ਨੂਰਪੁਰ ਬੇਦੀ, 17 ਅਪ੍ਰੈਲ (ਵਿੰਦਰਪਾਲ ਝਾਂਡੀਆਂ)-ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਰਾਮਗੜ੍ਹ ਨੂਰਪੁਰ ਬੇਦੀ ਵਿਖੇ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ ਕਾਫੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਤੇ ਕੇਕ ਕੱਟਣ ਦੀ ਰਸਮ ਅਦਾ ਕੀਤੀ ਗਈ | ਇਸ ਮੌਕੇ ਹਾਜ਼ਰ ਵੱਖ-ਵੱਖ ਸ਼ਖ਼ਸੀਅਤਾਂ ਨੇ ਇਹ ਸੰਕਲਪ ਕੀਤਾ ਕਿ ਆਉਣ ਵਾਲੇ ਸਮੇਂ 'ਚ ਬਾਬਾ ਸਾਹਿਬ ਦੇ ਆਦਰਸ਼ਾਂ ਨੂੰ ਅਪਣਾ ਕੇ ਸਮਾਨਤਾ ਅਧਾਰਿਤ ਸਮਾਜ ਦੀ ਸਥਾਪਨਾ ਲਈ ਹਰ ਸੰਭਵ ਯਤਨ ਕੀਤੇ ਜਾਣਗੇ | ਇਸ ਮੌਕੇ ਮਾ. ਰਾਮਪਾਲ ਅਬਿਆਣਾ ਨੇ ਕਿਹਾ ਕਿ ਸਿੱਖਿਆ ਅਤੇ ਜਾਗਰੂਕਤਾ ਹੀ ਉਹ ਹਥਿਆਰ ਹਨ, ਜਿਨ੍ਹਾਂ ਨਾਲ ਸਮਾਜ 'ਚੋਂ ਅਨਿਆਇ ਅਤੇ ਭੇਦਭਾਵ ਨੂੰ ਖਤਮ ਕੀਤਾ ਜਾ ਸਕਦਾ ਹੈ | ਸਾਥੀ ਤਰਸੇਮ ਚੰਦ ਬੈਂਸ ਨੇ ਕਿਹਾ ਕਿ ਬਾਬਾ ਸਾਹਿਬ ਦਾ ਜੀਵਨ ਸੰਘਰਸ਼ ਦਾ ਪ੍ਰਤੀਕ ਹੈ | ਸੁਖਵਿੰਦਰ ਸਿੰਘ ਮੋਠਾਪੁਰ ਨੇ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਉਨ੍ਹਾਂ ਦੇ ਵਿਚਾਰਾਂ ਤੋਂ ਸਿੱਖ ਲੈ ਕੇ ਅੱਗੇ ਵਧਣਾ ਚਾਹੀਦਾ ਹੈ | ਮਾਸਟਰ ਮੋਹਨ ਸਿੰਘ ਨੋਧੇਮਾਜਰਾ ਨੇ ਕਿਹਾ ਕਿ ਬਾਬਾ ਸਾਹਿਬ ਦਾ ਸੰਦੇਸ਼ ਸਿਰਫ਼ ਇਕ ਵਰਗ ਲਈ ਨਹੀਂ, ਸਗੋਂ ਪੂਰੇ ਸਮਾਜ ਲਈ ਹੈ | ਇਸ ਮੌਕੇ ਤੇ ਕਾਮਰੇਡ ਮੋਹਨ ਸਿੰਘ ਧਮਾਣਾ, ਬਹਾਦਰ ਸਿੰਘ ਮੂਸਾਪੁਰ, ਪਵਨ ਅਸਾਲਤਪੁਰ, ਬਿਕਰਮ ਮੋਠਾਪੁਰ, ਗੁਰਮੇਲ ਕੌਰ, ਦਵਿੰਦਰ ਮੋਠਾਪੁਰ, ਹਰਜਿੰਦਰ ਮੋਠਾਪੁਰ, ਲਖਵੀਰ ਮੋਠਾਪੁਰ, ਮਨਪ੍ਰੀਤ ਮੂਸਾਪੁਰ, ਯਾਦਵਿੰਦਰ ਮੂਸਾਪੁਰ, ਗੁਰਦੀਪ ਮੂਸਾਪੁਰ, ਸੰਜੂ ਸਿੰਘਪੁਰ, ਗੁਰਚਰਨ ਸਿੰਘ ਖ਼ਾਲਸਾ, ਹਰਬਿਲਾਸ, ਲਵਲੀ ਬੈਂਸ, ਅਵਤਾਰ ਬੈਂਸ, ਜੋਰਾ, ਗੁਰਜੀਤ, ਮੌਂਟੀ, ਜਸ਼ਨ, ਪਿ੍ੰਸ, ਰਾਜਾ, ਮੰਨੂ, ਅਵਤਾਰ ਗੜ੍ਹਬਾਗਾ, ਜਗਤਾਰ ਸਿੰਘ ਟਿੱਬਾ ਟੱਪਰੀਆਂ, ਸੁਰਿੰਦਰ ਲਾਲਪੁਰ, ਨੀਰਜ ਤਖਤਗੜ੍ਹ, ਸ਼ਿੰਗਾਰਾ ਕਾਂਗੜ, ਜਸਵਿੰਦਰ ਬੈਂਸ, ਜਸਵਿੰਦਰ ਜੇਤੇਵਾਲ, ਮੋਹਣ ਧਮਾਣਾ, ਕੁਲਦੀਪ ਮੋਠਾਪੁਰ, ਅਭਿਸ਼ੇਕ , ਕਰਨਵੀਰ ਤਖਤਗੜ੍ਹ, ਜਸਵਿੰਦਰ ਬੈਂਸ, ਜਰਨੈਲ ਟੱਪਰੀਆਂ, ਸਤਨਾਮ ਅਬਿਆਣਾ, ਮਨਿੰਦਰ ਤਖਤਗੜ੍ਹ ਸੁਰਿੰਦਰਪਾਲ ਹਾਜ਼ਰ ਸਨ |