ਨੰਗਲ, 17 ਅਪ੍ਰੈਲ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਪੈਨਸ਼ਨ ਯੂਨੀਅਨ ਏਟਕ ਇਕਾਈ ਨੰਗਲ ਦੀ ਮੀਟਿੰਗ ਸ੍ਰੀ ਮੁਖ਼ਤਿਆਰ ਚੰਦ ਪ੍ਰਧਾਨ ਦੀ ਪ੍ਰਧਾਨਗੀ ਹੇਠ ਕੀਤੀ ਗਈ | ਮੀਟਿੰਗ ਵਿਚ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦੀ ਸਖ਼ਤ ਨਿੰਦਾ ਅਤੇ ਵਿਰੋਧ ਕੀਤਾ ਗਿਆ | ਵੱਖ-ਵੱਖ ਬੁਲਾਰਿਆਂ ਨੇ ਆਪੋ ਆਪਣੇ ਸੰਬੋਧਨ ਵਿਚ ਆਖਿਆ ਕਿ ਸਰਕਾਰ ਵਲੋਂ ਰੋਡਵੇਜ਼ ਵਿਚ ਇੱਕ ਵੀ ਬੱਸ ਨਹੀਂ ਪਾਈ ਗਈ ਅਤੇ ਨਾ ਹੀ ਕੋਈ ਕਰਮਚਾਰੀ ਪੱਕਾ ਕੀਤਾ ਗਿਆ | ਮੀਟਿੰਗ ਵਿਚ ਮੰਗ ਹੈ ਕਿ ਰੋਡਵੇਜ਼ ਵਿਚ ਨਵੀਆਂ ਬੱਸਾਂ ਪਾ ਕੇ 2407 ਬੱਸਾਂ ਦਾ ਫਲੀਟ ਪੂਰਾ ਕੀਤਾ ਜਾਵੇ, ਰੈਗੂਲਰ ਭਰਤੀ ਸਿਸਟਮ ਕੱਟ ਕੀਤਾ ਜਾਵੇ, ਕੱਚੇ ਕਰਮਚਾਰੀ ਬਿਨਾਂ ਸ਼ਰਤ ਪੱਕੇ ਕੀਤੇ ਜਾਣ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਪੈਨਸ਼ਨਰਾਂ ਦਾ 2.59 ਦਾ ਫੈਕਟਰ ਲਾਗੂ ਕਰਕੇ ਡੀ ਏ ਦੀਆਂ ਪਿਛਲੀਆਂ ਕਿਸ਼ਤਾਂ ਦਾ ਬਕਾਇਆ ਅਤੇ ਪੈਂਡਿੰਗ 5 ਕਿਸ਼ਤਾਂ ਹਾਈਕੋਰਟ ਦੇ ਫ਼ੈਸਲੇ ਅਨੁਸਾਰ 30 ਜੂਨ 2026 ਤੱਕ ਨਗਦ ਦਿੱਤਾ ਜਾਵੇ | ਸਪੈਸ਼ਲ ਡਿਪਰੋਗਨ ਬੰਦ ਕੀਤਾ ਜਾਵੇ | ਰੋਡਵੇਜ਼ ਵਿਚ ਸਪੇਅਰ ਪਾਰਟ ਅਤੇ ਟਾਇਰਾਂ ਦਾ ਜਲਦੀ ਪ੍ਰਬੰਧ ਕੀਤਾ ਜਾਵੇ ਤਾਂ ਜੋ ਡਿਪੂਆਂ ਵਿਚ ਖੜੀਆਂ ਬੱਸਾਂ ਨੂੰ ਰੋਡ 'ਤੇ ਜਲਦੀ ਲਿਆਂਦਾ ਜਾ ਸਕੇ | ਰੋਡਵੇਜ਼ ਵਿਚ ਹੋ ਰਿਹਾ ਭਿ੍ਸ਼ਟਾਚਾਰ ਬੰਦ ਕੀਤਾ ਜਾਵੇ | ਸਾਢੇ ਚਾਰ ਸਾਲ ਬੀਤਣ ਤੋਂ ਬਾਅਦ ਵੀ ਸਰਕਾਰ ਵਲੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ | ਕੇਂਦਰ ਸਰਕਾਰ ਵਲੋਂ ਵੀ ਕਿਰਤ ਕਾਨੂੰਨ ਤੋੜ ਕੇ 4 ਕੋਡ ਲਾਗੂ ਕਰਨ ਦੀ ਜ਼ੋਰਦਾਰ ਨਿੰਦਾ ਕੀਤੀ ਗਈ ਅਤੇ ਪੁਰਾਣੇ ਸੀ.ਪੀ.ਐਫ ਲਾਗੂ ਕੀਤੇ ਜਾਣ | ਜੇਕਰ ਇਹ ਵੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਪੰਜਾਬ ਅਤੇ ਯੂ.ਟੀ. ਮੁਲਾਜ਼ਮ ਸਾਂਝੇ ਮੁਹਾਜ਼ ਵਲੋਂ ਜ਼ੋਰਦਾਰ ਸੰਘਰਸ਼ ਉਲੀਕਿਆ ਜਾਵੇਗਾ | ?ਮੀਟਿੰਗ ਵਿਚ ਤਰਸੇਮ ਸਿੰਘ, ਅਮਰੀਕ ਸਿੰਘ, ਰਣਜੀਤ ਸਿੰਘ, ਜਮੀਤ ਸਿੰਘ, ਅਵਤਾਰ ਸਿੰਘ, ਮਹਿੰਗਾ ਸਿੰਘ, ਜਸਵੀਰ ਸਿੰਘ, ਪੂਰਨ ਚੰਦ, ਰਤਨ ਲਾਲ, ਬੱਗਾ ਸਿੰਘ, ਰਣਜੀਤ ਸਿੰਘ ਗੁੰਨੋ ਮਾਜਰਾ, ਮੁਖ਼ਤਿਆਰ ਚੰਦ, ਮਹਿੰਗਾ ਰਾਮ, ਸੇਵਾ ਸਿੰਘ ਅਤੇ ਜਤਿੰਦਰ ਸਿੰਘ ਸੋਹਲ, ਲਖਵਿੰਦਰ ਸਿੰਘ ਲੱਖਾ ਹੋਰ ਵੀ ਭਾਰੀ ਗਿਣਤੀ ਵਿਚ ਸਾਥੀ ਸ਼ਾਮਿਲ ਸਨ |