ਭਰਤਗੜ੍ਹ, 8 ਅਪ੍ਰੈਲ (ਜਸਬੀਰ ਸਿੰਘ ਬਾਵਾ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੌਜੂਦਾ ਪ੍ਰਧਾਨ ਅਤੇ ਮੈਂਬਰ ਲੋਕ ਸਭਾ ਲੁਧਿਆਣਾ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੰਵਰਪਾਲ ਸਿੰਘ ਸਮੇਤ ਹੋਰਨਾਂ ਉਚ ਨੇਤਾਵਾਂ ਦੇ ਸਲਾਹ ਮਸ਼ਵਰੇ ਮਗਰੋਂ ਭਰਤਗੜ੍ਹ ਦੇ ਵਸਨੀਕ ਸ੍ਰੀਮਤੀ ਸੋਨੀਆ ਪੁਰੀ ਪਤਨੀ ਰਜਨੀਸ਼ ਪੁਰੀ ਨੂੰ ਜ਼ਿਲ੍ਹਾ ਕਾਂਗਰਸ ਕਮੇਟੀ ਰੂਪਨਗਰ ਦੇ ਜਨਰਲ ਸਕੱਤਰ ਨਿਯੁਕਤ ਕੀਤਾ ਹੈ | ਸ੍ਰੀਮਤੀ ਪੁਰੀ ਭਰਤਗੜ੍ਹ ਬਲਾਕ ਸੰਮਤੀ ਜੋਨ ਤੋਂ ਕਾਂਗਰਸ ਪਾਰਟੀ ਵਲੋਂ ਚੋਣ ਲੜਕੇ ਦੋ ਵਾਰ ਜੇਤੂ ਰਹੇ ਸਨ, ਕਰੀਬ 10 ਵਰ੍ਹੇ ਤੋਂ ਸੰਬੰਧਿਤ ਪਿੰਡਾਂ ਦੇ ਵਸਨੀਕਾਂ 'ਚ ਉਨ੍ਹਾਂ ਦੇ ਹੱਕਾਂ ਲਈ ਵਿਚਰੇ ਹਨ |