ਬੇਲਾ, 17 ਅਪ੍ਰੈਲ (ਮਨਜੀਤ ਸਿੰਘ ਸੈਣੀ)-ਨੇੜਲੇ ਪਿੰਡ ਜਟਾਣਾ ਵਿਖੇ ਚੜ੍ਹਦੀ ਕਲਾ ਤੱਤ ਖ਼ਾਲਸਾ ਨਿਸ਼ਕਾਮ ਸੇਵਾ ਜਥੇ ਵਲੋਂ ਖੇਡ ਖੇਡ 'ਚ ਜਾਣੋ ਸਿੱਖੀ ਅਪਣਾਓ ਸਿੱਖੀ ਤਹਿਤ ਬੱਚਿਆਂ ਵਲੋਂ ਅੰਮਿ੍ਤ ਦੀ ਸ਼ਕਤੀ ਨਾਟਕ ਖੇਡਿਆ, ਜਿਸ 'ਚ ਬੱਚਿਆਂ ਨੇ ਬਾਖ਼ੂਬੀ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹੋਏ ਹਾਜ਼ਰੀਨ ਨੂੰ ਅੰਮਿ੍ਤ ਛਕਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਬੰਸ ਸਿੰਘ ਪਰਦੇਸੀ ਅਤੇ ਕਮੇਟੀ ਮੈਂਬਰਾਂ ਨੇ ਨਾਟਕ ਖੇਡਣ ਵਾਲੇ ਬੱਚਿਆਂ ਦੇ ਉੱਦਮ ਦੀ ਸ਼ਲਾਘਾ ਕਰਦਿਆਂ ਬੱਚਿਆਂ ਦਾ ਸਨਮਾਨ ਕੀਤਾ | ਇਸ ਤੋਂ ਇਲਾਵਾ ਸੰਗਰਾਂਦ ਵਾਲੇ ਦਿਨ ਕੀਰਤਨ ਕਰਨ ਵਾਲੇ ਬੱਚਿਆਂ ਤੇ ਨਿੱਤਨੇਮ ਕਰਨ ਵਾਲੀ ਬੱਚੀ ਦਾ ਵੀ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ | ਇਸ ਮੌਕੇ ਗੁਰਮੀਤ ਕੌਰ, ਮਲਕੀਤ ਕੌਰ, ਜਸਲੀਨ ਕੌਰ, ਰਮਨੀਤ ਕੌਰ, ਹਰਮਨਪ੍ਰੀਤ ਕੌਰ, ਗੁਰਲੀਨ ਕੌਰ, ਮਨਪ੍ਰੀਤ ਕੌਰ, ਜਸਪ੍ਰੀਤ ਕੌਰ ਆਦਿ ਬੱਚੇ ਹਾਜ਼ਰ ਸਨ |