ਨੂਰਪੁਰ ਬੇਦੀ, 8 ਅਪ੍ਰੈਲ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਸਮਾਜ ਸੇਵੀ ਗਤੀਵਿਧੀਆਂ ਵਿਚ ਹਮੇਸ਼ਾ ਤਤਪਰ ਰਹਿਣ ਵਾਲੀ 'ਸਰਵਿੰਗ ਹੈਂਡਸ ਸੁਸਾਇਟੀ ਨੂਰਪੁਰ ਬੇਦੀ' ਵਲੋਂ ਮਾਨਵਤਾ ਦੀ ਸੇਵਾ ਕਰਦਿਆਂ ਅੱਜ ਇੱਕ ਹੋਰ ਸ਼ਲਾਘਾਯੋਗ ਕਦਮ ਚੁੱਕਿਆ ਗਿਆ | ਸੁਸਾਇਟੀ ਵਲੋਂ ਪਿੰਡ ਕੱਟਾ ਸਬੌਰ ਦਾ ਇੱਕ ਲੋੜਵੰਦ ਮਰੀਜ਼, ਜੋ ਲੰਬੇ ਸਮੇਂ ਤੋਂ ਇੱਕ ਭਿਆਨਕ ਹਾਦਸੇ ਕਾਰਨ ਆਪਣੀਆਂ ਦੋਵੇਂ ਲੱਤਾਂ ਤੋਂ ਨਕਾਰਾ ਹੋ ਚੁੱਕਾ ਸੀ, ਨੂੰ ਨਵੀਂ ਟਰਾਈਸਾਈਕਲ ਭੇਟ ਕੀਤੀ ਗਈ | ਸੁਸਾਇਟੀ ਦੇ ਪ੍ਰਧਾਨ ਹੇਮੰਤ ਸੈਣੀ ਤੇ ਹਰਮੇਸ਼ ਸੈਣੀ ਨੇ ਕਿਹਾ ਕਿ ਇਨਸਾਨੀਅਤ ਦੀ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ | ਸਾਨੂੰ ਸਾਰਿਆਂ ਨੂੰ ਜਾਤ-ਪਾਤ ਅਤੇ ਰੰਗ-ਭੇਦ ਤੋਂ ਉੱਪਰ ਉੱਠ ਕੇ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ | ਉਨ੍ਹਾਂ ਅਪੀਲ ਕੀਤੀ ਕਿ ਜੇਕਰ ਹਲਕੇ ਵਿਚ ਕੋਈ ਵੀ ਅਜਿਹਾ ਮਰੀਜ਼ ਹੋਵੇ, ਜਿਸ ਨੂੰ ਮੈਡੀਕਲ ਸਹਾਇਤਾ ਜਾਂ ਸਹੂਲਤਾਂ ਦੀ ਲੋੜ ਹੈ, ਤਾਂ ਉਹ ਬਿਨਾਂ ਕਿਸੇ ਝਿਜਕ ਦੇ ਸੁਸਾਇਟੀ ਨਾਲ ਸੰਪਰਕ ਕਰ ਸਕਦਾ ਹੈ | ਇਸ ਮੌਕੇ ਮੈਂਬਰ ਮੁਨੀਸ਼ ਰੀਹਲ, ਰਾਜੀਵ ਪੁਰੀ, ਬੀਰੂ ਸ਼ਰਮਾ, ਕੁਲਭੂਸ਼ਨ ਸਬੋਰ, ਗੌਰਵ ਪੁਰੀ, ਹਰਦੀਪ ਸੀ. ਏ, ਰਾਜੂ ਸੈਣੀਮਾਜਰਾ, ਤਜਿੰਦਰ ਸਿੰਘ, ਚਰਨਜੀਤ ਸੈਣੀ ਮਾਜਰਾ, ਜਗਤਾਰ ਸਿੰਘ ਸਬੋਰ, ਮਹਿੰਦਰ ਸਬੋਰ ਆਦਿ ਹਾਜ਼ਰ ਸਨ |