ਢੇਰ, 17 ਅਪ੍ਰੈਲ (ਸ਼ਿਵ ਕੁਮਾਰ ਕਾਲੀਆ)-ਸੰਤ ਬਾਬਾ ਸੇਵਾ ਸਿੰਘ ਖ਼ਾਲਸਾ ਮਾਡਲ ਸਕੂਲ ਜਿੰਦਵੜੀ ਦਾ ਅੱਠਵੀਂ ਕਲਾਸ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ, ਜਿਸ ਵਿਚ ਪਰਨੀਤ ਕੌਰ ਨੇ 95.66 ਫ਼ੀਸਦੀ, ਅਵਨੀਤ ਕੌਰ ਨੇ 93.5 ਫ਼ੀਸਦੀ, ਮਹਿਕਪ੍ਰੀਤ ਕੌਰ ਨੇ 93.33 ਫ਼ੀਸਦੀ, ਅਕਸ਼ਰਿਆ ਕੌਰ 93.33 ਫ਼ੀਸਦੀ, ਅਵਨੀਤ ਕੌਰ 93.5 ਫ਼ੀਸਦੀ, ਰਾਧਿਕਾ ਸੈਣੀ 92.66 ਫ਼ੀਸਦੀ, ਏਕਤਾ 92.6 ਫ਼ੀਸਦੀ ਅੰਕਾਂ ਨਾਲ ਪਾਸ ਰਹੇ | ਅੱਜ ਸਕੂਲ ਵਿਚ ਕਰਵਾਏ ਗਏ ਇੱਕ ਸਮਾਗਮ ਦੌਰਾਨ ਸਕੂਲ ਪਿ੍ੰਸੀਪਲ ਅਮਰਜੀਤ ਕੌਰ ਵਲੋਂ ਹੋਣਹਾਰ ਵਿਦਿਆਰਥੀਆਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ ਅਤੇ ਮਿਹਨਤੀ ਸਟਾਫ਼ ਦੀ ਭਰਪੂਰ ਸ਼ਲਾਘਾ ਕੀਤੀ ਗਈ |