06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਗ੍ਰੀਨਵੇਜ਼ ਸਕੂਲ ਰੁੜਕੀਹੀਰਾਂ ਦਾ ਦਸਵੀਂ ਜਮਾਤ ਦਾ ਨਤੀਜਾ 100 ਫੀਸਦੀ <br/>

Ad Position 21
No active advertisement
ਅਜੀਤ ਡੈਸਕ 18-04-2026
ਸ੍ਰੀ ਚਮਕੌਰ ਸਾਹਿਬ, 17 ਅਪ੍ਰੈਲ (ਜਗਮੋਹਣ ਸਿੰਘ ਨਾਰੰਗ)-ਨਜ਼ਦੀਕੀ ਪਿੰਡ ਗ੍ਰੀਨਵੇਜ਼ ਸਕੂਲ ਦਾ ਦਸਵੀਂ ਜਮਾਤ ਦਾ ਨਤੀਜਾ 100 ਫੀਸਦੀ ਰਿਹਾ | ਸੰਸਥਾ ਦੇ ਐਮ ਡੀ ਹਰਜਿੰਦਰ ਸਿੰਘ ਮੱਲੀ੍ਹ ਨੇ ਦੱਸਿਆ ਕਿ ਸੀ ਬੀ ਐਸ ਈ ਵਲੋਂ ਲਈ ਇਸ ਪ੍ਰੀਖਿਆ ਵਿਚ ਸੰਸਥਾ ਦੇ ਸਮੂਹ ਵਿਦਿਆਰਥੀਆਂ ਦੀ ਚੰਗੀ ਕਾਰਗੁਜ਼ਾਰੀ ਨੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਉਨ੍ਹਾਂ ਦੱਸਿਆ ਕਿ ਗੁਨੀਤ ਕੌਰ ਨੇ 92.2 ਫੀਸਦੀ ਅੰਕ ਹਾਸਲ ਕਰਕੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਵਿਪਨਦੀਪ ਕੌਰ ਨੇ 91.6 ਫੀਸਦੀ, ਅਰਸ਼ਦੀਪ ਕੌਰ ਨੇ 90.2ਫੀਸਦੀ, ਇਸ਼ਮੀਨ ਕੌਰ ਨੇ 86.6 ਫੀਸਦੀ, ਜਸਨੂਰ ਕੌਰ ਨੇ 84.6 ਫੀਸਦੀ, ਸਿਮਰਨਜੀਤ ਕੌਰ ਨੇ 79.8ਫੀਸਦੀ ਅਤੇ ਭਵਸਿਮਰਤ ਕੌਰ ਨੇ 78.4 ਫੀਸਦੀ ਅੰਕ ਹਾਸਲ ਕਰਕੇ ਸੰਸਥਾ ਵਿਚੋਂ ਕ੍ਰਮਵਾਰ ਦੂਜਾ, ਤੀਜਾ, ਚੌਥਾ, ਪੰਜਵਾਂ, ਛੇਵਾਂ ਅਤੇ ਸੱਤਵਾਂ ਸਥਾਨ ਹਾਸਲ ਕੀਤਾ ਹੈ | ਸ੍ਰੀ ਮੱਲੀ੍ਹ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਇਸ ਕਾਮਯਾਬੀ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਮਿਹਨਤ ਦੀ ਪ੍ਰਸ਼ੰਸਾ ਕੀਤੀ | ਇਸ ਮੌਕੇ ਸੰਸਥਾ ਦੇ ਸਮੂਹ ਸਟਾਫ਼ ਮੈਂਬਰ ਅਤੇ ਵਿਦਿਆਰਥੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਯੂ.ਪੀ.ਐਸ.ਸੀ. 'ਚ 312ਵਾਂ ਰੈਂਕ ਪ੍ਰਾਪਤ ਕਰਨ ਵਾਲੀ ਕਰਿਤਕਾ ਚੌਧਰੀ ਨੂੰ ਵੇਦਾਂਤ ਆਚਾਰੀਆ ਸਵਾਮੀ ਚੇਤਨਾਨੰਦ ਭੂਰੀਵਾਲਿ... ਅਗਲੀ ਖ਼ਬਰ ਚਰਨ ਸਿੰਘ ਕੰਗ ਘੜੀਸਪੁਰ ਨਹੀਂ ਰਹੇ <br/>
Ad Position 24
No active advertisement