06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਸਰਕਾਰੀ ਸਕੂਲਾਂ ਦੇ 461 ਬੱਚਿਆਂ ਨੂੰ ਸਟੇਸ਼ਨਰੀ ਤੇ ਕਾਪੀਆਂ ਵੰਡੀਆਂ

Ad Position 21
No active advertisement
ਅਜੀਤ ਡੈਸਕ 18-04-2026
ਮੋਰਿੰਡਾ, 17 ਅਪ੍ਰੈਲ (ਪਿ੍ਤਪਾਲ ਸਿੰਘ)-ਬਾਜਵਾ ਸਪੋਰਟਸ ਐਂਡ ਹੈਲਪਿੰਗ ਹੈਂਡ ਕਲੱਬ, ਮੋਰਿੰਡਾ ਵਲੋਂ ਪਿੰਡ ਮੰਡਾ, ਕਕਰਾਲੀ, ਮਾਨਖੇੜੀ, ਚਤਾਮਾਲਾ, ਦੁਮਣਾ, ਲੁਠੇੜੀ, ਰਾਮਗੜ੍ਹ, ਅਰਨੋਲੀ ਅਤੇ ਅਮਰਾਲੀ ਦੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਸਟੇਸ਼ਨਰੀ ਤੇ ਕਾਪੀਆਂ ਵੰਡੀਆਂ ਗਈਆਂ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਮਨਦੀਪ ਸਿੰਘ ਬਾਜਵਾ ਨੇ ਦੱਸਿਆ ਕਿ ਕਲੱਬ ਦੇ ਮੈਂਬਰਾਂ ਵਲੋਂ ਅੱਜ 9 ਸਰਕਾਰੀ ਸਕੂਲਾਂ ਦੇ 461 ਬੱਚਿਆਂ ਨੂੰ ਸਟੇਸ਼ਨਰੀ 'ਤੇ ਕਾਪੀਆਂ ਦਿੱਤੀਆਂ ਗਈਆਂ | ਇਸ ਮੌਕੇ ਅਮਰਜੀਤ ਸਿੰਘ ਲੱਲਾ ਰੌਣੀ, ਮਨਜੀਤ ਸਿੰਘ ਥੇੜੀ, ਜਸ਼ਨ, ਹਰਜਿੰਦਰ ਸਿੰਘ ਮਾਨਖੇੜੀ, ਹਰਵਿੰਦਰ ਕੌਰ ਸੰਧੂ (ਚੇਅਰਪਰਸਨ ਬਲਾਕ ਸਮਤੀ ਮੋਰਿੰਡਾ), ਦਰਸ਼ਨ ਸਿੰਘ ਸੰਧੂ, ਲਖਵੀਰ ਸਿੰਘ ਲੱਖਾ, ਸਰਪੰਚ ਗੁਰਜੀਤ ਸਿੰਘ ਮੰਡਾ, ਸੋਨਾ, ਜਵਿੰਦਰ ਸਿੰਘ ਫ਼ੌਜੀ, ਸਰਪੰਚ ਗੁਰਮੀਤ ਕੌਰ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਨਰਾਤਾ ਸਿੰਘ ਫ਼ੌਜੀ, ਸਾਬਕਾ ਸਰਪੰਚ ਬਲਵਿੰਦਰ ਸਿੰਘ ਸੰਧੂ, ਯੂਥ ਕਲੱਬ ਅਰਨੌਲੀ ਦੇ ਮੀਤ ਪ੍ਰਧਾਨ ਬਚਿੱਤਰ ਸਿੰਘ, ਪਲਵਿੰਦਰ ਸਿੰਘ ਅਰਨੌਲੀ, ਸਕੂਲ ਮੁਖੀ ਗੁਰਜੰਟ ਸਿੰਘ, ਪੰਚ ਜਸਵੀਰ ਕੌਰ ਅਤੇ ਪਰਮਜੀਤ ਕੌਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਪੈਨਸ਼ਨ ਯੂਨੀਅਨ ਏਟਕ ਇਕਾਈ ਨੰਗਲ ਦੀ ਮੀਟਿੰਗ <br/> ਅਗਲੀ ਖ਼ਬਰ ਖ਼ਾਲਸਾ ਏਡ ਵਲੋਂ ਵਿਸਾਖੀ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਖ਼ੂਨਦਾਨ ਤੇ ਜਾਗਰੂਕਤਾ ਕੈਂਪ <br/>
Ad Position 24
No active advertisement