ਨੰਗਲ, 8 ਅਪ੍ਰੈਲ (ਪ੍ਰੀਤਮ ਸਿੰਘ ਬਰਾਰੀ)-ਸਮੂਹ ਗੁਰਦੁਆਰਾ ਤਾਲਮੇਲ ਕਮੇਟੀ ਨੰਗਲ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿਚ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਲੜੀਵਾਰ ਗੁਰਮਤਿ ਸਮਾਗਮਾਂ ਦੀ ਲੜੀ ਦਾ ਦੂਸਰਾ ਸਮਾਗਮ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਅੱਡਾ ਮਾਰਕੀਟ ਵਿਖੇ ਸਜਾਇਆ ਗਿਆ | ਜਿਸ ਵਿਚ ਭਾਈ ਵੀਰ ਦਵਿੰਦਰ ਸਿੰਘ ਦੇ ਰਾਗੀ ਜਥੇ ਵਲੋਂ ਰਸਭਿੰਨਾ ਗੁਰਬਾਣੀ ਕੀਰਤਨ ਕੀਤਾ ਗਿਆ ਅਤੇ ਪ੍ਰਭੂ ਮਿਲਣੇ ਕਾ ਚਾਉ ਸੰਸਥਾ ਦੇ ਪ੍ਰਚਾਰਕ ਭਾਈ ਦਰਸ਼ਨ ਸਿੰਘ ਵਲੋਂ ਗੁਰਮਤਿ ਵਿਚਾਰਾਂ ਦੇ ਨਾਲ ਸੰਗਤਾਂ ਦੇ ਨਾਲ ਸਾਂਝ ਪਾਈ ਗਈ | ਭਾਈ ਦਰਸ਼ਨ ਸਿੰਘ ਨੇ ਗੁਰਮਤਿ ਵਿਚਾਰਾਂ ਸਾਂਝੀਆਂ ਕਰਦਿਆਂ ਆਖਿਆ ਕਿ ਸਾਨੂੰ ਸਭ ਨੂੰ ਬਾਣੀ ਬਾਣੇ ਦੇ ਧਾਰਨੀ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜ਼ਿੰਦਗੀ ਵਿਚ ਇੱਕ ਤੋਂ ਵੱਧ ਜਿੰਨੇ ਵੀ ਅਸੀਂ ਸਹਿਜ ਪਾਠ ਕਰ ਸਕੀਏ, ਕਰਨੇ ਚਾਹੀਦੇ ਹਨ ਤਾਂ ਕਿ ਸਾਨੂੰ ਗੁਰਬਾਣੀ ਦੀ ਸਮਝ ਆ ਸਕੇ | ਇਸ ਸਮੇਂ ਸਮੂਹ ਗੁਰਦੁਆਰਾ ਤਾਲਮੇਲ ਕਮੇਟੀ ਨੰਗਲ ਦੇ ਪ੍ਰਧਾਨ ਭਾਈ ਰਜਿੰਦਰ ਸਿੰਘ ਠੇਕੇਦਾਰ, ਭਾਈ ਮਨਮੋਹਨ ਸਿੰਘ ਮੋਹਣੀ, ਅਵਤਾਰ ਸਿੰਘ ਤਾਰੀ, ਤਰਲੋਚਨ ਸਿੰਘ, ਬਲਦੇਵ ਸਿੰਘ, ਏਕਮਕਾਰ ਸਿੰਘ, ਜਸਪਾਲ ਸਿੰਘ, ਅਜੀਤ ਸਿੰਘ ਮੁੱਖ ਗ੍ਰੰਥੀ, ਜੋਗਿੰਦਰ ਸਿੰਘ, ਉਂਕਾਰ ਸਿੰਘ, ਹਰਪਾਲ ਸਿੰਘ ਭਸੀਨ, ਇੰਦਰਪਾਲ ਸਿੰਘ ਮਦਾਨ, ਹਰਜੀਤ ਸਿੰਘ, ਜਸਪਾਲ ਸਿੰਘ, ਤਰਨਜੀਤ ਸਿੰਘ ਸ਼ੰਮੀ ਆਦਿ ਸ਼ਖ਼ਸੀਅਤਾਂ ਸੰਗਤੀ ਰੂਪ ਵਿਚ ਹਾਜ਼ਰ ਸਨ |