ਸ੍ਰੀ ਚਮਕੌਰ ਸਾਹਿਬ, 17 ਅਪ੍ਰੈਲ (ਜਗਮੋਹਣ ਸਿੰਘ ਨਾਰੰਗ)-ਸ੍ਰੀ ਚਮਕੌਰ ਸਾਹਿਬ ਨਗਰ ਕੌਸ਼ਲ ਦੇ ਵਾਰਡਾਂ ਦੀ ਰਾਖਵੇਂਕਰਨ ਦੀ ਸੂਚੀ ਜਾਰੀ ਹੋਣ ਦੇ ਨਾਲ ਹੀ ਸੰਭਾਵੀ ਉਮੀਦਵਾਰਾਂ ਨੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ | ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਦੇ ਵਿਭਾਗ ਦੇ ਮਿੳਾੂਸੀਪਲ ਚੋਣਾਂ ਸ਼ਾਖਾ ਵਲੋਂ 16 ਅਪ੍ਰੈਲ ਨੂੰ ਜਾਰੀ ਕੀਤੀ ਸੂਚੀ ਵਿਚ ਸ੍ਰੀ ਚਮਕੌਰ ਸਾਹਿਬ ਦੇ 13 ਵਾਰਡਾਂ ਵਿਚ ਰੱਦੋ ਬਦਲ ਕੀਤੀ ਗਈ ਹੈ | ਸੂਚੀ ਅਨੁਸਾਰ ਵਾਰਡ ਨੰਬਰ 3 ਅਤੇ 9 ਨੂੰ ਐਸ ਸੀ ਲਈ ਰਾਖਵਾਂ, 4 ਤੇ 12 ਐਸ ਸੀ ਔਰਤਾਂ ਲਈ, 6 ਬੀ ਸੀ ਵਰਗ ਲਈ 2,7,8 ਅਤੇ 10 ਜਨਰਲ ਵਰਗ ਦੀ ਔਰਤਾਂ ਲਈ ਅਤੇ 1,5,11 ਤੇ 13 ਨੰਬਰ ਵਾਰਡ ਜਨਰਲ ਵਰਗ ਲਈ ਰੱਖੇ ਗਏ ਹਨ | ਇਨ੍ਹਾਂ ਵਾਰਡਾਂ ਵਿਚ ਰਾਖਵੇਂਕਰਨ ਦੀ ਹੋਈ ਰੱਦੋਬਦਲ ਉਪਰੰਤ ਪੁਰਾਣੇ ਕੌਂਸਲਰਾਂ ਸਮੇਤ ਨਵੇਂ ਉਮੀਦਵਾਰਾਂ ਨੇ ਵੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ | ਇੱਥੇ ਦੱਸਣਯੋਗ ਹੈ ਕਿ ਨਗਰ ਕੌਸ਼ਲ ਦੇ ਪਿਛਲੇ ਟਰਮ ਵਿਚ 1,11 ਐਸ ਸੀ ਮਹਿਲਾ, ਵਾਰਡ ਨੰਬਰ 2 ਬੀ ਸੀ, ਵਾਰਡ ਨੰਬਰ 3,5,7,9 ਜਨਰਲ ਮਹਿਲਾ,4,6,12,13 ਨੰਬਰ ਵਾਰਡ ਜਨਰਲ ਪੁਰਸ਼ ਅਤੇ ਵਾਰਡ ਨੰਬਰ 8 ਤੇ 10 ਐਸ ਸੀ ਪੁਰਸ਼ਾਂ ਲਈ ਸਨ | ਸੱਤਾਧਾਰੀ ਪੱਖੀ ਸੰਭਾਵੀ ਉਮੀਦਵਾਰਾਂ ਦੀ ਸਹਿਮਤੀ ਨਾਲ ਹੋਈ ਇਸ ਰੱਦੋ ਬਦਲ ਨਾਲ ਹੁਣ ਭਾਵੇਂ ਸਮੀਕਰਨ ਬਦਲ ਜਾਣੇ ਹਨ, ਕਿਉਂਕਿ ਜਿਨ੍ਹਾਂ ਵਾਰਡਾਂ ਵਿਚ ਪਹਿਲਾਂ ਜਿੱਤੇ ਉਮੀਦਵਾਰਾਂ ਨੂੰ ਹੁਣ ਬਦਲਵੇਂ ਵਾਰਡ ਵੱਲ ਰੁੱਖ ਕਰਨਾ ਪੈ ਰਿਹਾ ਹੈ | ਇਸ ਮੌਕੇ ਜਿਨ੍ਹਾਂ ਸੰਭਾਵੀ ਉਮੀਦਵਾਰਾਂ ਦੀਆਂ ਸਰਗਰਮੀਆਂ ਵੇਖਣ ਨੂੰ ਮਿਲ ਰਹੀਆਂ ਹਨ,ਉਨ੍ਹਾਂ ਵਿਚ ਪ੍ਰਧਾਨ ਸ਼ਮਸ਼ੇਰ ਸਿੰਘ ਭੰਗੂ, ਸਾਬਕਾ ਪ੍ਰਧਾਨ ਅਮਨਦੀਪ ਸਿੰਘ ਮਾਂਗਰ, ਮੀਤ ਪ੍ਰਧਾਨ ਭੁਪਿੰਦਰ ਸਿੰਘ ਭੂਰਾ, ਮੌਜੂਦਾ ਕੌਂਸਲਰ ਕਿਰਪਾਲ ਸਿੰਘ ਗਿੱਲ, ਇੰਦਰਪਾਲ ਸਿੰਘ ਲਾਲੀ, ਸਾਬਕਾ ਕੌਂਸਲਰ ਰਾਜਿੰਦਰ ਸਿੰਘ ਮਿਸਤਰੀ, ਮੁਨਿੱਤ ਕੁਮਾਰ ਮੰਟੂ, ਭਾਜਪਾ ਆਗੂ ਰਾਕੇਸ਼ ਸਹਿਦੇਵ, ਹਰਜੀਤ ਕੌਰ, ਕਮਲੇਸ਼ ਵਰਮਾ, ਸੁਖਵੀਰ ਸਿੰਘ, ਵਿਸ਼ਾਲ ਕਸੱਯਪ, ਆੜ੍ਹਤੀ ਪਵਿੱਤਰ ਸੈਣੀ, ਸਾਬਕਾ ਪ੍ਰਧਾਨ ਸਰਬਜੀਤ ਸਿੰਘ ਕਾਲਾ, ਸਮਸ਼ੇਰ ਸਿੰਘ ਮੰਗੀ, ਗੁਰਮੀਤ ਸਿੰਘ ਸਮੇਤ ਕਈ ਹੋਰ ਉਮੀਦਵਾਰ ਵੀ ਆਪਣੀਆਂ ਸਰਗਰਮੀਆਂ ਤੇਜ਼ ਕਰ ਰਹੇ ਹਨ | ਇੱਥੇ ਇਹ ਵੀ ਦੱਸਣਯੋਗ ਹੈ ਕਿ ਪ੍ਰਮੁੱਖ ਪਾਰਟੀਆਂ ਕਾਂਗਰਸ, ਆਮ ਆਦਮੀ ਪਾਰਟੀ, ਸ਼ੋ੍ਰਮਣੀ ਅਕਾਲੀ ਦਲ, ਬਸਪਾ ਅਤੇ ਭਾਜਪਾ ਵਲੋਂ ਆਪਣੇ ਉਮੀਦਵਾਰ ਖੜੇ ਕਰਨ ਲਈ ਆਗੂਆਂ ਨੇ ਵੀ ਉਮੀਦਵਾਰਾਂ ਨਾਲ ਕਈ ਦਿਨਾਂ ਤੋਂ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਹੋਇਆ ਹੈ |