱਕਣ ਕਾਰਨ ਸੇਮ ਕਾਰਨ ਇਲਾਕੇ ਦੇ ਪਿੰਡਾਂ ਦੇ ਕੁੱਝ ਕਿਸਾਨਾਂ ਦੀਆਂ ਫ਼ਸਲਾਂ ਖ਼ਰਾਬ ਹੋ ਗਈਆਂ ਹਨ ! ਉਨ੍ਹਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਕਈ ਵਾਰ ਰੋਸ ਪ੍ਰਦਰਸ਼ਨ ਕਰ ਚੁੱਕੇ ਹਨ ਅਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਨੂੰ ਵੀ ਇਸ ਸਬੰਧੀ ਪੱਤਰ ਲਿਖ ਚੁੱਕੇ ਹਾਂ ਪਰੰਤੂ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋ ਸਕੀ | ਉਨ੍ਹਾਂ ਨੇ ਕਿਹਾ ਕਿ ਪੀੜਿਤ ਕਿਸਾਨ ਜਿੱਥੇ ਪਹਿਲਾਂ ਹੀ ਕੁਦਰਤੀ ਮਾਰ ਝੱਲ ਰਿਹਾ ਹੈ | ਉੱਥੇ ਜਦੋਂ ਇਸ ਤਰ੍ਹਾਂ ਹੋਰ ਮਾਰ ਪੈ ਜਾਵੇ ਤਾਂ ਕਿਸਾਨਾਂ ਦੀ ਕੀ ਹਾਲਤ ਹੋਵੇਗੀ | ਇਸ ਦੌਰਾਨ ਧਰਨਾਕਾਰੀਆਂ ਵਲੋਂ ਥਰਮਲ ਪਲਾਂਟ ਅਤੇ ਅੰਬੂਜਾ ਅਧਿਕਾਰੀਆਂ ਨੂੰ ਕਿਹਾ ਕਿ ਕਿਸਾਨਾਂ ਦੀਆਂ ਬਰਬਾਦ ਹੋਈਆ ਫ਼ਸਲਾਂ ਦੀ ਭਰਪਾਈ ਕਰਦਿਆਂ ਕਿਸਾਨਾਂ ਨੂੰ ਬਣਦਾ ਮੁਆਵਜ਼ਾ 70 ਹਜਾਰ ਰੁਪਏ ਪ੍ਰਤੀ ਕਿਸਾਨ ਨੂੰ ਦਿੱਤਾ ਜਾਵੇ, ਉੱਥੇ ਹੀ ਰਾਖ ਆਮ ਲੋਕਾਂ ਦੀ ਸਹੂਲਤ ਲਈ ਭਰਤ ਪਾਉਣ ਲਈ ਮੁਹੱਈਆ ਕਰਵਾਈ ਜਾਵੇ | ਉਨ੍ਹਾਂ ਨੇ ਕਿਹਾ ਕਿ ਜੇਕਰ ਮਸਲੇ ਦਾ ਹੱਲ ਨਹੀਂ ਹੋਇਆ ਤਾਂ ਸੰਘਰਸ਼ ਤਿੱਖਾ ਕਰਨਗੇ | ਇਸ ਮੌਕੇ ਕੁਲਵਿੰਦਰ ਸਿੰਘ, ਪਰਵਾਨ ਸਿੰਘ, ਸਰਵਣ ਸਿੰਘ, ਸਤਵੰਤ ਸਿੰਘ, ਵਿਸਾਖਾ ਸਿੰਘ, ਗੁਰਿੰਦਰ ਸਿੰਘ, ਕੁਲਜੀਤ ਸਿੰਘ ਗੋਲੀਆ, ਅਜੈਬ ਸਿੰਘ, ਸੋਮਾ ਸਿੰਘ, ਪਰਮਜੀਤ ਸਿੰਘ, ਦਿਲਬਾਗ ਸਿੰਘ, ਹਰਬੰਸ ਸਿੰਘ, ਕੁਲਦੀਪ ਸਿੰਘ, ਰਾਮ ਲੋਕ ਸਿੰਘ, ਦਰਸ਼ਨ ਸਿੰਘ ਕੁਲਦੀਪ ਸਿੰਘ, ਗੁਰਨੈਬ ਸਿੰਘ, ਅਵਤਾਰ ਸਿੰਘ, ਜੋਗਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ |