06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਯੂ.ਪੀ.ਐਸ.ਸੀ. 'ਚ 312ਵਾਂ ਰੈਂਕ ਪ੍ਰਾਪਤ ਕਰਨ ਵਾਲੀ ਕਰਿਤਕਾ ਚੌਧਰੀ ਨੂੰ ਵੇਦਾਂਤ ਆਚਾਰੀਆ ਸਵਾਮੀ ਚੇਤਨਾਨੰਦ ਭੂਰੀਵਾਲਿਆ ਨੇ ਕੀਤਾ ਸਨਮਾਨਿਤ <br/>

Ad Position 21
No active advertisement
ਅਜੀਤ ਡੈਸਕ 18-04-2026
ਨੂਰਪੁਰ ਬੇਦੀ, 17 ਅਪ੍ਰੈਲ (ਵਿੰਦਰਪਾਲ ਝਾਂਡੀਆਂ)-ਸਾਦਗੀ ਵਾਲੇ ਇਮਾਨਦਾਰ ਤੇ ਮਿਹਨਤੀ ਪੁਲਿਸ ਅਫ਼ਸਰ ਵਜੋ ਜਾਣੇ ਜਾਂਦੇ ਇੰਸਪੈਕਟਰ ਚੌਧਰੀ ਰਾਜੀਵ ਕੁਮਾਰ ਬਜਾੜ ਦੀ ਹੋਣਹਾਰ ਧੀ ਕਰਿਤਕਾ ਚੌਧਰੀ ਨੇ ਬੀਤੇ ਦਿਨੀਂ ਯੂ.ਪੀ.ਐਸ.ਸੀ. ਪ੍ਰੀਖਿਆ ਦੇ ਆਏ ਨਤੀਜੇ 'ਚ ਆਲ ਇੰਡੀਆ ਪੱਧਰ ਤੇ 312ਵਾਂ ਰੈਂਕ ਪ੍ਰਾਪਤ ਕੀਤਾ ਸੀ | ਇਸ ਮਾਣਮੱਤੀ ਉਪਲਬਧੀ ਤੇ ਕਰਿਤਕਾ ਚੌਧਰੀ ਦਾ ਸ੍ਰੀ ਸਤਿਗੁਰੂ ਬ੍ਰਹਮ ਸਾਗਰ ਭੂਰੀ ਵਾਲੇ ਗੁਰਗੱਦੀ ਪ੍ਰਪੰਰਾ (ਗਰੀਬਦਾਸੀਯ ਸੰਪਰਦਾਇ) ਦੇ ਮੌਜੂਦਾ ਗੱਦੀਨਸ਼ੀਨ ਸ੍ਰੀ ਸਤਿਗੁਰੂ ਵੇਦਾਂਤ ਆਚਾਰੀਆ ਸਵਾਮੀ ਚੇਤਨਾਨੰਦ ਭੂਰੀ ਵਾਲਿਆ ਵਲੋਂ ਸਮਾਗਮ ਦੌਰਾਨ ਦੋਸ਼ਾਲਾ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਤੇ ਵੇਦਾਂਤ ਆਚਾਰੀਆ ਜੀ ਨੇ ਕਰਿਤਕਾ ਚੌਧਰੀ ਨੂੰ ਅਸ਼ੀਰਵਾਦ ਦਿੰਦਿਆ ਕਿਹਾ ਕਿ ਇਸ ਧੀ ਨੇ ਆਪਣੀ ਸ਼ਖਤ ਮਿਹਨਤ ਅਤੇ ਬੁੱਧੀ ਨਾਲ ਇਹ ਵੱਡਾ ਮੁਕਾਮ ਹਾਸਲ ਕਰਕੇ ਦੇਸ਼ ਭਰ 'ਚ ਆਪਣੇ ਇਲਾਕੇ, ਸੂਬੇ ਸਮੇਤ ਮਾਤਾ, ਪਿਤਾ ਅਤੇ ਸਮਾਜ ਦਾ ਨਾਂਅ ਚਮਕਾਇਆ ਹੈ | ਵੇਦਾਂਤ ਅਚਾਰੀਆ ਜੀ ਨੇ ਕਿਹਾ ਸ੍ਰੀ ਸਤਿਗੁਰੂ ਗਊਆਂ ਵਾਲਿਆ ਵਲੋਂ ਸਥਾਪਿਤ ਕੀਤੇ ਵਿੱਦਿਅਕ ਅਦਾਰਿਆ ਵਿਚ ਤਲੀਮ ਪ੍ਰਾਪਤ ਕਰਕੇ ਅੱਜ ਸਾਡੇ ਕੰਢੀ, ਬੀਤ ਦੂਣੀ ਇਲਾਕੇ ਦੀਆਂ ਹੋਣਹਾਰ ਬੱਚੀਆਂ ਕਰਿਤਕਾ ਚੌਧਰੀ ਵਾਂਗ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਉੱਚ ਅਹੁਦਿਆ ਤੇ ਬੈਠ ਕੇ ਖੁਦ ਨਾਮਣਾ ਖੱਟ ਕੇ ਨਾਂਅ ਚਮਕਾ ਰਹੀਆਂ ਹਨ | ਉਨਾਂ ਨੇ ਇਸ ਉੱਚ ਅਧਿਕਾਰੀ ਦੀ ਸੇਵਾ ਨੂੰ ਇਮਾਨਦਾਰੀ ਤੇ ਲੋਕਾਂ ਦੇ ਹਿੱਤਾਂ ਦੀ ਭਲਾਈ ਨੂੰ ਸਮਰਪਿਤ ਹੋ ਕੇ ਨਿਭਾਉਣ ਦੀ ਪ੍ਰੇਰਨਾ ਦਿੰਦਿਆ ਹੋਰ ਉੱਚ ਬੁਲੰਦੀਆ ਹਾਸਿਲ ਕਰਨ ਲਈ ਸ਼ੁੱਭਕਾਮਨਾਵਾਂ ਭੇਟ ਕੀਤੀਆਂ |

Ad Position 22
No active advertisement
ਪਿਛਲੀ ਖ਼ਬਰ ਮਿਡਲ ਸਕੂਲ ਮਹਿਤੋਤ ਨੂੰ ਆਰ.ਓ. ਅਤੇ ਕੂਲਰ ਭੇਟ ਕੀਤੇ <br/> ਅਗਲੀ ਖ਼ਬਰ ਗ੍ਰੀਨਵੇਜ਼ ਸਕੂਲ ਰੁੜਕੀਹੀਰਾਂ ਦਾ ਦਸਵੀਂ ਜਮਾਤ ਦਾ ਨਤੀਜਾ 100 ਫੀਸਦੀ <br/>
Ad Position 24
No active advertisement