06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਚਰਨ ਸਿੰਘ ਕੰਗ ਘੜੀਸਪੁਰ ਨਹੀਂ ਰਹੇ <br/>

Ad Position 21
No active advertisement
ਅਜੀਤ ਡੈਸਕ 18-04-2026
ਨੂਰਪੁਰ ਬੇਦੀ, 17 ਅਪ੍ਰੈਲ (ਵਿੰਦਰਪਾਲ ਝਾਂਡੀਆਂ)-ਪਿੰਡ ਜਟਵਾਹੜ ਵਿਖੇ ਸ਼ਿਵਾਲਿਕ ਦੀਆਂ ਪਹਾੜੀਆਂ ਦੀ ਗੋਦ 'ਚ ਸਥਿਤ ਸ੍ਰੀ ਗੁਰਦੁਆਰਾ ਲੋਹ ਲੰਗਰ ਡੇਰਾ ਮੋਇਆ ਦੀ ਮੰਡੀ ਦੇ ਮੁੱਖ ਸੇਵਾਦਾਰ ਸੰਤ ਬਾਬਾ ਅਜੈਬ ਸਿੰਘ ਫ਼ੱਕਰ ਦੇ ਨਾਲ ਅਤੇ ਉਕਤ ਗੁਰਦੁਆਰਾ ਸਾਹਿਬ ਵਿਚ ਲੰਬੇ ਸਮੇਂ ਤੋਂ ਸੇਵਾ ਨਿਭਾ ਰਹੇ ਪਿੰਡ ਘੜੀਸਪੁਰ ਦੇ ਚਰਨ ਸਿੰਘ ਕੰਗ ਜੋ ਕੁੱਝ ਦਿਨ ਬਿਮਾਰ ਰਹਿਣ ਪਿੱਛੋਂ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ | ਉਹ 66 ਵਰ੍ਹੇ ਦੇ ਸਨ | ਉਨਾਂ ਦਾ ਅੰਤਿਮ ਸੰਸਕਾਰ ਪਿੰਡ ਸਰਾਏ ਪੱਤਣ ਵਿਖੇ ਕਰ ਦਿੱਤਾ ਗਿਆ | ਉਨਾਂ ਦੀ ਚਿਖਾ ਨੂੰ ਅਗਨੀ ਉਨਾਂ ਦੇ ਸਪੁੱਤਰਾਂ ਸਮਾਜ ਸੇਵੀ ਰਜਿੰਦਰ ਸਿੰਘ ਕੰਗ, ਫ਼ੌਜੀ ਲਖਵਿੰਦਰ ਸਿੰਘ ਕੰਗ, ਟਰਾਂਸਪੋਰਟਰ ਪਲਵਿੰਦਰ ਸਿੰਘ ਕੰਗ ਸਮੇਤ ਹੋਰ ਪਰਿਵਾਰਿਕ ਮੈਂਬਰਾਂ ਨੇ ਭੇਟ ਕੀਤੀ | ਉਨ੍ਹਾਂ ਦੀ ਆਤਿਮ ਯਾਤਰਾ 'ਚ ਪਿ੍ੰਸੀਪਲ ਜਗਤਾਰ ਸਿੰਘ ਲੈਹੜੀਆ, ਐਸ. ਡੀ. ਓ. ਸਤਵਿੰਦਰ ਸਿੰਘ ਕੰਗ, ਮਾਸਟਰ ਕੇਸਰ ਸਿੰਘ ਲੈਹੜੀਆ, ਗੁਰਦੀਪ ਸਿੰਘ ਪਚਰੰਡਾ ਏ. ਐਸ ਆਈ, ਅਮਰਜੀਤ ਸਿੰਘ ਆੜ੍ਹਤੀ, ਗੁਰਵਿੰਦਰ ਸਿੰਘ ਗੱਗੂ ਗਿੱਲ, ਸਰਪੰਚ ਬਖਤਾਵਰ ਸਿੰਘ, ਹਜ਼ਾਰਾ ਸਿੰਘ, ਡਾਕਟਰ ਸੁਰਿੰਦਰ ਹੈਪੀ, ਹਰਜੀਵਨ ਸਿੰਘ ਅਬਿਆਣਾ, ਹਰਮੇਸ਼ ਸਿੰਘ ਢਾਹਾਂ, ਗੁਰਨੈਬ ਸਿੰਘ ਨੂਰਪੁਰ ਬੇਦੀ, ਮੋਹਨ ਸਿੰਘ ਖੱਟੜਾ, ਗੁਰਚਰਨ ਸਿੰਘ ਪ੍ਰਧਾਨ, ਹਰਜਿੰਦਰ ਸਿੰਘ ਬਾਹਮਣ ਮਾਜਰਾ, ਗੁਰਵਿੰਦਰ ਸਿੰਘ ਹੈਪੀ, ਕਮਲਜੀਤ ਸਿੰਘ ਏ. ਐੱਸ. ਆਈ., ਪਰਗਟ ਸਿੰਘ ਦੀਪੂ ਸਮੇਤ ਹੋਰ ਸ਼ਖ਼ਸੀਅਤਾਂ, ਰਿਸ਼ਤੇਦਾਰ ਅਤੇ ਪਿੰਡ ਵਾਸੀ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਗ੍ਰੀਨਵੇਜ਼ ਸਕੂਲ ਰੁੜਕੀਹੀਰਾਂ ਦਾ ਦਸਵੀਂ ਜਮਾਤ ਦਾ ਨਤੀਜਾ 100 ਫੀਸਦੀ <br/> ਅਗਲੀ ਖ਼ਬਰ ਜੰਗਲਾਂ ਅੰਦਰ ਖ਼ੈਰ ਦੀ ਹੋਈ ਨਾਜਾਇਜ਼ ਕਟਾਈ ਨੂੰ ਲੈ ਕੇ ਇਲਾਕਾ ਵਾਸੀਆਂ ਨੇ ਨਿਰਪੱਖ ਜਾਂਚ ਕਰਵਾਉਣ ਦੀ ਕੀਤੀ ਮੰਗ <br...
Ad Position 24
No active advertisement