12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਮੁਫ਼ਤ ਸਿੱਖਿਆ ਲਈ ਲੋੜਵੰਦ ਪਰਿਵਾਰਾਂ ਦੇ 20 ਵਿਦਿਆਰਥੀ ਅਪਣਾਏ

Ad Position 21
No active advertisement
ਅਜੀਤ ਡੈਸਕ 11-04-2026
ਸ੍ਰੀ ਚਮਕੌਰ ਸਾਹਿਬ, 10 ਅਪ੍ਰੈਲ (ਜਗਮੋਹਣ ਸਿੰਘ ਨਾਰੰਗ)-ਨਜ਼ਦੀਕੀ ਪਿੰਡ ਬਸੀ ਗੁੱਜਰਾਂ ਦੀ ਗੁਰਦੇਵ ਸਿੰਘ ਕੰਗ ਯਾਦਗਾਰੀ ਦਿਹਾਤੀ ਸਿੱਖਿਆ-ਸੰਸਥਾ ਵਲੋਂ ਹਰ ਸਾਲ ਦੀ ਤਰ੍ਹਾਂ ਸ਼ੁਰੂ ਹੋਏ ਸਿੱਖਿਆ-ਸੈਸ਼ਨ 2026-27 ਲਈ ਲੋੜਵੰਦ ਪਰਿਵਾਰਾਂ ਦੇ 20 ਹੋਣਹਾਰ ਵਿਦਿਆਰਥੀਆਂ ਨੂੰ 6ਵੀਂ ਕਲਾਸ ਤੋਂ ਮੁਫ਼ਤ ਸਿੱਖਿਆ ਲਈ ਅਪਣਾ ਲਿਆ ਗਿਆ | ਰਸਮੀ ਤੌਰ 'ਤੇ ਅਪਣਾਉਣ ਸਮੇਂ, ਇਨÉਾਂ ਵਿਦਿਆਰਥੀਆਂ ਨੂੰ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਅਤੇ ਸੀਨੀਅਰ ਸਟਾਫ਼ ਮੈਂਬਰਾਂ ਵਲੋਂ ਗਲ਼ ਲਾਇਆ ਗਿਆ | ਇਸ ਮੌਕੇ ਪਹੁੰਚੀ ਪ੍ਰਬੰਧਕੀ ਕਮੇਟੀ ਮੈਂਬਰ ਅਤੇ ਪੰਜਾਬੀ ਫਿਲਮ ਜਗਤ ਦੀ ਪ੍ਰਸਿੱਧ ਅਦਾਕਾਰਾ 'ਗੁਰਪ੍ਰੀਤ ਭੰਗੂ' ਨੇ ਵਿਦਿਆਰਥੀਆਂ ਨੂੰ ਸ਼ੁੱਭ ਕਾਮਨਾਵਾਂ ਭੇਟ ਕੀਤੀਆਂ | ਉਨ੍ਹਾਂ ਦੱਸਿਆ ਕਿ ਸਾਡੀ ਨਿਰਸੁਆਰਥ ਪ੍ਰਬੰਧਕੀ ਕਮੇਟੀ ਸਾਲਾਂ ਤੋਂ ਇਸ ਯੋਜਨਾ ਅਧੀਨ ਹੋਣਹਾਰ ਵਿਦਿਆਰਥੀਆਂ ਦੀਆਂ ਤਕਦੀਰਾਂ ਬਦਲਦੀ ਆ ਰਹੀ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਸੋਸ਼ਲ-ਮੀਡੀਆ ਦੇ ਖਿੰਡਾਵਾਂ ਤੋਂ ਬਚਣ ਲਈ ਅਤੇ ਅਧਿਆਪਕਾਂ ਦੇ ਆਗਿਆਕਾਰ ਬਣ ਕੇ ਪੜ੍ਹਨ ਲਈ ਪ੍ਰੇਰਿਆ | ਸੰਸਥਾ ਦੀ ਪਿ੍ੰਸੀਪਲ ਅਮਨਦੀਪ ਕੌਰ ਨੇ ਦੱਸਿਆ ਕਿ ਇਸ ਯੋਜਨਾ ਅਧੀਨ ਅਪਣਾਏ ਵਿਦਿਆਰਥੀਆਂ ਵਿਚੋਂ ਦਰਜਨਾਂ ਹੀ ਵਿਦਿਆਰਥੀਆਂ ਨੂੰ , ਦੇਸ਼ ਵਿਦੇਸ਼ ਦੇ ਸਮਰੱਥ ਲੋਕਾਂ ਨੇ ਗੋਦ ਲਿਆ ਹੋਇਆ ਹੈ, ਜਿਨ੍ਹਾਂ ਨੂੰ ਅਸੀਂ ਸਮੇਂ ਸਮੇਂ 'ਤੇ ਸੰਬੰਧਿਤ ਵਿਦਿਆਰਥੀ ਦੀ ਕਾਰਗੁਜਾਰੀ ਭੇਜਦੇ ਰਹਿੰਦੇ ਹਾਂ | ਇਸ ਮੌਕੇ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਸਵਰਨ ਸਿੰਘ ਭੰਗੂ, ਮੈਂਬਰ ਚੌਧਰੀ ਤੀਰਥ ਰਾਮ ਅਤੇ ਹਰਵਿੰਦਰ ਸਿੰਘ ਔਜਲਾ ਤੋਂ ਿਾੲਲਾਵਾ ਡਰੀਮਲੈਂਡ ਪਬਲਿਕ ਸਕੂਲ ਦੀ ਪਿ੍ੰਸੀਪਲ ਕਰਨਜੋਤ ਕੌਰ, ਵਾਈਸ ਪਿ੍ੰਸੀਪਲ ਗਗਨਪ੍ਰੀਤ ਕੌਰ, ਬੇਅੰਤ ਕੌਰ, ਗੁਰਪ੍ਰੀਤ ਸਿੰਘ, ਨਰਿੰਦਰ ਸਿੰਘ, ਸਿਮਰਨਜੀਤ ਕੌਰ, ਜੈਸਮੀਨ ਕੌਰ, ਰਮਨਦੀਪ ਸਿੰਘ, ਮਨਜੀਤ ਕੌਰ, ਅਕਵਿੰਦਰ ਕੌਰ, ਨਵਨੀਤ ਕੌਰ, ਰਮਨਦੀਪ ਕੌਰ, ਜਸਪ੍ਰੀਤ ਕੌਰ ਆਦਿ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਬ੍ਰਹਮ ਨਿਵਾਸ ਆਸ਼ਰਮ ਟਿੱਬਾ ਨੰਗਲ ਵਿਖੇ ਤਿੰਨ ਰੋਜ਼ਾ ਸੰਤ ਸਮਾਗਮ ਸ਼ਰਧਾਪੂਰਵਕ ਸਮਾਪਤ <br/> ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਦੀ ਮਨਜ਼ੂਰੀ ਤੋਂ ਬਗੈਰ ਵਿਰਾਸਤੀ ਮਾਰਗ ਦਾ ਨਿਰਮਾਣ ਸੰਭਵ ਨਹੀਂ-ਭਾਈ ਚਾਵਲਾ
Ad Position 24