19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਭਾਜਪਾ ਦਾ ਸਥਾਪਨਾ ਦਿਵਸ ਰੂਪਨਗਰ 'ਚ ਉਤਸ਼ਾਹ ਨਾਲ ਮਨਾਇਆ <br/>

Ad Position 21
No active advertisement
ਭਾਜਪਾ ਸੰਸਦੀ ਬੋਰਡ ਦੇ ਮੈਂਬਰ ਇਕਬਾਲ ਸਿੰਘ ਲਾਲਪੁਰਾ, ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਪ੍ਰੋਗਰਾਮ ਦਾ ਆਰੰਭ ਕਰਨ ਮੌਕੇ | <br/> 09-04-2026
ਰੂਪਨਗਰ, 8 ਅਪ੍ਰੈਲ (ਸਤਨਾਮ ਸਿੰਘ ਸੱਤੀ)-ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਰੂਪਨਗਰ ਦਫ਼ਤਰ ਵਿਖੇ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਦੀ ਅਗਵਾਈ ਹੇਠ ਪਾਰਟੀ ਦਾ ਸਥਾਪਨਾ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ | ਸਮਾਗਮ ਦੀ ਸ਼ੁਰੂਆਤ ਝੰਡਾ ਲਹਿਰਾਉਣ ਨਾਲ ਹੋਈ ਅਤੇ ਵਰਕਰਾਂ ਵਲੋਂ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾ ਕੇ ਖ਼ੁਸ਼ੀ ਮਨਾਈ ਗਈ | ਇਸ ਮੌਕੇ ਬਜ਼ੁਰਗ ਆਗੂਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਸਮਾਗਮ ਦੌਰਾਨ ਕੌਮੀ ਸੰਸਦੀ ਬੋਰਡ ਮੈਂਬਰ ਇਕਬਾਲ ਸਿੰਘ ਲਾਲਪੁਰਾ ਅਤੇ ਚਰਨਜੀਤ ਸਿੰਘ ਬਰਾੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਾਰਟੀ ਦੀ ਤਾਕਤ ਉਸਦੇ ਜੁਝਾਰੂ ਵਰਕਰ ਹਨ ਅਤੇ ਸੰਗਠਨ ਦੀ ਮਜ਼ਬੂਤੀ ਨਾਲ ਹੀ ਵਿਕਾਸ ਸੰਭਵ ਹੈ | ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਕਿ ਪਾਰਟੀ ਦੀ ਸੋਚ 'ਦੇਸ਼ ਪਹਿਲਾਂ, ਸੁਸ਼ਾਸਨ ਅਤੇ ਸੇਵਾ' ਹੈ ਅਤੇ ਵਰਕਰਾਂ ਦੀ ਮਿਹਨਤ ਨਾਲ ਪੰਜਾਬ ਵਿਚ 2027 ਵਿਚ ਭਾਜਪਾ ਦੀ ਸਰਕਾਰ ਬਣੇਗੀ | ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਸਾਰੇ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਦੀ ਸਫਲਤਾ ਸਾਂਝੀ ਮਿਹਨਤ ਨਾਲ ਹੀ ਸੰਭਵ ਹੈ | ਰੋਪੜ ਸ਼ਹਿਰ ਪ੍ਰਧਾਨ ਜਗਦੀਸ਼ ਚੰਦਰ ਕਾਜਲਾ, ਜਨਰਲ ਸਕੱਤਰ ਰਮਨ ਜਿੰਦਲ ਅਤੇ ਐਡਵੋਕੇਟ ਅਮਨਪ੍ਰੀਤ ਸਿੰਘ ਕਾਬੜਵਾਲ ਨੇ ਵੀ ਪਾਰਟੀ ਨੂੰ ਮਜ਼ਬੂਤ ਕਰਨ ਅਤੇ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ 'ਤੇ ਜ਼ੋਰ ਦਿੱਤਾ | ਇਸ ਮੌਕੇ ਹਿੰਮਤ ਸਿੰਘ ਗਿਰਨ, ਰਾਕੇਸ਼ ਚੋਪੜਾ, ਸਤੀੰਦਰ ਨਾਗੀ, ਗਗਨ ਗੁਪਤਾ, ਨੇਕ ਚੰਦ ਜੈਨ, ਯੋਗੇਸ਼ ਕੁਮਾਰ ਜੈਨ ਜੋਗੀ, ਹਿਤੇਸ਼ ਜੈਨ, ਕਮਲ ਦੇਵ ਸ਼ਰਮਾ, ਵਿਜੇ ਕੱਕੜ, ਰਮੇਸ਼ਵਰ ਸ਼ਰਮਾ, ਅਭੈ ਜੈਨ, ਰੌਸ਼ਨ ਲਾਲ ਢਿੰਗਰਾ, ਲੋਕੇਸ਼ ਕੁਮਾਰ, ਅਸ਼ਵਨੀ ਅਗਨੀਹੋਤਰੀ, ਅਭਿਸ਼ੇਕ ਸ਼ਰਮਾ, ਪਰਵੀਨ ਕੁਮਾਰ ਪੀਣਾ, ਰਾਕੇਸ਼ ਨਿਝਾਵਨ, ਗੁਰਕੀਰਤ ਸਿੰਘ, ਸੁਰਿੰਦਰਪਾਲ ਸਿੰਘ ਸੇਠੀ, ਅੰਕੁਰ ਗੁਪਤਾ, ਵਿਸ਼ਨੁ ਭਟਨਾਗਰ, ਮੇਜਰ ਅੰਜੂ ਸਿੰਘ ਸਮੇਤ ਹੋਰ ਕਈ ਆਗੂ ਅਤੇ ਵਰਕਰ ਹਾਜ਼ਰ ਸਨ | ਸਮਾਗਮ ਦੌਰਾਨ ਸਾਰੇ ਕਾਰਕੁਨਾਂ ਨੇ ਸੰਕਲਪ ਲਿਆ ਕਿ ਪਾਰਟੀ ਦੀਆਂ ਨੀਤੀਆਂ ਅਤੇ ਉਪਲਬਧੀਆਂ ਨੂੰ ਹਰ ਘਰ ਤੱਕ ਪਹੁੰਚਾ ਕੇ ਸੰਗਠਨ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਕਸਬਾ ਹੰਬੜਾਂ ਦਾ 45ਵਾਂ ਪੇਂਡੂ ਖੇਡ ਮੇਲਾ 10 ਤੇ 11 ਨੂੰ ਅਗਲੀ ਖ਼ਬਰ ਤਨਖ਼ਾਹਾਂ ਤੋਂ ਵਾਂਝੇ ਏਡਿਡ ਸਕੂਲਾਂ ਦੇ ਅਧਿਆਪਕ ਖ਼ੂਨ ਨਾਲ ਖ਼ਤ ਲਿਖ ਕੇ ਦੇਣਗੇ ਮੰਗ-ਪੱਤਰ <br/>
Ad Position 24