12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਸ੍ਰੀ ਬ੍ਰਹਮ ਨਿਵਾਸ ਆਸ਼ਰਮ ਟਿੱਬਾ ਨੰਗਲ ਵਿਖੇ ਤਿੰਨ ਰੋਜ਼ਾ ਸੰਤ ਸਮਾਗਮ ਸ਼ਰਧਾਪੂਰਵਕ ਸਮਾਪਤ <br/>

Ad Position 21
No active advertisement
ਅਜੀਤ ਡੈਸਕ 11-04-2026
ਨੂਰਪੁਰ ਬੇਦੀ, 10 ਅਪ੍ਰੈਲ (ਵਿੰਦਰਪਾਲ ਝਾਂਡੀਆਂ)- ਸ੍ਰੀ ਸਤਿਗੁਰੂ ਬ੍ਰਹਮ ਸਾਗਰ ਮਹਾਰਾਜ ਭੂਰੀਵਾਲੇ ਗੁਰਗੱਦੀ ਪ੍ਰਪੰਰਾ (ਗਰੀਬਦਾਸੀਯ ਸੰਪਰਦਾਇ) ਦੇ ਸ੍ਰੀ ਬ੍ਰਹਮ ਨਿਵਾਸ ਆਸ਼ਰਮ ਪਿੰਡ ਟਿੱਬਾ ਨੰਗਲ ਵਿਖੇ ਸਰਬ ਸੰਗਤ ਵਲੋਂ ਭੂਰੀਵਾਲੇ ਗੁਰਗੱਦੀ ਪ੍ਰੰਪਰਾ ਦੇ ਮੌਜੂਦਾ ਗੱਦੀਨਸ਼ੀਨ ਸ੍ਰੀ ਸਤਿਗੁਰ ਵੇਦਾਂਤ ਅਚਾਰੀਆਂ ਸਵਾਮੀ ਚੇਤਨਾ ਨੰਦ ਮਹਾਰਾਜ ਭੂਰੀਵਾਲਿਆ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ ਸਲਾਨਾ ਤਿੰਨ ਰੋਜ਼ਾ ਸੰਤ ਸਮਾਗਮ ਸ਼ਰਧਾਪੂਰਵਕ ਸਮਾਪਤ ਹੋ ਗਿਆ | ਇਸ ਮੌਕੇ ਤੇ ਵੇਦਾਂਤ ਅਚਾਰੀਆਂ ਸਵਾਮੀ ਚੇਤਨਾ ਨੰਦ ਮਹਾਰਾਜ ਭੂਰੀਵਾਲਿਆ ਨੇ ਜਗਤ ਗੁਰੂ ਅਚਾਰੀਆਂ ਬਾਬਾ ਗਰੀਬ ਦਾਸ ਜੀ ਦੀ ਰਚਿਤ ਅੰਮਿ੍ਤਮਈ ਬਾਣੀ ਦੇ ਅਖੰਡ ਪਾਠ ਦੇ ਭੋਗ ਪਾਉਣ ਉਪਰੰਤ ਵੱਡੀ ਤਾਦਾਦ 'ਚ ਜੁੜੀਆਂ ਸੰਗਤਾਂ ਦੇ ਸਨਮੁੱਖ ਹੁੰਦਿਆਂ ਸਤਿਸੰਗ ਉਪਦੇਸ਼ ਦਿੰਦਿਆਂ ਕਿਹਾ ਕਿ ਜਿਸ ਜੀਵ ਦੇ ਜੀਵਨ 'ਚ ਸੁੱਖ, ਮਨ 'ਚ ਸ਼ਾਂਤੀ ਅਥਵਾ ਸੰਤੁਸ਼ਟੀ ਹੈ, ਉਹ ਹੀ ਜੀਵ ਸਭ ਤੋਂ ਵੱਡਾ ਧੰਨਵਾਨ ਹੈ | ਅਚਾਰੀਆ ਜੀ ਨੇ ਕਿਹਾ ਕਿ ਉਸ ਦਾ ਜੀਵਨ ਵੀ ਸੁਖਮਈ ਬਣੇਗਾ, ਪਰ ਗ੍ਰਹਿਸਤੀ ਜੀਵ ਜਿਨ੍ਹਾਂ ਦੁਨਿਆਵੀ ਪਦਾਰਥਾਂ ਵਿਚ ਸੁੱਖ ਭਾਲਦਾ ਹੈ, ਉਹ ਸਥਾਈ ਸੁੱਖ ਨਹੀਂ ਹੈਂ | ਇਸ ਮੌਕੇ ਸਾਬਕਾ ਸਰਪੰਚ ਸੁਰਿੰਦਰ ਕੁਮਾਰ ਚੇਚੀ ਟਿੱਬਾ ਨੰਗਲ, ਸੁਰਿੰਦਰ ਪਾਲ ਸ਼ਿੰਦੀ, ਕੈਪਟਨ ਗੁਰਚਰਨ ਦਾਸ, ਪ੍ਰੇਮ ਚੰਦ ਚੇਚੀ, ਦੀਵਾਨ ਚੰਦ, ਰਮੇਸ਼ ਲਾਲ, ਬਲਵਿੰਦਰ ਪਾਲ ਬਿੱਲਾ ਪੰਜਾਬ ਪੁਲਿਸ, ਮਾਸਟਰ ਬਖਸੀਸ਼ ਚੰਦ, ਇੰਸਪੈਕਟਰ ਮਦਨ ਲਾਲ, ਰਾਮ ਸ਼ਾਹ, ਕੈਪਟਨ ਰਜਿੰਦਰ ਕੁਮਾਰ, ਚੰਦਰ ਕੁਮਾਰ , ਰੋਸ਼ਨ ਲਾਲ ਧੰਮੀ, ਦਰਸ਼ਨ ਖੇਪੜ, ਅਮਰਜੀਤ ਭੂੰਬਲਾਂ ਰਮੇਸ਼ ਫੌਜੀ, ਰਮਨ ਖੇਪੜ, ਹਰਮੇਸ਼ ਭੂੰਬਲਾਂ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਵਿਦਿਆਰਥੀਆਂ ਨੂੰ ਸਕੂਲ ਕਿੱਟਾਂ ਵੰਡੀਆਂ ਅਗਲੀ ਖ਼ਬਰ ਮੁਫ਼ਤ ਸਿੱਖਿਆ ਲਈ ਲੋੜਵੰਦ ਪਰਿਵਾਰਾਂ ਦੇ 20 ਵਿਦਿਆਰਥੀ ਅਪਣਾਏ
Ad Position 24