05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਰੂਪਨਗਰ-ਜਲੰਧਰ ਮਾਰਗ 'ਤੇ ਸਟੀਲ ਬਿ੍ਜ ਦੂਜੀ ਵਾਰ ਚੋਰਾਂ ਦੇ ਨਿਸ਼ਾਨੇ 'ਤੇ, ਨੱਟ-ਬੋਲਟ ਖੁੱਲੇ੍ਹ ਮਿਲੇ <br/>

Ad Position 21
No active advertisement
ਅਜੀਤ ਡੈਸਕ 18-04-2026
ਰੂਪਨਗਰ, 17 ਅਪ੍ਰੈਲ (ਸਤਨਾਮ ਸਿੰਘ ਸੱਤੀ)- ਸਰਹਿੰਦ ਨਹਿਰ ਰੂਪਨਗਰ ਤੇ ਰੂਪਨਗਰ-ਜਲੰਧਰ ਮਾਰਗ ਉੱਤੇ ਹਾਲ ਹੀ ਵਿਚ ਤਿਆਰ ਕੀਤਾ ਗਿਆ ਗੋਲ ਆਕਾਰ ਦਾ ਸਟੀਲ ਬਿ੍ਜ ਇੱਕ ਵਾਰ ਫਿਰ ਚੋਰਾਂ ਦਾ ਨਿਸ਼ਾਨਾ ਬਣ ਗਿਆ ਹੈ | ਅੱਜ ਸਵੇਰੇ ਸੈਰ ਕਰਨ ਵਾਲਿਆਂ ਨੇ ਪੁਲ ਉੱਤੇ ਕਈ ਥਾਵਾਂ 'ਤੇ ਨੱਟ-ਬੋਲਟ ਖੁੱਲੇ ਹੋਏ ਵੇਖੇ ਅਤੇ ਇਸ ਸਬੰਧੀ ਤਸਵੀਰਾਂ ਵੀ ਸਾਂਝੀਆਂ ਕੀਤੀਆਂ | ਸਥਾਨਕ ਵਾਸੀਆਂ ਐਡਵੋਕੇਟ ਅਸ਼ਵਨੀ ਕੁਮਾਰ ਸ਼ਰਮਾ, ਗੁਰਵਿੰਦਰ ਸਿੰਘ ਜੱਗੀ ਅਤੇ ਹੋਰਾਂ ਨੇ ਦੱਸਿਆ ਕਿ ਕੁੱਝ ਸਮਾਂ ਪਹਿਲਾਂ ਵੀ ਪੁਲ ਦੇ ਹੇਠਾਂ ਚੋਰਾਂ ਨੂੰ ਨੱਟ ਖੋਲ੍ਹ ਦੇ ਵੇਖਿਆ ਗਿਆ ਸੀ, ਜੋ ਲੋਕਾਂ ਨੂੰ ਦੇਖ ਕੇ ਮੌਕੇ ਤੋਂ ਫਰਾਰ ਹੋ ਗਏ ਸਨ ਅਤੇ ਪੁਲਿਸ ਨੇ ਇਸ ਦੀ ਜਾਂਚ ਵੀ ਸ਼ੁਰੂ ਕੀਤੀ ਸੀ, ਜਿਸ ਦਾ ਅੱਜ ਤੱਕ ਕੁੱਝ ਵੀ ਪਤਾ ਨਹੀਂ ਲੱਗਿਆ | ਉਸ ਵੇਲੇ ਹੀ ਇਹ ਚਿੰਤਾ ਜਤਾਈ ਗਈ ਸੀ ਕਿ ਬਿਨਾਂ ਨਿਗਰਾਨੀ ਦੇ ਇਹ ਪੁਲ ਸੁਰੱਖਿਅਤ ਨਹੀਂ ਰਹੇਗਾ | ਹੁਣ ਪੁਲ ਦੇ ਉੱਪਰ ਹੀ ਨੱਟ-ਬੋਲਟ ਖੁੱਲਣ ਦੀ ਘਟਨਾ ਸਾਹਮਣੇ ਆਉਣ ਕਾਰਨ ਇਹ ਮਾਮਲਾ ਹੋਰ ਵੀ ਗੰਭੀਰ ਹੋ ਗਿਆ ਹੈ | ਸਥਾਨਕ ਲੋਕਾਂ ਨੇ ਚੇਤਾਵਨੀ ਦਿੱਤੀ ਕਿ ਜੇ ਸਮੇਂ ਸਿਰ ਧਿਆਨ ਨਾ ਦਿੱਤਾ ਗਿਆ ਤਾਂ ਕਿਸੇ ਵੱਡੀ ਹਾਦਸੇ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਤੇ ਪੁਲ ਦੇ ਹਿੱਸੇ ਚੋਰੀ ਹੋਣ ਦਾ ਖਤਰਾ ਵੀ ਵਧ ਸਕਦਾ ਹੈ | ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਸੰਬੰਧਿਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਪੁਲ 'ਤੇ ਤੁਰੰਤ ਸੀਸੀਟੀਵੀ ਕੈਮਰੇ (ਚਾਹੇ ਸੋਲਰ ਪ੍ਰਣਾਲੀ ਰਾਹੀਂ) ਲਗਾ ਕੇ ਨਿਗਰਾਨੀ ਵਧਾਈ ਜਾਵੇ ਅਤੇ ਇਸ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ |

Ad Position 22
No active advertisement
ਪਿਛਲੀ ਖ਼ਬਰ ਮਹਿਲਾ 'ਤੇ ਲਾਵਾਰਸ ਕੁੱਤਿਆਂ ਦਾ ਹਮਲਾ, ਰੋਪੜ 'ਚ ਦਹਿਸ਼ਤ ਦਾ ਮਾਹੌਲ <br/> ਅਗਲੀ ਖ਼ਬਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਵਲੋਂ ਰੋਟਰੀ ਕਲੱਬ ਰੋਪੜ ਸੈਂਟਰਲ ਸਮੇਤ ਹੋਰ ਸੰਸਥਾਵਾਂ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ <b...
Ad Position 24
No active advertisement