06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਬੇਲਾ ਕਾਲਜ ਵਿਖੇ 'ਸਾਈਬਰ ਸਕਿਉਰਿਟੀ' 'ਤੇ ਸੈਮੀਨਾਰ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 18-04-2026
ਬੇਲਾ, 17 ਅਪ੍ਰੈਲ (ਮਨਜੀਤ ਸਿੰਘ ਸੈਣੀ)-ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੇ ਪੋਸਟ-ਗੈਰਜੂਏਟ ਕੰਪਿਊਟਰ ਸਾਇੰਸ ਵਿਭਾਗ ਅਤੇ ਮੈਨੇਜਮੈਂਟ ਵਿਭਾਗ ਵਲੋਂ ਇੱਕ ਰੋਜ਼ਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ | ਇਸ ਸੈਮੀਨਾਰ ਦਾ ਵਿਸ਼ਾ ਏ.ਆਈ. ਪਾਵਰਡ ਸਾਈਬਰ ਸਕਿਉਰਿਟੀ ਚੈਲੰਜਸ ਅਤੇ ਓਪਰਚਿਊਨੀਟੀਜ਼ ਸੀ | ਇਸ ਬਾਰੇ ਵਿਸਤਿ੍ਤ ਜਾਣਕਾਰੀ ਦਿੰਦਿਆਂ ਕਾਲਜ ਪਿ੍ੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਇਹ ਸੈਮੀਨਾਰ ਬਹੁਤ ਹੀ ਮਹੱਤਵਪੂਰਨ ਵਿਸ਼ੇ 'ਤੇ ਅਧਾਰਿਤ ਸੀ ਜੋ ਕਿ ਅਜੋਕੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣ ਚੁੱਕਾ ਹੈ | ਇਸ ਸੈਮੀਨਾਰ ਵਿਚ ਨਵਨੀਤ ਸਿੰਘ, ਟੈੱਕਲਾਈਟ ਸਲਿਊਸ਼ਨਜ਼, ਮੋਹਾਲੀ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ | ਨਵਨੀਤ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਪਰਿਭਾਸ਼ਿਤ ਕਰਦਿਆਂ ਸਾਈਬਰ ਜੁਰਮ, ਚੁਣੌਤੀਆਂ, ਏ.ਆਈ. 'ਤੇ ਆਧਾਰਿਤ ਰੱਖਿਆ ਮਸ਼ੀਨਰੀ ਅਤੇ ਅਸਲ ਜੀਵਨ ਵਿਚ ਸਾਈਬਰ ਸਕਿਉਰਿਟੀ ਦੀ ਐਪਲੀਕੇਸ਼ਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਇਸ ਦੇ ਨਾਲ ਹੀ ਉਨ੍ਹਾਂ ਨੇ ਸਕਿੱਲ ਡਿਵੈੱਲਪਮੈਂਟ ਅਤੇ ਸਿੱਖਣ ਦੀ ਨਿਰੰਤਰਤਾ 'ਤੇ ਵੀ ਜ਼ੋਰ ਦਿੱਤਾ | ਉਨ੍ਹਾਂ ਵਿਦਿਆਰਥੀਆਂ ਨੂੰ ਸਾਈਬਰ ਚੁਣੌਤੀਆਂ ਨਾਲ ਨਜਿੱਠਣ ਲਈ ਏ.ਆਈ. ਸੰਬੰਧੀ ਜਾਗਰੂਕ ਹੋਣ ਲਈ ਪੇ੍ਰਰਿਆ | ਸੈਮੀਨਾਰ ਦੇ ਅਖੀਰ ਵਿਚ ਪੋ੍ਰਗਰਾਮ ਕੋਆਰਡੀਨੇਟਰ ਡਾ. ਰਾਕੇਸ਼ ਜੋਸ਼ੀ ਅਤੇ ਡਾ. ਗੁਰਲਾਲ ਸਿੰਘ ਨੇ ਵਿਸ਼ੇਸ਼ ਬੁਲਾਰੇ ਦਾ ਧੰਨਵਾਦ ਵਿਅਕਤ ਕੀਤਾ | ਉਨ੍ਹਾਂ ਨੇ ਭਾਗੀਦਾਰਾਂ ਨੂੰ ਏ.ਆਈ. ਦੇ ਨਵੇਂ ਰੁਝਾਨਾਂ ਅਤੇ ਮੌਕਿਆਂ 'ਤੇ ਚਾਨਣਾ ਪਾਇਆ | ਇਸ ਸੈਮੀਨਾਰ ਵਿਚ ਦੋਹਾਂ ਵਿਭਾਗਾਂ ਦੇ 100 ਵਿਦਿਆਰਥੀਆਂ ਨੇ ਭਾਗ ਲਿਆ | ਇਸ ਮੌਕੇ ਪੋ. ਗੁਰਸ਼ਰਨ ਕੌਰ, ਪੋ. ਅਮਨਦੀਪ ਕੌਰ, ਪੋ. ਰੁਪਿੰਦਰ ਕੌਰ, ਪੋ. ਗਗਨਜੋਤ ਕੌਰ, ਪੋ. ਨੇਹਾ ਚੇਚੀ, ਪੋ. ਪ੍ਰੀਤਕਮਲ ਕੌਰ ਅਤੇ ਪੋ. ਹਰਪ੍ਰੀਤ ਕੌਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅੱਠਵੀਂ ਦਾ ਨਤੀਜਾ ਸ਼ਾਨਦਾਰ ਰਿਹਾ <br/> ਅਗਲੀ ਖ਼ਬਰ ਪੰਜਾਬ ਪੈਨਸ਼ਨ ਯੂਨੀਅਨ ਏਟਕ ਇਕਾਈ ਨੰਗਲ ਦੀ ਮੀਟਿੰਗ <br/>
Ad Position 24
No active advertisement