ਬੇਲਾ, 17 ਅਪ੍ਰੈਲ (ਮਨਜੀਤ ਸਿੰਘ ਸੈਣੀ)-ਬੇਸ਼ੱਕ ਵਿਦੇਸ਼ ਵਿਚ ਵੱਸ ਕੇ ਲਗਜਰੀ ਜ਼ਿੰਦਗੀ ਜਿਊਣ ਲੱਗ ਪਏ ਪ੍ਰੰਤੂ ਜਿਹੜਾ ਮਨੁੱਖ ਆਪਣੀ ਮਿੱਟੀ, ਪਿੰਡ ਦੇ ਮੋਹ, ਆਪਣੀਆਂ ਜੜ੍ਹਾਂ ਤੋਂ ਵੱਖ ਨਹੀਂ ਹੁੰਦਾ ਪ੍ਰਮਾਤਮਾ ਵੀ ਉਸ ਮਨੁੱਖ ਨੂੰ ਬੁਲੰਦੀਆਂ ਤੇ ਪਹੰੁਚਾਉਣ ਵਿਚ ਕੋਈ ਵੀ ਕਸਰ ਬਾਕੀ ਨਹੀਂ ਛੱਡਦਾ | ਇਸੇ ਤਰ੍ਹਾਂ ਨੇੜਲੇ ਪਿੰਡ ਮਹਿਤੋਤ ਦੇ ਨੌਜਵਾਨ ਅਮਰੀਕ ਸਿੰਘ ਪੁੱਤਰ ਹਰਮੇਲ ਸਿੰਘ ਜੋ ਕਿ ਇੰਗਲੈਂਡ ਵਿਚ ਵਧੀਆ ਜ਼ਿੰਦਗੀ ਬਸਰ ਕਰ ਰਿਹਾ ਹੈ ਪਰ ਸਮੇਂ ਸਮੇਂ ਤੇ ਆਪਣੇ ਪਿੰਡ ਦੀ ਤਰੱਕੀ ਲਈ ਆਪਣਾ ਬਣਦਾ ਯੋਗਦਾਨ ਪਾਉਣ ਲਈ ਹਮੇਸ਼ਾ ਹੀ ਤਤਪਰ ਰਹਿੰਦਾ ਹੈ ਅਮਰੀਕ ਸਿੰਘ ਨੇ ਆਪਣੇ ਪਿੰਡ ਦੇ ਸਰਕਾਰੀ ਮਿਡਲ ਸਮਾਰਟ ਸਕੂਲ ਵਿਚ ਪੜ੍ਹਦੇ ਬੱਚਿਆਂ ਲਈ ਸਾਫ਼ ਪਾਣੀ ਪੀਣ ਲਈ ਆਰ.ਓ. ਅਤੇ ਗਰਮੀ ਤੋਂ ਬਚਣ ਲਈ ਦੋ ਵੱਡੇ ਕੂਲਰ ਭੇਟ ਕੀਤੇ | ਇਸ ਮੌਕੇ ਸਕੂਲ ਇੰਚਾਰਜ ਮਾਸਟਰ ਸਤੀਸ਼ ਕੁਮਾਰ ਨੇ ਅਮਰੀਕ ਸਿੰਘ ਦਾ ਧੰਨਵਾਦ ਕੀਤਾ | ਇਸ ਮੌਕੇ ਸਰਪੰਚ ਰਜਿੰਦਰ ਸਿੰਘ, ਸੈਕਟਰੀ ਕੁਲਦੀਪ ਸਿੰਘ, ਗੁਰਜੰਟ ਸਿੰਘ ਜੰਟੀ ਮਹਿਤੋਤ, ਸਾਬਕਾ ਸਰਪੰਚ ਗੁਰਪ੍ਰੀਤ ਸਿੰਘ, ਬਿੱਟੂ ਮਹਿਤੋਤ, ਕਾਲਾ ਪ੍ਰਧਾਨ, ਤੋ ਇਲਾਵਾ ਪਿੰਡ ਦੇ ਹੋਰ ਪਤਵੰਤੇ, ਬੱਚਿਆਂ ਦੇ ਮਾਤਾ ਪਿਤਾ ਤੇ ਸਟਾਫ਼ ਮੈਂਬਰ ਹਾਜ਼ਰ ਸਨ |