19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਨੂਰਪੁਰ ਬੇਦੀ 'ਚ 6 ਦਿਨਾਂ ਤੋਂ ਘਰੇਲੂ ਗੈਸ ਸਪਲਾਈ ਠੱਪ <br/>

Ad Position 21
No active advertisement
ਫੂਡ ਸਪਲਾਈ ਇੰਸਪੈਕਟਰ ਹਰਕੰਵਲ ਸਿੰਘ | <br/> 09-04-2026
ਨੂਰਪੁਰ ਬੇਦੀ, 8 ਅਪ੍ਰੈਲ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਨੂਰਪੁਰ ਬੇਦੀ ਖੇਤਰ 'ਚ ਬੀਤੇ 6 ਦਿਨਾਂ ਤੋਂ ਘਰੇਲੂ ਗੈਸ ਸਪਲਾਈ ਠੱਪ ਹੋਣ ਕਾਰਨ ਖਪਤਕਾਰ ਡਾਢੇ ਪ੍ਰੇਸ਼ਾਨ ਹਨ | ਜ਼ਿਕਰਯੋਗ ਹੈ ਕਿ ਨੂਰਪੁਰ ਬੇਦੀ 'ਚ ਭਾਰਤ ਗੈਸ ਦੀਆਂ 2 ਏਜੰਸੀਆਂ ਹਨ | ਜੈ ਹਿੰਦ ਗੈਸ ਏਜੰਸੀ ਨੂੰ ਪਿਛਲੇ 6 ਦਿਨਾਂ ਤੋਂ ਕੰਪਨੀ ਤੋਂ ਇਕ ਵੀ ਗੈਸ ਸਿਲੰਡਰ ਦੀ ਸਪਲਾਈ ਨਹੀਂ ਮਿਲੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਜੈ ਹਿੰਦ ਗੈਸ ਏਜੰਸੀ ਵਿਖੇ 6 ਦਿਨ ਪਹਿਲਾਂ 1 ਅਪ੍ਰੈਲ ਨੂੰ ਏਜੰਸੀ ਵਿਖੇ ਆਖਰੀ ਵਾਰ ਗੈਸ ਸਪਲਾਈ ਪਹੁੰਚੀ ਸੀ | ਸ਼ਹੀਦ ਗੋਪਾਲ ਗੈਸ ਏਜੰਸੀ ਵਿਚ ਵੀ ਆਖਰੀ ਵਾਰ 4 ਦਿਨ ਪਹਿਲਾਂ 3 ਅਪ੍ਰੈਲ ਨੂੰ ਕੰਪਨੀ ਦੀ ਤਰਫੋਂ ਗੈਸ ਸਿਲੰਡਰਾਂ ਦੀ ਗੱਡੀ ਪਹੁੰਚੀ ਸੀ | ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤ ਗੈਸ ਕੰਪਨੀ ਦੇ ਏਰੀਆ ਸੇਲ ਅਫ਼ਸਰ ਸ਼ੁਭਮ ਗੋਇਲ ਨੇ ਦੇਰ ਸ਼ਾਮ ਦੋਵੇਂ ਗੈਸ ਏਜੰਸੀਆਂ ਦਾ ਦੌਰਾ ਕੀਤਾ | ਉਨ੍ਹਾਂ ਪ੍ਰਬੰਧਕਾਂ ਨਾਲ ਮੀਟਿੰਗ ਕਰਕੇ ਦਸਤਾਵੇਜ਼ਾਂ ਦੀ ਪੜਤਾਲ ਕੀਤੀ | ਉਪਰੰਤ ਉਨ੍ਹਾਂ ਨੂੰ ਕੁੱਝ ਜ਼ਰੂਰੀ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ | ਇੱਥੇ ਧਿਆਨ ਦੇਣ ਯੋਗ ਹੈ ਕਿ ਕੇਂਦਰ ਸਰਕਾਰ ਦੇ ਦਾਅਵਿਆਂ ਦੇ ਉਲਟ ਨੂਰਪੁਰ ਬੇਦੀ ਖੇਤਰ 'ਚ ਬੀਤੇ ਡੇਢ ਮਹੀਨੇੇ ਤੋਂ ਕੰਪਨੀ ਵਲੋਂ ਵਪਾਰਕ ਗੈਸ ਸਿਲੰਡਰ ਨਹੀਂ ਭੇਜੇੇ ਜਾ ਰਹੇ ਹਨ ਜਿਸ ਕਰਕੇ ਹੋਟਲ ਤੇ ਢਾਬਾ ਮਾਲਕ ਪ੍ਰੇਸ਼ਾਨ ਹਨ | ਸ਼ਹੀਦ ਗੋਪਾਲ ਗੈਸ ਏਜੰਸੀ ਦੇ ਮੈਨੇਜਰ ਜਗਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਫਰਵਰੀ ਮਹੀਨੇ ਤੋਂ ਬਾਅਦ ਹੁਣ ਤੱਕ ਵਪਾਰਕ ਗੈਸ ਸਿਲੰਡਰਾਂ ਦੀ ਸਪਲਾਈ ਨਹੀਂ ਮਿਲੀ ਹੈ | ਫੂਡ ਸਪਲਾਈ ਇੰਸਪੈਕਟਰ ਨੂਰਪੁਰ ਬੇਦੀ ਹਰਕੰਵਲ ਸਿੰਘ ਨੇ ਆਖਿਆ ਕਿ ਕੰਪਨੀ ਦੇ ਅਧਿਕਾਰੀਆਂ ਵਲੋਂ ਦਿੱਤੀਆਂ ਗਈਆਂ ਕੁੱਝ ਗਾਈਡਾਈਨਾਂ ਨੂੰ ਦੋਵੇਂ ਏਜੰਸੀਆਂ ਵਲੋਂ ਅਪਣਾਏ ਜਾਣ ਦੇ ਭਰੋਸੇ ਉਪਰੰਤ ਉਕਤ ਸਮੱਸਿਆ ਹੱਲ ਹੋ ਗਈ ਹੈ ਅਤੇ ਅੱਜ ਸ਼ਾਮ ਤੱਕ ਦੋਵੇ ਗੈਸ ਏਜੰਸੀਆਂ ਵਿਖੇ ਸਿਲੰਡਰ ਉਪਲਬਧ ਕਰਵਾਏ ਜਾਣਗੇ | ਵਪਾਰਕ ਸਿਲੰਡਰ ਹਾਸਿਲ ਕਰਨ ਲਈ ਵੀ ਕੰਪਨੀ ਪ੍ਰਬੰਧਕਾਂ ਨਾਲ ਗੱਲ ਚੱਲ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਭਾਕਿਯੂ (ਲੱਖੋਵਾਲ) ਦੀ ਅਨੁਸ਼ਾਸਨ ਕਮੇਟੀ ਵਲੋਂ ਜਤਿੰਦਰਪਾਲ ਸਿੰਘ ਮੈਂਬਰਸ਼ਿਪ ਤੋਂ ਖ਼ਾਰਜ ਅਗਲੀ ਖ਼ਬਰ ਨਗਰ ਸਲੇਮਪੁਰਾ ਦੇ ਗੁਰਦੁਆਰਾ ਨਾਨਕ ਨਿਵਾਸ ਵਿਖੇ ਸਰਬੱਤ ਦੇ ਭਲੇ ਲਈ ਤਿੰਨ ਰੋਜ਼ਾ ਧਾਰਮਿਕ ਸਮਾਗਮ ਕਰਵਾਏ
Ad Position 24