20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਮੇਨ ਮਾਰਕਿਟ ਨੰਗਲ ਵਿਖੇ 'ਮੇਲਾ ਜੋਗੀ ਦਾ' ਸਾਲਾਨਾ ਧਾਰਮਿਕ ਪ੍ਰੋਗਰਾਮ

Ad Position 21
No active advertisement
ਮੇਨ ਮਾਰਕਿਟ ਨੰਗਲ ਵਿਖੇ ਕਰਵਾਏ ਗਏ ਮੇਲਾ ਜੋਗੀ ਦਾ ਧਾਰਮਿਕ ਪ੍ਰੋਗਰਾਮ ਦੌਰਾਨ ਗਾਇਕ ਬੰਟੀ ਸ਼ਹਿਜ਼ਾਦਾ ਬਾਬਾ ਬਾਲਕ ਨਾਥ ਦੀ ਮਹਿਮਾ ਦਾ ਗੁਣਗਾਨ ਕਰਦੇ ਹੋਏ ਅਤੇ ਪ੍ਰਬੰਧਕ ਸਾਬਕਾ ਸਪੀਕਰ ਪੰਜਾਬ ਰਾਣਾ ਕੇ.ਪੀ. ਸਿੰਘ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕਰਦੇ ਹੋਏ | <br/> 09-04-2026
ਨੰਗਲ, 8 ਅਪ੍ਰੈਲ (ਪ੍ਰੀਤਮ ਸਿੰਘ ਬਰਾਰੀ)-ਇਲਾਕੇ ਦੀ ਸੁੱਖ ਸ਼ਾਂਤੀ ਲਈ ਬੀਤੀ ਰਾਤ ਮੇਨ ਮਾਰਕੀਟ ਨੰਗਲ ਵਿਖੇ ਸਮਾਜ ਸੇਵਕ ਲਲਿਤ ਚੌਧਰੀ ਦੀ ਅਗਵਾਈ ਹੇਠ ਸਿੱਧ ਜੋਗੀ ਬਾਬਾ ਬਾਲਕ ਨਾਥ ਦਾ ਸਾਲਾਨਾ ਧਾਰਮਿਕ ਪ੍ਰੋਗਰਾਮ 'ਮੇਲਾ ਜੋਗੀ ਦਾ' ਸਿਰਲੇਖ ਹੇਠ ਕਰਵਾਇਆ ਗਿਆ | ਇਸ ਪ੍ਰੋਗਰਾਮ ਵਿਚ ਇਲਾਕੇ ਦੀਆਂ ਵੱਡੀ ਤਾਦਾਦ 'ਚ ਸੰਗਤਾਂ ਨੇ ਸ਼ਰਧਾ ਤੇ ਸਤਿਕਾਰ ਨਾਲ ਮੱਥਾ ਟੇਕਿਆ ਅਤੇ ਬਾਬਾ ਬਾਲਕ ਨਾਥ ਦੀ ਮਹਿਮਾ ਦਾ ਵੱਖ-ਵੱਖ ਨਾਮਵਰ ਗਾਇਕਾਂ ਕੋਲੋਂ ਦੇਰ ਰਾਤ ਤੱਕ ਗੁਣਗਾਨ ਸੁਣਿਆ | ਇਸ ਧਾਰਮਿਕ ਸਮਾਗਮ ਵਿਚ ਵਿਸ਼ੇਸ਼ ਤੌਰ 'ਤੇ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਰਾਣਾ ਕੇ.ਪੀ. ਸਿੰਘ ਵਲੋਂ ਸਾਥੀਆਂ ਸਮੇਤ ਸ਼ਰਧਾ ਤੇ ਸਤਿਕਾਰ ਨਾਲ ਮੱਥਾ ਟੇਕ ਕੇ ਦੇਰ ਰਾਤ ਤੱਕ ਹਾਜ਼ਰੀ ਭਰੀ | ਪ੍ਰਬੰਧਕਾਂ ਵਲੋਂ ਰਾਣਾ ਕੇ.ਪੀ. ਸਿੰਘ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਧਾਰਮਿਕ ਪ੍ਰੋਗਰਾਮ ਵਿਚ ਸਿੱਧ ਜੋਗੀ ਬਾਬਾ ਬਾਲਕ ਨਾਥ ਦੀ ਮਹਿਮਾ ਦਾ ਗੁਣਗਾਣ ਕਰਨ ਲਈ ਵਿਸ਼ੇਸ਼ ਤੌਰ 'ਤੇ ਨਾਮਵਾਰ ਧਾਰਮਿਕ ਕਲਾਕਾਰ ਸੁੱਖਾ ਰਾਮ ਸਰੋਆ, ਕਲਾਸੀਕਲ ਗਾਇਕ ਬੰਟੀ ਸ਼ਹਿਜ਼ਾਦਾ, ਕਰਨ ਗਿੱਲ ਅਤੇ ਚਾਹਤ ਕਲਿਆਣ ਨੇ ਵਿਸ਼ੇਸ਼ ਤੌਰ 'ਤੇ ਆਪੋ ਆਪਣੀ ਕਲਾ ਦਾ ਜਾਦੂ ਬਿਖੇਰਿਆ | ਇਸ ਮੌਕੇ ਦੇਵਰਾਜ ਸੋਨੀ, ਨਗਰ ਕੌਂਸਲ ਪ੍ਰਧਾਨ ਸੰਜੇ ਸਾਹਨੀ, ਰਾਕੇਸ਼ ਨਈਅਰ ਪ੍ਰਧਾਨ ਵਪਾਰ ਮੰਡਲ, ਹਕੀਮ ਹਰਮਿੰਦਰ ਪਾਲ ਸਿੰਘ ਮਿਨਹਾਸ, ਪ੍ਰਦੀਪ ਸੋਨੀ, ਸੁਦਰਸ਼ਨ ਚੌਧਰੀ ਕਰਨ ਚੌਧਰੀ ਇਹ ਲੈ ਕੇ ਜਾਣੀ ਪਰਮਿੰਦਰ ਸਿੰਘ ਕੋਹਲੀ, ਉਮਾਕਾਂਤ ਸ਼ਰਮਾ, ਅਤੁਲ ਸ਼ਰਮਾ, ਅਜਾਇਬ ਸਿੰਘ ਬੋਪਾਰਾਏ, ਵਿਨੋਦ ਸ਼ਰਮਾ, ਆਸ਼ੂ ਜਿੰਦਬੜੀ,ਯੂਥ ਕਾਂਗਰਸੀ ਆਗੂ ਪ੍ਰਵੇਸ਼ ਸੋਨੀ, ਅਤੇ ਚੰਦਨ ਰਾਣਾ, ਐਡਵੋਕੇਟ ਅਮਨ ਬਾਜਾਜ, ਪਰਮਿੰਦਰ ਸਿੰਘ ਕੋਹਲੀ, ਦੀਪਕ ਸੋਨੀ, ਮਨੂ ਪੁਰੀ, ਰੋਬਿਨ ਉਪਲ, ਦਿਨੇਸ਼ ਮਦਾਨ, ਦਵਿੰਦਰ ਠਾਕੁਰ, ਸੰਜੀਵ ਸਿੰਧਬਾਨੀ, ਨਰਿੰਦਰ ਕਾਲਰਾ, ਮਨੀਸ਼ ਰਾਣਾ, ਵਿਨੋਦ ਕਪਿਲਾ, ਸਾਜਨ ਸ਼ਰਮਾ, ਸੁਨੀਲ ਕੁਮਾਰ ਆਦਿ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਲੜੀਵਾਰ ਗੁਰਮਤਿ ਸਮਾਗਮ ਕਰਵਾਇਆ <br/> ਅਗਲੀ ਖ਼ਬਰ 'ਨੰਗਲ-ਭਾਖੜਾ ਡੈਮ ਮਿਊਜ਼ੀਅਮ' ਸ਼ਹਿਰ ਨੂੰ ਸੈਰ-ਸਪਾਟੇ ਦਾ ਵੱਡਾ ਕੇਂਦਰ ਬਣਾਉਣ ਵੱਲ ਵੱਡਾ ਕਦਮ- ਬੈਂਸ <br/>
Ad Position 24