ਨੰਗਲ, 10 ਅਪ੍ਰੈਲ (ਪ੍ਰੀਤਮ ਸਿੰਘ ਬਰਾਰੀ)-ਨੈਸ਼ਨਲ ਗਰੀਨ ਟਿ੍ਬਿਊਨਲ ਵਲੋਂ ਨਾਜਾਇਜ਼ ਮਾਈਨਿੰਗ ਬੰਦ ਕਰਾਉਣ ਸਬੰਧੀ ਜਾਰੀ ਹਦਾਇਤਾਂ ਅਨੁਸਾਰ ਅਤੇ ਜ਼ਿਲ੍ਹਾ ਪੁਲਿਸ ਮੁਖੀ ਰੂਪਨਗਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਡੀ.ਐਸ.ਪੀ. ਨੰਗਲ ਹਰਕੀਰਤ ਸਿੰਘ ਦੀ ਨਿਗਰਾਨੀ ਵਿਚ ਨੰਗਲ ਪੁਲਿਸ ਵਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ | ਜਿਸ ਦੇ ਤਹਿਤ 1 ਪੋਕਲੇਨ ਮਸ਼ੀਨ ਅਤੇ 1 ਟਿੱਪਰ ਨੂੰ ਪੁਲਿਸ ਵਲੋਂ ਕਬਜ਼ੇ 'ਚ ਲਏ ਜਾਣ ਦਾ ਸਮਾਚਾਰ ਹੈ | ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਨੰਗਲ ਮੁਖੀ ਇੰਸਪੈਕਟਰ ਸਿਮਰਨਜੀਤ ਸਿੰਘ ਸੈਣੀ ਨੇ ਦੱਸਿਆ ਕਿ ਪੁਲਿਸ ਪਾਰਟੀ ਵਲੋਂ ਸਮੇਤ ਮਾਈਨਿੰਗ ਵਿਭਾਗ ਦੀ ਟੀਮ ਨਾਲ ਪਿੰਡ ਬੇਲਾ ਧਿਆਨੀ 'ਚ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰਕੇ ਇਕ ਪੋਕਲੇਨ ਮਸ਼ੀਨ ਮਾਡਲ ਹੁੰਡਈ- 210 ਜਿਸ ਦਾ ਸੀਰੀਅਲ ਨੰਬਰ ਐਨ633ਡੀ02956 ਰੰਗ ਪੀਲਾ ਅਤੇ ਕਾਲਾ ਟਿੱਪਰ ਮਾਰਕਾ ਟਾਟਾ ਨੰਬਰ ਐਚ ਆਰ 58 -ਐਫ 8058 ਨੂੰ ਰਿਕਵਰ ਕੀਤਾ ਗਿਆ ਹੈ | ਥਾਣਾ ਮੁਖੀ ਨੇ ਦੱਸਿਆ ਕਿ ਇਹਨਾਂ ਖਿਲਾਫ ਮੁਕਦਮਾ ਨੰਬਰ 68 ਮਿਤੀ 7-4-26 ਅੰਡਰ ਧਾਰਾ 21(1), 4 (1) ਮਾਈਨਿੰਗ ਮਿਨਰਲ ਐਕਟ ਤਹਿ ਥਾਣਾ ਨੰਗਲ ਵਿਖੇ ਨਾ ਮਲੂਮ ਆਪਰੇਟਰਾਂ ਚਾਲਕਾਂ ਮਾਲਕਾਂ ਦੇ ਦਰਜ ਰਜਿਸਟਰ ਕੀਤਾ ਗਿਆ ਹੈ | ਥਾਣਾ ਮੁਖੀ ਨੇ ਦੱਸਿਆ ਕਿ ਪੁਲਿਸ ਵਲੋਂ ਦੋਸ਼ੀਆਂ ਦੀ ਗਿ੍ਫਤਾਰੀ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਵਹੀਕਲਾਂ ਅਤੇ ਜਮੀਨ ਦੀ ਮਾਲਕੀ ਹਾਸਿਲ ਕਰਕੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗਿ੍ਫਤਾਰ ਕਰ ਲਿਆ ਜਾਵੇਗਾ |