19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਭਾਕਿਯੂ (ਲੱਖੋਵਾਲ) ਦੀ ਅਨੁਸ਼ਾਸਨ ਕਮੇਟੀ ਵਲੋਂ ਜਤਿੰਦਰਪਾਲ ਸਿੰਘ ਮੈਂਬਰਸ਼ਿਪ ਤੋਂ ਖ਼ਾਰਜ

Ad Position 21
No active advertisement
ਅਜੀਤ ਡੈਸਕ 09-04-2026
ਸ੍ਰੀ ਚਮਕੌਰ ਸਾਹਿਬ, 8 ਅਪ੍ਰੈਲ (ਜਗਮੋਹਣ ਸਿੰਘ ਨਾਰੰਗ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜ਼ਿਲ੍ਹਾ ਰੂਪਨਗਰ ਦੀ ਅਨੁਸ਼ਾਸਨ ਕਮੇਟੀ ਦੀ ਮੀਟਿੰਗ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਮੁੰਡੀਆਂ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਜ਼ਿਲੇ੍ਹ ਨਾਲ ਸੰਬੰਧਿਤ ਕਈ ਆਗੂ ਹਾਜ਼ਰ ਸਨ | ਇਸ ਮੀਟਿੰਗ 'ਚ ਕਮੇਟੀ ਵਲੋਂ ਕਾਰਵਾਈ ਕਰਦਿਆਂ ਬਲਾਕ ਸ੍ਰੀ ਚਮਕੌਰ ਸਾਹਿਬ ਦੇ ਮੀਤ ਪ੍ਰਧਾਨ ਜਤਿੰਦਰਪਾਲ ਸਿੰਘ ਜਿੰਦੂ ਨੂੰ ਜਥੇਬੰਦੀ ਵਿਰੋਧੀ ਕਾਰਵਾਈਆਂ ਕਾਰਨ ਜਥੇਬੰਦੀ ਦੀ ਮੁਢਲੀ ਮੈਂਬਰਸ਼ਿਪ ਤੋਂ ਖ਼ਾਰਜ ਕਰ ਦਿੱਤਾ ਗਿਆ ਹੈ | ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਮੁੰਡੀਆਂ ਨੇ ਦੱਸਿਆ ਉਕਤ ਖ਼ਿਲਾਫ਼ ਪਿਛਲੇ ਦਿਨੀ ਕੁੱਝ ਵਿਅਕਤੀਆਂ ਵਲੋਂ ਦੋਸ਼ ਲਗਾਏ ਸਨ, ਜਿਸ ਦੀ ਪੜਚੋਲ ਤੋਂ ਬਾਅਦ ਉਨ੍ਹਾਂ ਨੂੰ ਨੋਟਿਸ ਭੇਜ ਕੇ ਆਪਣਾ ਪੱਖ ਰੱਖਣ ਲਈ ਬੁਲਾਇਆ ਗਿਆ ਸੀ | ਕਮੇਟੀ ਸਾਹਮਣੇ ਲੱਗੇ ਦੋਸ਼ਾਂ ਸਬੰਧੀ ਆਪਣੀ ਬੇਗੁਨਾਹੀ ਨਾ ਪੇਸ਼ ਕਰ ਸਕਣ ਕਾਰਨ ਉਨ੍ਹਾਂ ਨੂੰ ਜਥੇਬੰਦੀ ਦੀ ਹਰ ਜ਼ਿੰਮੇਵਾਰੀ ਤੋਂ ਮੁਕਤ ਕਰ ਦਿੱਤਾ ਹੈ ਅਤੇ ਉਸ ਵਲੋਂ ਕੀਤੀ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਲਈ ਜਥੇਬੰਦੀ ਦਾ ਕੋਈ ਸਬੰਧ ਨਹੀਂ ਹੋਵੇਗਾ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਚਲਾਕੀ, ਚਰਨ ਸਿੰਘ ਮੁੰਡੀਆਂ ਪ੍ਰਧਾਨ ਅਨੁਸ਼ਾਸਨ ਕਮੇਟੀ, ਕਰਨੈਲ ਸਿੰਘ ਡੂਮਛੇੜੀ ਤੇ ਕੁਲਵੰਤ ਸਿੰਘ ਸਲੇਮਪੁਰ ਕਮੇਟੀ ਮੈਂਬਰ, ਹਰਪ੍ਰੀਤਇੰਦਰ ਸਿੰਘ ਜਟਾਣਾ ਜ਼ਿਲ੍ਹਾ ਮੀਤ ਪ੍ਰਧਾਨ, ਭੁਪਿੰਦਰ ਸਿੰਘ ਮੁੰਡੀਆਂ, ਜਗੀਰ ਸਿੰਘ ਬਜੀਦਪੁਰ ਬਲਾਕ ਪ੍ਰਧਾਨ, ਹਰਿੰਦਰ ਸਿੰਘ ਕਾਕਾ ਜਟਾਣਾ, ਅਵਤਾਰ ਸਿੰਘ ਸਹੇੜੀ, ਮਹਿੰਦਰ ਸਿੰਘ ਰੌਣੀ, ਕੁਲਬੀਰ ਸਿੰਘ ਅਸਰਪੁਰ, ਜਸਵਿੰਦਰ ਸਿੰਘ ਜੱਸਾ, ਤਰਲੋਚਨ ਸਿੰਘ, ਮਨਿੰਦਰਜੀਤ ਸਿੰਘ ਆਦਿ ਆਗੂ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਫੂਲ ਖੁਰਦ ਵਿਖੇ 10 ਤੇ 11 ਨੂੰ ਤੀਜਾ ਸਾਲਾਨਾ ਸਮਾਗਮ <br/> ਅਗਲੀ ਖ਼ਬਰ ਨੂਰਪੁਰ ਬੇਦੀ 'ਚ 6 ਦਿਨਾਂ ਤੋਂ ਘਰੇਲੂ ਗੈਸ ਸਪਲਾਈ ਠੱਪ <br/>
Ad Position 24