12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਬਾਜਵਾ ਸਪੋਰਟਸ ਐਂਡ ਹੈਲਪਿੰਗ ਹੈਂਡ ਕਲੱਬ ਵਲੋਂ ਵਿਦਿਆਰਥੀਆਂ ਨੂੰ ਕਾਪੀਆਂ ਤੇ ਸਟੇਸ਼ਨਰੀ ਵੰਡੀਆਂ <br/>

Ad Position 21
No active advertisement
ਅਜੀਤ ਡੈਸਕ 11-04-2026
ਮੋਰਿੰਡਾ, 10 ਅਪ੍ਰੈਲ (ਪਿ੍ਤਪਾਲ ਸਿੰਘ)-ਬਾਜਵਾ ਸਪੋਰਟਸ ਐਂਡ ਹੈਲਪਿੰਗ ਹੈਂਡ ਕਲੱਬ ਮੋਰਿੰਡਾ ਵਲੋਂ ਪਿੰਡ ਬਲਦੇਵ ਨਗਰ, ਰਤਨਗੜ੍ਹ, ਬਡਵਾਲੀ, ਸ਼ਾਹਪੁਰ, ਬਹਬਲਪੁਰ, ਤਾਜਪੁਰ, ਚਲਾਕੀ ਤੇ ਦਾਤਾਰਪੁਰ ਆਦਿ ਸਰਕਾਰੀ ਸਕੂਲਾਂ ਵਿਚ ਬੱਚਿਆਂ ਨੂੰ ਕਾਪੀਆਂ ਤੇ ਸਟੇਸ਼ਨਰੀ ਵੰਡੀਆਂ ਗਈਆਂ | ਇਸ ਸੰਬੰਧੀ ਕਲੱਬ ਦੇ ਪ੍ਰਧਾਨ ਮਨਦੀਪ ਸਿੰਘ ਬਾਜਵਾ ਨੇ ਦੱਸਿਆ ਕਿ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਉਕਤ ਪਿੰਡਾਂ ਦੇ ਸਰਕਾਰੀ ਸਕੂਲਾਂ ਵਿਚ ਬੱਚਿਆਂ ਨੂੰ ਕਾਪੀਆਂ ਅਤੇ ਸਟੇਸ਼ਨਰੀ ਵੰਡੀ ਜਾ ਰਹੀ ਹੈ ਜਿਸ ਦੇ ਤਹਿਤ ਅੱਜ 8 ਸਰਕਾਰੀ ਸਕੂਲਾਂ ਦੇ 258 ਬੱਚਿਆਂ ਨੂੰ ਕਾਪੀਆਂ ਅਤੇ ਸਟੇਸ਼ਨਰੀ ਵੰਡ ਕੇ ਇਸ ਮੁਹਿੰਮ ਨੂੰ ਅੱਗੇ ਵਧਾਇਆ ਹੈ ਅਤੇ ਇਹ ਅੱਗੇ ਵੀ ਜਾਰੀ ਰਹੇਗੀ | ਉਨ੍ਹਾਂ ਦੱਸਿਆ ਕਿ ਕਲੱਬ ਵਲੋਂ ਪਿਛਲੇ ਸਾਲ ਵੀ ਮੋਰਿੰਡਾ ਦੇ ਕਰੀਬ 60 ਪਿੰਡਾਂ ਦੇ ਸਕੂਲਾਂ ਵਿਚ ਲਗਪਗ 2,500 ਬੱਚਿਆਂ ਨੂੰ ਸਟੇਸ਼ਨਰੀ ਅਤੇ ਕਾਪੀਆਂ ਵੰਡੀਆਂ ਗਈਆਂ ਸਨ | ਇਸ ਮੌਕੇ ਅਮਰਜੀਤ ਸਿੰਘ ਲੱਲਾ ਰੌਣੀ, ਅਰਵਿੰਦਰ ਸਿੰਘ ਬੱਬੂ, ਮਨਜੀਤ ਸਿੰਘ ਥੇੜੀ, ਹੈੱਡ ਟੀਚਰ ਨਿਰਮਲ ਕੌਰ, ਸ਼ਿਵਾਨੀ ਮਹਾਜਨ, ਮਨਜੀਤ ਕੌਰ, ਜੀਨਤ, ਨਿਸ਼ਾ ਸ਼ਰਮਾ, ਪੂਰਨੀਤ ਕੌਰ, ਵਿਕਰਮਜੀਤ ਸਿੰਘ, ਹਰਿੰਦਰ ਸਿੰਘ, ਗੁਰਜੀਤ ਸਿੰਘ ਬਿੱਟੂ ਅਤੇ ਗੁਰਮੀਤ ਸਿੰਘ ਚੋਪੜਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਘੜੂੰਆਂ ਵਿਖੇ ਢਾਡੀ ਦਰਬਾਰ 13 ਨੂੰ ਅਗਲੀ ਖ਼ਬਰ ਐਡਵੋਕੇਟ ਉਤਾਂਸ ਮੋਂਗਾ ਹਿਮਾਚਲ ਐਂਟਰੀ ਟੈਕਸ ਵਿਰੁੱਧ ਸੰਘਰਸ਼ ਕਮੇਟੀ ਦੇ ਫ੍ਰੀ ਲੀਗਲ ਐਡਵਾਈਜ਼ਰ ਬਣੇ-ਗੌਰਵ ਰਾਣਾ <...
Ad Position 24