20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਲਗਾਤਾਰ ਬਰਸਾਤ ਨਾਲ ਕਿਸਾਨਾਂ ਦੇ ਸਾਹ ਸੂਤੇ ਕਣਕ ਦੀ ਫ਼ਸਲ ਨੂੰ ਨੁਕਸਾਨ ਦਾ ਬਣਿਆ ਖਦਸ਼ਾ <br/>

Ad Position 21
No active advertisement
ਬਰਸਾਤ ਅਤੇ ਹਵਾ ਨਾਲ ਡਿੱਗੀ ਪਈ ਪੱਕੀ ਹੋਈ ਕਣਕ ਦੀ ਫ਼ਸਲ | (ਸੱਜੇ) ਤਿਰਪਾਲਾਂ ਨਾਲ ਢਕੀ ਪਈ ਰੂਪਨਗਰ ਦੀ ਅਨਾਜ ਮੰਡੀ 'ਚ ਪੁੱਜੀ ਕਣਕ | <br/> 09-04-2026
ਰੂਪਨਗਰ, 8 ਅਪ੍ਰੈਲ (ਸਤਨਾਮ ਸਿੰਘ ਸੱਤੀ)-ਲੰਘੀ ਰਾਤ ਤੋਂ ਪੈ ਰਹੀ ਲਗਾਤਾਰ ਤੇਜ਼ ਬਰਸਾਤ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ | ਪਿਛਲੇ ਲਗਭਗ ਇੱਕ-ਡੇਢ ਮਹੀਨੇ ਤੋਂ ਮੌਸਮ ਦੀਆਂ ਅਚਾਨਕ ਤਬਦੀਲੀਆਂ ਨੇ ਕਿਸਾਨਾਂ ਨੂੰ ਲਗਾਤਾਰ ਪਰੇਸ਼ਾਨ ਕੀਤਾ ਹੋਇਆ ਹੈ | ਪਹਿਲਾਂ ਤੇਜ਼ ਗਰਮੀ ਕਾਰਨ ਕਣਕ ਦਾ ਦਾਣਾ ਪੂਰੀ ਤਰ੍ਹਾਂ ਤਿਆਰ ਹੋਣ ਤੋਂ ਪਹਿਲਾਂ ਹੀ ਸੁੱਕਣ ਲੱਗ ਪਿਆ ਸੀ, ਪਰ ਇਸ ਤੋਂ ਬਾਅਦ ਮੌਸਮ ਨੇ ਕਰਵਟ ਬਦਲੀ ਅਤੇ ਮੀਂਹ ਦੇ ਨਾਲ ਠੰਢ ਵਾਪਸ ਆ ਗਈ, ਜਿਸ ਨਾਲ ਕਿਸਾਨਾਂ ਨੂੰ ਕੁੱਝ ਰਾਹਤ ਮਿਲੀ | ਅਪ੍ਰੈਲ ਮਹੀਨੇ ਦੀ ਸ਼ੁਰੂਆਤ ਨਾਲ ਹੀ ਮੰਡੀਆਂ ਵਿਚ ਖਰੀਦ ਪ੍ਰਬੰਧ ਸ਼ੁਰੂ ਹੋਏ, ਪਰ ਖਰੀਦ ਦੇ ਨਾਲ ਹੀ ਦੁਬਾਰਾ ਬਰਸਾਤ ਨੇ ਕਿਸਾਨਾਂ ਨੂੰ ਡਰਾਉਣਾ ਸ਼ੁਰੂ ਕਰ ਦਿੱਤਾ | ਲੰਘੀ ਰਾਤ ਤੋਂ ਲਗਾਤਾਰ ਪੈ ਰਹੀ ਬਰਸਾਤ ਕਾਰਨ ਕਈ ਥਾਵਾਂ 'ਤੇ ਪੱਕੀ ਹੋਈ ਕਣਕ ਦੀ ਫ਼ਸਲ ਡਿੱਗ ਕੇ ਜ਼ਮੀਨ ਨਾਲ ਲੱਗ ਗਈ ਹੈ | ਕਈ ਥਾਵਾਂ 'ਤੇ ਕੱਟੀ ਹੋਈ ਕਣਕ ਵੀ ਮੀਂਹ ਕਾਰਨ ਗਿੱਲੀ ਹੋ ਗਈ ਹੈ, ਜਿਸ ਨਾਲ ਦਾਣੇ ਦੇ ਖਰਾਬ ਹੋਣ ਅਤੇ ਕਾਲਾ ਪੈਣ ਦਾ ਖਤਰਾ ਵੱਧ ਗਿਆ ਹੈ | ਜਿਹੜੀ ਕਣਕ ਜ਼ਮੀਨ 'ਤੇ ਵਿਛ ਗਈ ਹੈ, ਉਸ ਦੀ ਕਟਾਈ ਕੰਬਾਈਨ ਨਾਲ ਕਰਨਾ ਵੀ ਮੁਸ਼ਕਿਲ ਹੋ ਜਾਵੇਗਾ, ਕਿਉਂਕਿ ਕੰਬਾਈਨ ਸਿਰਫ ਖੜੀ ਫ਼ਸਲ ਨੂੰ ਹੀ ਕੱਟ ਸਕਦੀ ਹੈ | ਇਸ ਤੋਂ ਇਲਾਵਾ, ਜ਼ਮੀਨ ਗਿੱਲੀ ਹੋਣ ਕਾਰਨ ਅਗਲੇ ਕੁਝ ਦਿਨਾਂ ਤੱਕ ਕਟਾਈ ਵੀ ਸੰਭਵ ਨਹੀਂ ਹੋਵੇਗੀ | ਕੁੱਲ ਮਿਲਾ ਕੇ ਰੂਪਨਗਰ ਜ਼ਿਲ੍ਹੇ ਵਿਚ ਵੱਡਾ ਨੁਕਸਾਨ ਤਾਂ ਨਹੀਂ ਹੋਇਆ, ਪਰ ਕਈ ਥਾਵਾਂ 'ਤੇ ਫ਼ਸਲ ਡਿੱਗਣ ਨਾਲ ਕਿਸਾਨਾਂ ਨੂੰ ਨੁਕਸਾਨ ਝੱਲਣਾ ਪੈ ਸਕਦਾ ਹੈ | ਕਿਸਾਨ ਖੇਤਾਂ ਵਿਚ ਖੜ੍ਹੇ ਹੋ ਕੇ ਪ੍ਰਮਾਤਮਾ ਅੱਗੇ ਅਰਦਾਸ ਕਰ ਰਹੇ ਹਨ ਕਿ ਬਰਸਾਤ ਰੁਕ ਜਾਵੇ ਤਾਂ ਜੋ ਉਹ ਆਪਣੀ ਸੋਨੇ ਵਰਗੀ ਫ਼ਸਲ ਦੀ ਕਟਾਈ ਕਰ ਸਕਣ | ਕਿਸਾਨਾਂ ਦਾ ਜੀਵਨ ਹਮੇਸ਼ਾ ਕੁਦਰਤ 'ਤੇ ਨਿਰਭਰ ਰਹਿੰਦਾ ਹੈ | ਜਦੋਂ ਮੌਸਮ ਸੁਹਾਵਣਾ ਰਹਿੰਦਾ ਹੈ ਤਾਂ ਫ਼ਸਲ ਚੰਗੀ ਹੋ ਜਾਂਦੀ ਹੈ, ਪਰ ਜਦੋਂ ਕੁਦਰਤ ਦੀ ਮਾਰ ਪੈਂਦੀ ਹੈ ਤਾਂ ਕਿਸਾਨ ਘਾਟੇ ਵਿਚ ਚਲਾ ਜਾਂਦਾ ਹੈ | ਕੁਦਰਤੀ ਆਫਤਾਂ ਦੇ ਸਮੇਂ ਸਰਕਾਰਾਂ ਵਲੋਂ ਵੀ ਅਕਸਰ ਕਿਸਾਨਾਂ ਨੂੰ ਉਮੀਦ ਅਨੁਸਾਰ ਸਹਾਇਤਾ ਨਹੀਂ ਮਿਲਦੀ, ਜਦਕਿ ਵੱਡੇ ਉਦਯੋਗਪਤੀਆਂ ਨੂੰ ਵੱਡੀਆਂ ਰਾਹਤਾਂ ਦਿੱਤੀਆਂ ਜਾਂਦੀਆਂ ਹਨ | ਦੂਜੇ ਪਾਸੇ ਅਨਾਜ ਮੰਡੀਆਂ ਵਿਚ ਕਣਕ ਦੀ ਆਮਦ ਸ਼ੁਰੂ ਹੋ ਗਈ ਸੀ | ਪਰ ਹੁਣ ਬਰਸਾਤ ਨੇ ਸਭ ਕੁੱਝ ਰੋਕ ਦਿੱਤਾ ਹੈ, ਰੂਪਨਗਰ ਦੀ ਅਨਾਜ ਮੰਡੀ ਵਿਚ ਆਈ ਹੋਈ ਕਣਕ ਵਿਚ ਨਵੀਂ ਹੋਣ ਕਾਰਨ ਵਿਕ ਨਹੀਂ ਸਕੀ ਜੋ ਆਈ ਸੀ, ਉਹ ਵੀ ਬਰਸਾਤ ਕਾਰਨ ਢੱਕਣੀ ਪਈ ਹੈ ਅਤੇ ਸ਼ੈੱਡ ਦੇ ਥੱਲੇ ਢੇਰੀ ਲਗਾਈ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਮਹਾਨ ਨਗਰ ਕੀਰਤਨ ਕੱਢਿਆ ਜਾਵੇਗਾ ਅਗਲੀ ਖ਼ਬਰ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਲੜੀਵਾਰ ਗੁਰਮਤਿ ਸਮਾਗਮ ਕਰਵਾਇਆ <br/>
Ad Position 24